Sunday, June 14, 2026

ਟੇਬਲ ਟੈਨਿਸ ਵਿਚ ਬਧਰਾਵਾਂ ਸਕੂਲ ਜੋਨ ਵਿਚੋਂ ਉਪ ਜੇਤੂ

PPN1108201504ਅਹਿਮਦਗੜ/ਸੰਦੌੜ੍ਹ, 11 ਅਗਸਤ (ਹਰਮਿੰਦਰ ਸਿੰਘ ਭੱਟ) – ਪਿੰਡ ਸੁਲਤਾਨਪੁਰ ਬਧਰਾਵਾਂ ਵਿਖੇ ਸਥਿਤ ਵਿਦਿਅਕ ਸੰਸਥਾ ਗੋਲਡਨ ਈਰਾ ਮਿਲੇਨੀਅਮ ਸਕੂਲ ਦੀਆਂ ਟੇਬਲ ਟੈਨਿਸ ਦੀਆਂ ਟੀਮਾਂ ਨੇ ਜੋਨ ਵਿਚੋਂ ਉਪ ਜੇਤੂ ਬਣਨ ਦਾ ਮਾਣ ਹਾਸਲ ਕੀਤਾ ਹੈ।ਸਕੂਲ ਪੁੱਜਣ ਤੇ ਟੀਮਾਂ ਦਾ ਸਕੂਲ ਸਟਾਫ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।ਇਸ ਮੋਕੇ ਪੀ੍ਰਤਇੰਦਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਗਏ ਸਕੂਲੀ ਖੇਡਾਂ ਵਿੱਚ ਭੋਗੀਵਾਲ ਜੋਨ ਵਿਚੋਂ ਲੜਕੀਆਂ ਅਤੇ ਲੜਕਿਆਂ ਦੀ ੧੪ ਸਾਲਾਂ ਟੀਮਾਂ ਟੇਬਲ ਟੈਨਿਸ ਦੇ ਗਹਿਗੱਚ ਮੁਕਾਬਲਿਆਂ ਵਿੱਚੋਂ ਆਪਣਾ ਵਧੀਆ ਪ੍ਰਦਰਸਨ ਕਰਦੇ ਹੋਏ ਦੂਜੇ ਸਥਾਨ ਤੇ ਰਹੀਆਂ ਹਨ।ਇਸ ਮੌਕੇ ਪ੍ਰੀਤਇੰਦਰ ਸਿੰਘ ਸਿੱਧੂ, ਹਰਮਨ ਸਿੰਘ ਸੰਧੂ, ਭਗਵਾਨ ਸਿੰਘ ਗਿੱਲ, ਪ੍ਰਿੰਸੀਪਲ ਜਾਨਦੀਪ ਸਿੰਘ ਸੰਧੂ, ਕੋਚ ਰਣਜੋਤ ਸਿੰਘ ਆਦਿ ਹਾਜਰ ਸਨ।

Check Also

ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …

Leave a Reply