Sunday, August 23, 2026

ਫੁੱਟਬਾਲ ਦੇ ਮੁਕਾਬਲਿਆਂ ਵਿਚ ਜਲਵਾਣਾ ਸਕੂਲ ਦੀਆਂ ਟੀਮਾਂ ਰਹੀਆਂ ਜੇਤੂ

PPN0708201511ਸੰਦੌੜ, 7 ਅਗਸਤ (ਹਰਮਿੰਦਰ ਸਿੰਘ ਭੱਟ) – ਇਲਾਕੇ ਦੀ ਨਾਮਵਰ ਵਿਦਿਅਕ ਸੰਸੰਥਾ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਜਲਵਾਣਾ ਦੀਆਂ ਵਿਦਿਆਰਥਣਾਂ ਦੀ ਫੁੱਟਬਾਲ ਦੀ ਕ੍ਰਮਵਾਰ 14 ਅਤੇ 17 ਸਾਲਾਂ ਵਰਗ ਦੀਆਂ ਟੀਮਾਂ ਨੇ ਜੋਨ ਪੱਧਰੀ ਮੁਕਾਬਲੇ ਵਿਚੋ ਜੇਤੂ ਬਣਨ ਦਾ ਮਾਣ ਹਾਸਲ ਕੀਤਾ ਹੈ।ਪ੍ਰਿੰਸੀਪਲ ਹਰਗੁਰਪ੍ਰੀਤ ਕੌਰ ਨੇ ਦੱਸਿਆ ਕਿ ਮਾਲੇਰਕੋਟਲਾ ਵਿਖੇ ਹੋਈਆਂ ਸਕੂਲੀ ਖੇਡਾਂ ਵਿਚ ਸਕੂਲ ਦੀ ਫੁੱਟਬਾਲ ਦੀ 14 ਸਾਲਾਂ ਅਤੇ 17 ਸਾਲਾਂ ਲੜਕੀਆਂ ਦੀ ਟੀਮ ਨੇ ਪਹਿਲੇ ਸਥਾਨਾਂ ਤੇ ਕਬਜਾ ਕਰਕੇ ਜਿਲਾ ਪੱਧਰੀ ਮੁਕਾਬਲੇ ਲਈ ਕੁਆਲੀਫਾਈ ਕੀਤਾ ਹੈ।ਇਸ ਮੌਕੇ ਟੀਮਾਂ ਅਤੇ ਕੋਚ ਸਹਿਜਪਾਲ ਸਿੰਘ ਸੰਦੌੜ ਦਾ ਸਕੂਲ ਪਹੁਚਣ ਤੇ ਸਕੂਲ ਪ੍ਰਬੰਧਕਾਂ ਅਤੇ ਸਟਾਫ ਵੱਲੋਂ ਸਵਾਗਤ ਕੀਤਾ ਗਿਆ।

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …

Leave a Reply