ਅੰਮ੍ਰਿਤਸਰ, 6 ਅਗਸਤ (ਗੁਰਚਰਨ ਸਿੰਘ) – ਬੰਦੀ ਸਿੰਘਾਂ ਦੀ ਰਿਹਾਈ ਲਈ ਬਾਪੂ ਸੂਰਤਾ ਸਿੰਘ ਖਾਲਸਾ ਵਲੋਂ ਅਰੰਭੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਬਾਪੂ ਖਾਲਸਾ ਦੇ ਹੱਕ ਵਿਚ ਕੀਤੇ ਜਾ ਰਹੇ ਇਕੱਠ ਵਿਚ ਸ਼ਾਮਿਲ ਹੋਣ ਜਾ ਰਹੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਪੁਲਸ ਨੇ ਤੜਕਸਾਰ ਹੀ ਉਨ੍ਹਾਂ ਦੇ ਨਿਵਾਸ ਅਸਥਾਨਾਂ ਤੋਂ ਜਬਰਦਸਤੀ ਚੱਕ ਕੇ ਗਿਰਫਤਾਰ ਕਰ ਲਿਆ ।
ਮਿਲੀ ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਨੇ ਬੀਤੀ ਰਾਤ ਵੱਖ-ਵੱਖ ਆਗੂਆਂ ਦੇ ਘਰਾਂ ਵਿੱਚ ਭਾਰੀ ਫੋਰਸ ਲੈ ਕੇ ਛਾਪੇਮਾਰੀ ਕੀਤੀ, ਜਿਹਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਫਤਰ ਸਕੱਤਰ ਸz ਹਰਬੀਰ ਸਿੰਘ ਸੰਧੂ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਮੀਤ ਪ੍ਰਧਾਨ ਸz ਬਲਦੇਵ ਸਿੰਘ ਸਿਰਸਾ, ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਬਿੱਟੂ, ਧਰਮ ਸਿੰਘ ਯਾਦਗਾਰੀ ਟਰੱਸਟ ਦੀ ਮੁਖੀ ਬੀਬੀ ਸੰਦੀਪ ਕੌਰ ਖਾਲਸਾ, ਆਈ.ਐਸ.ਓ ਪੰਜਾਬ ਪ੍ਰਧਾਨ ਤੇ ਮੈਂਬਰ ਜੇਲ ਬੋਰਡ ਕੰਵਰਬੀਰ ਸਿੰਘ ਗਿੱਲ, ਗੁਰਮਨਜੀਤ ਸਿੰਘ, ਮੁਖਤਿਆਰ ਸਿੰਘ ਰਾਟੌਲ, ਪੱਪਲਪ੍ਰੀਤ ਸਿੰਘ, ਸਤਨਾਮ ਸਿੰਘ ਮਨਾਵਾਂ, ਬਲਵੰਤ ਸਿੰਘ ਗੋਪਾਲਾ, ਵਰਿੰਦਰ ਮਲਹੋਤਰਾ ਆਦਿ ਬਹੁਤ ਸਾਰੇ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ। ਸੂਚਨਾ ਅਨੁਸਾਰ ਇਹਨਾਂ ਵਿੱਚੋ ਜਿਆਦਾਤਰ ਆਗੂਆ ਨੂੰ ਜ੍ਰੇਲ੍ਹ ਭੇਜ ਦਿੱਤਾ ਗਿਆ ਹੈ ਤੇ ਭਾਈ ਧਰਮ ਸਿੰਘ ਟਰੱਸਟ ਦੀ ਮੁਖੀ ਸੰਦੀਪ ਕੌਰ ਖਾਲਸਾ ਨੂੰ ਰਿਹਾਅ ਕਰ ਦਿੱਤਾ ਗਿਆ।ਜੇਲ੍ਹ ਭੇਜੇ ਗਏ ਆਗੂਆਂ ਨੂੰ ਭਾਰਤੀ ਦੰਡਾਵਰਲੀ ਦੀ ਧਾਰਾ 107/151 ਤਹਿਤ ਗ੍ਰਿਫਤਾਰ ਕੀਤਾ ਗਿਆ।
ਇਸੇ ਦੋਰਾਨ ਪੰਜਾਬ ਦੇ ਸਾਬਕਾ ਮੰਤਰੀ ਤੇ ਸ਼੍ਰੋਂਮਣੀ ਕਮੇਟੀ ਦੇ ਸਾਬਕਾ ਸਕੱਤਰ ਸz. ਮਨਜੀਤ ਸਿੰਘ ਕਲਕੱਤਾ ਨੇ ਕਿਹਾ ਕਿ ਸ਼ਾਤਮਈ ਰੋਸ ਮਾਰਚ ਕਰਨ ਤੋ ਤਾਂ ਕਦੇ ਅੰਗਰੇਜ਼ਾਂ ਨੇ ਵੀ ਨਹੀ ਰੋਕਿਆ ਸੀ, ਪਰ ਬਾਦਲ ਸਰਕਾਰ ਨੇ ਤਾਂ ਅੰਗਰੇਜਾਂ ਨੂੰ ਵੀ ਮਾਤ ਪਾ ਦਿੱਤਾ ਹੈ।ਉਹਨਾਂ ਕਿਹਾ ਕਿ ਦੇਸ਼ ਵਿੱਚ ਜਦੋ ਮਰਹੂਮ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਜਦੋਂ 1975 ਵਿੱਚ ਐਮਰਜੈਸੀ ਲਗਾਈ ਸੀ ਤਾਂ ਕਿਸੇ ਵੀ ਅਕਾਲੀ ਆਗੂ ਨੂੰ ਸਰਕਾਰ ਨੇ ਗ੍ਰਿਫਤਾਰ ਨਹੀ ਸੀ ਕੀਤਾ, ਸਗੋ ਅਕਾਲੀਆਂ ਨੇ ਖੁੱਦ ਗੁਰਮੱਤਾ ਕਰਕੇ ਐਮਰਜੈਸੀ ਦੇ ਵਿਰੋਧ ਵਿੱਚ ਮੋਰਚਾ ਖੋਲ ਦਿੱਤਾ ਤੇ ਅੱਗੇ ਹੋ ਕੇ ਗ੍ਰਿਫਤਾਰੀਆਂ ਦਿੱਤੀਆ ਸਨ।ਉਹਨਾਂ ਕਿਹਾ ਕਿ ਇਹ ਬਾਦਲ ਸਰਕਾਰ ਦੀ ਨਾਦਰਸ਼ਾਹੀ ਹੈ ਜਾਂ ਫਿਰ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਸਰਕਾਰੀ ਸਾਜਿਸ਼ ਹੈ। ਉਹਨਾਂ ਕਿਹਾ ਕਿ ਸ਼ਾਤਮਈ ਮੁਜਾਹਰਾ ਕਰਨ ਤੋ ਰੋਕਣਾ ਵੀ ਮੌਲਿਕ ਅਧਿਕਾਰਾਂ ਦੀ ਉ੍ਰਲੰਘਣਾ ਹੈ ਅਤੇ ਬਾਦਲ ਸਰਕਾਰ ਨੂੰ ਸਿੰਘਾਂ ਦੀਆ ਕੀਤੀਆਂ ਗ੍ਰਿਫਤਾਰੀਆਂ ‘ਤੇ ਮੁੜ ਗੌਰ ਕਰਨਾ ਚਾਹੀਦਾ ਹੈ।
ਇਥੇ ਇਹ ਜਿਕਰਯੋਗ ਹੈ ਕਿ ਬਾਪੂ ਸੂਰਤਾ ਸਿੰਘ ਖਾਲਸਾ ਨੂੰ ਸਰਕਾਰ ਵਲੋਂ ਜਬਰਦਸਤੀ ਲੁਧਿਆਣਾ ਦੇ ਦਇਆਨੰਦ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਸੀ ਅਤੇ ਸੰਗਤਾਂ ਵਲੋਂ 6 ਅਗਸਤ ਨੂੰ ਹਸਪਤਾਲ ਦੇ ਬਾਹਰ ਇਕੱਠ ਕਰਨ ਦੀ ਯੋਜਨਾ ਬਣਾਈ ਸੀ, ਜਿਸ ਦੇ ਡਰ ਤੋਂ ਘਬਰਾ ਕੇ ਸਰਕਾਰ ਨੇ ਬਾਪੂ ਸੂਰਤਾ ਸਿੰਘ ਖਾਲਸਾ ਨੂੰ ਛੂੱਟੀ ਦਿਵਾ ਕੇ ਉਨ੍ਹਾਂ ਦੇ ਘਰ ਹਸਨਪੁਰ ਭੇਜ ਦਿੱਤਾ ਅਤੇ ਸੰਘਰਸ਼ ਕਰ ਰਹੇ ਜਿਹੜੇ ਸਿੱਖ ਗ੍ਰਿਫਤਾਰ ਕੀਤੇ ਸਨ ਉਨ੍ਹਾਂ ਨੂੰ ਵੀ ਛੱਡ ਦਿਤਾ ਗਿਆ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media