ਅੰਮ੍ਰਿਤਸਰ, 6 ਅਗਸਤ (ਪ.ਪ) – ਮੈਰੀਟੋਰੀਅਸ ਰੈਸੀਡੈਂਟਲ ਸਕੂਲ ਵਿਖੇ ਕੇ.ਜੀ.ਐਨ ਵੈਲਫੇਅਰ ਸੁਸਾਇਟੀ ਦੀ ਸੰਚਾਲਿਕਾ ਤੇ ਸਮਾਜ ਸੇਵਿਕਾ ਰੇਖਾ ਮਹਾਜਨ ਨੇ ਵਿਦਿਆਰਥਣਾਂ ਨਾਲ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ।ਇਸ ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਵਲੋਂ ਲੋਕ ਗੀਤ, ਬੋਲੀਆਂ, ਗਿੱਧੇ ਤੇ ਪੰਜਾਬੀ ਗੀਤਾਂ ‘ਤੇ ਕੁੜੀਆਂ ਨੇ ਡਾਂਸ ਦੀ ਬੇਮਿਸਾਲ ਪੇਸ਼ਕਾਰੀ ਕੀਤੀ।ਸਕੂਲ ਪ੍ਰਿੰਸੀਪਲ ਮਨਮੀਤ ਕੌਰ ਨੇ ਰੇਖਾ ਮਹਾਜਨ ਨੂੰ ਦੱਸਿਆ ਕਿ ਉਨ੍ਹਾਂ ਦਾ ਤੀਆਂ ਮਨਾਉਣ ਦਾ ਮਕਸਦ ਇਹ ਸੀ ਕਿ ਪਿੰਡਾਂ ਤੇ ਸ਼ਹਿਰਾਂ ਤੋਂ ਜੋ ਲੜਕੀਆਂ ਗਿਆਰਵੀਂ ਤੇ ਬਾਰ੍ਹਵੀਂ ਵਿਚ ਆਪਣੇ ਘਰੋਂ ਦੂਰ ਪੜਣ ਲਈ ਆਈਆਂ ਹਨ, ਉਨ੍ਹਾਂ ਦੇ ਮਨੋਰੰਜਨ ਦਾ ਉਪਰਾਲਾ ਕੀਤਾ ਜਾ ਸਕੇ।
ਇਸ ਮੌਕੇ ਰੇਖਾ ਮਹਾਜਨ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿਅਜਿਹੇ ਦਿਨ ਤਿਉਹਾਰ ਸਾਰਿਆਂ ਨੂੰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ ਤਾਂ ਕਿ ਸਾਡੀ ਨੌਜਵਾਨ ਪੀੜੀ ਪੁਰਾਤਣ ਪੰਜਾਬੀ ਸਭਿਆਚਾਰ ਤੇ ਵਿਰਸੇ ਨਾਲ ਜੁੱੜੀ ਰਹੇ।ਇਸ ਮੌਕੇ ਹਰਪ੍ਰੀਤ ਕੌਰ, ਗੁਰਪ੍ਰੀਤ ਕੌਰ, ਗੁਰਿੰਦਰ ਕੌਰ, ਅਨੀਤਾ ਆਹੁਜਾ, ਤਜਿੰਦਰ ਛੀਨਾ, ਸ਼ਿਵਾਨੀ ਭਾਟੀਆ ਆਦਿ ਹਾਜਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media