Thursday, April 30, 2026

ਗਲੋਬਲ ਇੰਸਟੀਚਿਊਟ ਵਿਖੇ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ‘ਇੰਡਕਸ਼ਨ ਪ੍ਰੋਗਰਾਮ’

D
D

ਅੰਮ੍ਰਿਤਸਰ, 6 ਅਗਸਤ (ਗੁਰਚਰਨ ਸਿੰਘ) – ਗਲੋਬਲ ਇੰਸਟੀਚਿਊਟ ਵਿਖੇ ਬੀ.ਐਸ.ਸੀ (ਐਚ.ਐਮ.ਸੀ.ਟੀ, ਖੇਤੀ, ਏ.ਟੀ.ਐਚ.ਐਮ.) ਬੀ.ਕਾਮ (ਪੀ), ਐਮ.ਬੀ.ਏ, ਐਮ.ਸੀ.ਐਸ., ਐਮ.ਸੀ.ੲ. (ਲੀਟ) ਐਮ.ਟੈਕ, ਬੀ.ਸੀ.ਏ, ਬੀ.ਸੀ.ਏ (ਲੀਟ), ਬੀ.ਟੈਕ ਅਤੇ ਬੀ.ਟੈਕ (ਲੀਟ) ਅਤੇ ਡਿਪਲੋਮਾ ਕਲਾਸਾਂ ਵਿਚ ਨਵੇਂ ਦਾਖਲ ਕੀਤੇ ਵਿਦਿਆਰਥੀਆਂ ਦਾ ਅਧਿਆਪਕਾਂ ਅਤੇ ਪ੍ਰਸ਼ਾਸਨ ਵੱਲੋ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।
ਦੋ ਦਿਨ ਚੱਲੇ ‘ਇੰਡਕਸ਼ਨ ਪ੍ਰੋਗਰਾਮ’ ਦਾ ਉਦੇਸ਼ ਸੰਸਥਾ ਦੇ ਸਭਿਆਚਾਰ ਅਤੇ ਵਾਤਾਵਰਣ ਦੇ ਨਾਲ ਨਵੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਜਾਣੂ ਕਰਨ ਲਈ ਕੀਤਾ ਗਿਆ।ਨਵੇ ਵਿਦਿਆਰਥੀਆਂ ਦੀ ਰਜਿਸਟਰੇਸ਼ਨ ਕਾਰਵਾਈ ਦੇ ਬਾਅਦ ਗਲੋਬਲ ਇੰਸਟੀਚਿਊਟ ਦੇ ਨਿਰਦੇਸ਼ਕ ਡਾ. ਮਨਿੰਦਰ ਸਿੰਘ ਨੇ ਨਵੇ ਵਿਦਿਆਰਥੀਆਂ ਨੂੰ ਕੀਮਤੀ ਸੁਝਾਅ ਦਿਤੇ।
ਸੰਸਥਾ ਦੇ ਅਧਿਆਪਕਾਂ ਦਾ ਇਕ ਸੰਖੇਪ ਜਾਣ-ਪਹਿਚਾਣ ਦੇ ਬਾਦ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਨੂੰ ਸੰਸਥਾ ਦੇ ਵੀਡਿਓ ਦਰਸ਼ਨ ਕਰਵਾਏ ਗਏ, ਜਿਸ ਵਿਚ ਸੰਸਥਾ ਦੀਆਂ ਕਾਮਯਾਬੀਆਂ ਤੇ ਰੋਸ਼ਨੀ ਪਾਈ ਗਈ। ਕੰਪਲੈਕਸ ਵਿਖੇ ਵੱਖ-ਵੱਖ ਸਹੂਲਤਾਂ ਤੋ ਇਲਾਵਾ ਪੜਾਈ ਤੋ ਬਾਅਦ ਉਪਲੱਬਧ ਮੌਕਿਆਂ ਦਾ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿਤੀ ਗਈ।
ਵਿਦਿਆਰਥੀਆਂ ਨੂੰ ਗਲੋਬਲ ਇੰਸਟੀਚਿਊਟ ਦੇ ਸੁਰੱਖਿਆ ਵਿਵਸਥਾ ਦੇ ਨਾਲ ਭਾਰਤ ਸਰਕਾਰ ਦੇ ਹੁਕਮਾਂ ‘ਤੇ ਰੈਗਿੰਗ ਦੀ ਰੋਕਥਾਮ ਅਤੇ ਕਰੜੀ ਸਜ਼ਾ ਦੇ ਬਾਰੇ ਵਿਚ ਸੂਚਿਤ ਕੀਤਾ ਗਿਆ ਅਤੇ ਆਖਿਰ ਵਿਚ ਇੰਸਟੀਚਿਊਟ ਦਾ ਦੌਰਾ ਕਰਵਾਇਆ ਗਿਆ।
ਚਾਹਵਾਨਾਂ ਅਤੇ ਵਿਦਿਆਰਥੀਆਂ ਨੂੰ ਇੰਸਟੀਚਿਊਟ ਦੇ ਵੱਖ ਵੱਖ ਲੈਬਰਾਰਟੀ, ਵਰਕਸ਼ਾਵਾਂ ਅਤੇ ਖੇਡ ਬਾਰੇ ਜਾਣੂ ਕਰਵਾਇਆ ਗਿਆ।ਇਸ ਤੋ ਪਹਿਲਾ ਪ੍ਰਧਾਨ ਡਾ. ਬੀ.ਐਸ. ਚੰਦੀ ਨੇ ਪ੍ਰੋਗਰਾਮ ਦਾ ਉਦਘਾਟਨ ਕੀਤਾ ਅਤੇ ਨਵੇ ਵਿਦਿਆਰਥੀਆਂ ਨੂੰ ਵਧਾਈ ਦਿਤੀ।ਇੰਸਟੀਚਿਊਟ ਦੇ ਵਾਇਸ ਚੇਅਰਮੈਨ ਡਾ. ਆਕਾਸ਼ਦੀਪ ਸਿੰਘ ਨੇ ਸੰਸਥਾ ਦੀਆਂ ਮੁੱਖ ਪ੍ਰਾਪਤੀਆਂ ਤੇ ਰੋਸ਼ਨੀ ਪਾਈ ਅਤੇ ਇੰਸਟੀਚਿਊਟ ਦੇ ਖਾਸ ਮੀਲ ਪੱਥਰਾਂ ਦੇ ਬਾਰੇ ਵਿਚ ਜਾਣੂ ਕਰਵਾਇਆ।ਆਪਣੇ ਭਾਸ਼ਣ ਵਿਚ ਸਾਫਟ ਹੁਨਰ ਦੀ ਮਹੱਤਤਾ ਤੇ ਜੋਰ ਦਿੰਦੇ ਹੋਏ ਕਿਹਾ ਕਿ ਭਵਿੱਖ ਵਿਚ ਜੀਵਨ ਦੀਆਂ ਚੁਣੌਤਿਆ ਦਾ ਸਾਹਮਨਾ ਕਰਨ ਲਈ ਯੋਗਤਾ ਦੋ ਇਲਾਵਾ ਸਹੀ ਸ਼ਖਸੀਅਤ ਵਿਕਾਸ ਬਨਾਉਣਾ ਵੀ ਬਹੁਤ ਜਰੂਰੀ ਹੈ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply