Sunday, September 13, 2026

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਆਗਮਨ ਪੁਰਬ ਮੌਕੇ ਬੱਚਿਆਂ ਨੂੰ ਦਿੱਤੇ ਇਨਾਮ

ਅਧਿਆਤਮਕ ਅਵੱਸਥਾ ਲਈ ਉਮਰ ਮਾਇਨੇ ਨਹੀਂ ਰੱਖਦੀ- ਭਾਈ ਗੁਰਇਕਬਾਲ ਸਿੰਘ

PPN0608201518
ਅੰਮ੍ਰਿਤਸਰ, 6 ਅਗਸਤ (ਪ੍ਰੀਤਮ ਸਿੰਘ)- ਬੀਬੀ ਕੌਲਾਂ ਜੀ ਭਲਾਈ ਕੇਂਦਰ ਦੇ ਮੁੱਖੀ ਅਤੇ ਮਹਾਨ ਕੀਰਤਨੀਏ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਚਲਾਏ ਜਾ ਰਹੇ ਸਕੂਲ ਬੀਬੀ ਕੌਲਾਂ ਜੀ ਸੀ. ਸੈ. ਸਕੂਲ ਬ੍ਰਾਂਚ ਨੰਬਰ-2 ਦੇ ਬੱਚਿਆਂ ਨੂੰ ਇਨਾਮਾਂ ਨਾਲ ਉਤਸ਼ਾਹਿਤ ਕੀਤਾ ਗਿਆ।
ਭਾਈ ਸਾਹਿਬ ਜੀ ਨੇ ਦੱਸਿਆ ਕਿ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਆਗਮਨ ਦਿਹਾੜਾ ਮਨਾਉਂਦੇ ਹੋਏ ਸਕੂਲ ਦੇੇ ਉਹਨਾਂ ਬੱਚਿਆਂ ਨੂੰ ਇਨਾਮ ਵੰਡੇ ਗਏ ਜਿਹੜੇ ਆਪਣੇ ਦਿਲਾਂ ਅੰਦਰ ਅਧਿਆਤਮਿਕਤਾ ਜਾਂ ਧਾਰਮਿਕ ਰੁੱਚੀ ਰੱਖਦੇ ਹਨ ਅਤੇ ਇਹ ਵੇਖ ਕੇ ਖੁਸ਼ੀ ਹੋਈ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਸਕੂਲ ਦੇ ਤਕਰੀਬਨ ਸਾਰੇ ਬੱਚਿਆਂ ਦੇ ਅੰਦਰ ਇਹ ਰੁਚੀ ਹੈ।ਉਹਨਾ ਕਿਹਾ ਕਿ ਇਹਨਾਂ ਬੱਚਿਆਂ ਅੰਦਰ ਦੁਨਿਆਵੀ ਅਤੇ ਧਾਰਮਿੱਕ ਰੁਚੀ ਪੈਦਾ ਕਰਨ ਦਾ ਸਾਰਾ ਸਿਹਰਾ ਮਾਣਯੋਗ ਪਿ੍ਰੰਸੀਪਲ ਜਗਜੀਤ ਕੌਰ ਨੂੰ ਅਤੇ ਮਿਹਨਤੀ ਸਟਾਫ ਨੂੰ ਜਾਂਦਾ ਹੈ।ਭਾਈ ਸਾਹਿਬ ਨੇ ਇਹਨਾਂ ਸਾਰਿਆਂ ਨੂੰ ਇਸ ਕਾਰਜ਼ ਵਾਸਤੇ ਵਧਾਈ ਦਿੱਤੀ।
ਬੱਚਿਆਂ ਅਤੇ ਸਟਾਫ ਨੂੰ ਸੰਬੋਧਿਤ ਕਰਦੇ ਹੋਏ ਭਾਈ ਸਾਹਿਬ ਜੀ ਨੇ ਕਿਹਾ ਕਿ ਅਧਿਆਤਮਕਤਾ ਦੀ ਪੌੜੀ ਲਈ ਉਮਰ ਮਾਇਨੇ ਨਹੀਂ ਰੱਖਦੀ। ਵੱਡੇ ਬਜ਼ੁਰਗ ਤੋਂ ਲੈ ਕੇ ਛੋਟੇ ਬੱਚੇ ਤੇ ਵੀ ਇਹ ਕਿਰਪਾ ਹੋ ਸਕਦੀ ਹੈ।ਬੱਸ ਸਾਨੂੰ ਸਭ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਨਿਸਚਾ ਰੱਖਣ ਦੀ ਲੋੜ ਹੈ।ਇਸ ਮੌਕੇ ਸਕੂਲ ਦੇ ਐਮ.ਡੀ ਸ. ਰਜਿੰਦਰ ਸਿੰਘ, ਪ੍ਰਿੰਸੀਪਲ ਜਗਜੀਤ ਕੌਰ ਅਤੇ ਪੂਰਾ ਸਟਾਫ ਹਾਜ਼ਰ ਸੀ।

Check Also

ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …

Leave a Reply