Thursday, April 30, 2026

ਮੈਰੀਟੋਰੀਅਸ ਰੈਸੀਡੈਂਟਲ ਸਕੂਲ ਵਿਖੇ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ

PPN0608201519 ਅੰਮ੍ਰਿਤਸਰ, 6 ਅਗਸਤ (ਪ.ਪ) – ਮੈਰੀਟੋਰੀਅਸ ਰੈਸੀਡੈਂਟਲ ਸਕੂਲ ਵਿਖੇ ਕੇ.ਜੀ.ਐਨ ਵੈਲਫੇਅਰ ਸੁਸਾਇਟੀ ਦੀ ਸੰਚਾਲਿਕਾ ਤੇ ਸਮਾਜ ਸੇਵਿਕਾ ਰੇਖਾ ਮਹਾਜਨ ਨੇ ਵਿਦਿਆਰਥਣਾਂ ਨਾਲ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ।ਇਸ ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਵਲੋਂ ਲੋਕ ਗੀਤ, ਬੋਲੀਆਂ, ਗਿੱਧੇ ਤੇ ਪੰਜਾਬੀ ਗੀਤਾਂ ‘ਤੇ ਕੁੜੀਆਂ ਨੇ ਡਾਂਸ ਦੀ ਬੇਮਿਸਾਲ ਪੇਸ਼ਕਾਰੀ ਕੀਤੀ।ਸਕੂਲ ਪ੍ਰਿੰਸੀਪਲ ਮਨਮੀਤ ਕੌਰ ਨੇ ਰੇਖਾ ਮਹਾਜਨ ਨੂੰ ਦੱਸਿਆ ਕਿ ਉਨ੍ਹਾਂ ਦਾ ਤੀਆਂ ਮਨਾਉਣ ਦਾ ਮਕਸਦ ਇਹ ਸੀ ਕਿ ਪਿੰਡਾਂ ਤੇ ਸ਼ਹਿਰਾਂ ਤੋਂ ਜੋ ਲੜਕੀਆਂ ਗਿਆਰਵੀਂ ਤੇ ਬਾਰ੍ਹਵੀਂ ਵਿਚ ਆਪਣੇ ਘਰੋਂ ਦੂਰ ਪੜਣ ਲਈ ਆਈਆਂ ਹਨ, ਉਨ੍ਹਾਂ ਦੇ ਮਨੋਰੰਜਨ ਦਾ ਉਪਰਾਲਾ ਕੀਤਾ ਜਾ ਸਕੇ।PPN0608201520ਇਸ ਮੌਕੇ ਰੇਖਾ ਮਹਾਜਨ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿਅਜਿਹੇ ਦਿਨ ਤਿਉਹਾਰ ਸਾਰਿਆਂ ਨੂੰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ ਤਾਂ ਕਿ ਸਾਡੀ ਨੌਜਵਾਨ ਪੀੜੀ ਪੁਰਾਤਣ ਪੰਜਾਬੀ ਸਭਿਆਚਾਰ ਤੇ ਵਿਰਸੇ ਨਾਲ ਜੁੱੜੀ ਰਹੇ।ਇਸ ਮੌਕੇ ਹਰਪ੍ਰੀਤ ਕੌਰ, ਗੁਰਪ੍ਰੀਤ ਕੌਰ, ਗੁਰਿੰਦਰ ਕੌਰ, ਅਨੀਤਾ ਆਹੁਜਾ, ਤਜਿੰਦਰ ਛੀਨਾ, ਸ਼ਿਵਾਨੀ ਭਾਟੀਆ ਆਦਿ ਹਾਜਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply