Saturday, March 21, 2026

ਸਿਖਿਆ ਵਿਭਾਗ ਵਲੋ ਕਰਵਾਏ ਗਏ ਮੁਕਾਬਲਿਆਂ ਵਿੱਚ ਸੇਂਟ ਸੋਲਜ਼ਰ ਸਕੂਲ ਨੂੰ 6 ਤਮਗੇ

PPN1108201514ਜੰਡਿਆਲਾ ਗੁਰੂ, 11 ਅਗਸਤ (ਹਰਿੰਦਰ ਪਾਲ ਸਿੰਘ)- ਪੰਜਾਬ ਸਕੂਲ ਸਿਖਿਆ ਬੋਰਡ ਵਲੋ ਕਰਵਾਏ ਅਕਾਦਮਿਕ ਅਤੇ ਗੁਣਾਤਮਿਕ ਮੁਕਾਬਲੇ ਜੋ ਕਿ ਖਾਲਸਾ ਸੀਨੀਅਰ ਸੀਕੈਂਡਰੀ ਸਕੂਲ ,ਸਰਕਾਰੀ ਸੀਨੀਅਰ ਸੀਕੈਂਡਰੀ ਸਕੂਲ ਮਾਲਰੋਡ ਵਿਖੇ 3,4,5 ਨੂੰ ਹੋਏ।ਇਨਾ ਮੁਕਾਬਲਿਆ ਵਿੱਚ ਸੇਂਟ ਸੋਲਜ਼ਰ ਇਲੀਟ ਕਾਨਵੈਟ ਸਕੂਲ ਜੰਡਿਆਲਾ ਗੁਰੂ ਦੇ ਬੱਚਿਆਂ ਨੇ ਸ਼ਾਨਦਾਰ ਕਲਾ ਦਾ ਪਰਦਰਸ਼ਨ ਕਰਦਿਆ ਹੋਇਆ 6 ਤਗਮਿਆ ਤੇ ਕਬਜਾ ਕੀਤਾ।ਜੂਨੀਅਰ ਵਰਗ ਦੇ ਭਾਸ਼ਣ ਮੁਕਾਬਲੇ ਵਿਚ ਨਵਨੀਤ ਕੌਰ ਨੇ ਪਹਿਲਾ ਸਥਾਨ, ਲੋਕ ਗੀਤ ਵਿਚ ਅੰਕੁਸ਼ਦੀਪ ਸਿੰਘ ਨੇ ਦੂਸਰਾ ਸਥਾਨ ਅਤੇ ਸਿਮਰਦੀਪ ਕੌਰ ਨੇ ਡਾਂਸ ਮੁਕਾਬਲੇ ਵਿੱਚ ਤੀਸਰਾ ਸਥਾਨ ਹਾਸਲ ਕੀਤਾ ਅਤੇ ਸਬ ਜੂਨੀਅਰ ਵਰਗ ਦੇ ਭਾਸ਼ਣ ਮੁਕਾਬਲੇ ਵਿੱਚ ਅੰਮ੍ਰਿਤਪਾਲ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।ਇਸੇ ਤਰਾਂ ਸੀਨੀਅਰ ਵਰਗ ਦੇ ਲੋਕਗੀਤ ਮੁਕਾਬਲੇ ਵਿੱਚ ਗੁਰਲਾਲ ਸਿੰਘ ਨੇ ਦੂਸਰਾ ਸਥਾਨ ਅਤੇ ਸੁੰਦਰ ਿਲਖਾਈ ਵਿੱਚ ਨਵਨੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਸਕੂਲ ਦੇ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ ਅਤੇ ਪ੍ਰਿੰਸੀਪਲ ਸ਼੍ਰੀਮਤੀ ਅਮਰਪ੍ਰੀਤ ਕੌਰ ਨੇ ਜੇਤੂ ਬੱਚਿਆ ਨੂੰ ਤਮਗੇ ਦੇ ਕੇ ਸਨਮਾਨਿਤ ਕੀਤਾ ਅਤੇ ਸੱਭਿਆਚਾਰਿਕ ਗਤੀਵਿਧੀਆਂ ਦੇ ਇੰਚਾਰਜ ਸ: ਜਸਬੀਰ ਸਿੰਘ ਅਤੇ ਮੈਡਮ ਹਰਪ੍ਰਿਆ ਕੌਰ ਨੂੰ ਇਸੇ ਤਰਾਂ ਮਿਹਨਤ ਕਰਨ ਤੇ ਸਕੂਲ ਦਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਆ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply