ਅੰਮ੍ਰਿਤਸਰ, 11 ਅਗਸਤ (ਜਗਦੀਪ ਸਿੰਘ ਸੱਗੂ) ਆਲ ਇੰਡੀਆ ਸ਼ਡਿਊਲਡ ਕਾਸਟ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਜਗਦੀਸ਼ ਜੱਗੂ ਵਲੋਂ ਬਲਦੇਵ ਸਿੰਘ ਕੱਥੂਨੰਗਲ ਨੂੰ ਜਿਲਾ ਦਿਹਾਤੀ ਦਾ ਮੀਤ ਪ੍ਰਧਾਨ ਨਿਯੁੱਕਤ ਕੀਤਾ ਗਿਆ।ਇਸ ਤੋਂ ਪਹਿਲਾਂ ਕੱਥੂ ਨੰਗਲ ਵਿਖੇ ਪੰਜਾਬ ਜਨਰਲ ਸਕੱਤਰ ਸ੍ਰ. ਗੁਰਬਚਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਪ੍ਰਧਾਨ ਜੱਗੂ ਨੇ ਕਿਹਾ ਕਿ ਦਲਿਤ ਭਾਈਚਾਰੇ ਨਾਲ ਜੋ ਜ਼ਿਆਦਤੀਆਂ ਤੇ ਵਧੀਕੀਆਂ ਹੋ ਰਹੀਆਂ ਹਨ, ਉਹ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਉਨਾਂ ਨੇ ਦੋਸ਼ ਲਾਇਆ ਕਿ ਦਲਿਤ ਸਮਾਜ ਦੇ ਬੱਚਿਆਂ ਨੂੰ ਉਚ ਸਿਖਿਆ ਲਈ ਜੋ ਵਜੀਫੇ ਮਿਲਦੇ ਸਨ, ਉਹ ਬੰਦ ਕੀਤੇ ਜਾਣ ਨਾਲ ਦਲਿਤ ਵਿਦਿਆਰਥੀ ਆਪਣੀ ਪੜਾਈ ਵਿੱਚੇ ਛੱਡ ਰਹੇ ਹਨ।ਉਨਾਂ ਕਿਹਾ ਕਿ ਦਲਿਤ ਵਿਦਿਆਰਥੀਆਂ ਦੀਆਂ ਫੀਸਾਂ ਪਹਿਲਾਂ ਮੁਆਫ ਸਨ, ਲ਼ੇਕਿਨ ਹੁਣ ਉਨਾਂ ਨੂੰ ਪਹਿਲਾਂ ਫੀਸਾਂ ਜਮਾਂ ਕਰਵਾਉਣ ਲਈ ਕਿਹਾ ਜਾ ਰਿਹਾ ਹੈ ਤੇ ਵਜੀਫਾ ਬਾਅਦ ‘ਚ ਦੇਣ ਦੀ ਗੱਲ ਹੋ ਰਹੀ ਹੈ।ਜੋ ਕਿ ਸਰਾਸਰ ਗਲਤ ਹੈ ਕਿਉਂਕਿ ਗਰੀਬ ਪਰਿਵਾਰ ਇਹ ਫੀਸ ਭਰਨ ਤੋਂ ਅਸਮਰੱਥ ਹਨ। ਉਨਾਂ ਮੰਗ ਕੀਤੀ ਕਿ ਕਾਲਜਾਂ ਤੇ ਹੋਰ ਸੰਸਥਾਵਾਂ ਵਿੱਚ ਦਲਿਤ ਪਰਿਵਾਰਾਂ ਨੂੰ ਫੀਸ ਦੀ ਰਿਆਇਤ ਦੀ ਸਹੂਲਤ ਮੁੱੜ ਚਾਲੂ ਕੀਤੀ ਜਾਵੇ ਤਾਂ ਕਿ ਪੜਾਈ ਛੱਡ ਰਹੇ ਬੱਚੇ ਆਪਣੀ ਉਚ ਸਿਖਿਆ ਜਾਰੀ ਰੱਖ ਸਕਣ।ਉਨਾਂ ਹੋਰ ਕਿਹਾ ਕਿ ਕਿ ਫੈਡਰੇਸ਼ਨ ਦਲਿਤ ਭਾਈਚਾਰੇ ਦੀ ਭਲਾਈ ਨੂੰ ਸਮਰਪਿੱਤ ਹੈ ਅਤੇ ਉਸ ਨੂੰ ਮਿਲ ਰਹੇ ਹੁੰਗਾਰੇ ਨੂੰ ਦੇਖਦਿਆਂ ਪੂਰੇ ਪੰਜਾਬ ਵਿੱਚ ਇਸ ਦੇ ਯੂਨਿਟ ਬਣਾਏ ਜਾਣਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕਸ਼ਮੀਰ ਸਿੰਘ, ਹੈਪੀ ਭੀਲ, ਸੁਨੀਲ ਕੁਮਾਰ, ਕੁਲਵੰਤ ਸਿੰਘ ਲਾਲੀ, ਬਲਦੇਵ ਸਿੰਘ, ਸੁਨੀਲ ਸਿੰਘ, ਰਾਜਾ, ਵਿਨੇ ਕੁਮਾਰ, ਸੁਖਰਾਜ ਕੌਰ, ਸਰਤਾਜ ਸਿੰਘ, ਸੁਖਦੇਵ ਸਿੰਘ, ਕੁਲਵਿੰਦਰ ਕੌਰ, ਪੂਜਾ, ਨਿੱਕਾ, ਪਰਮਜੀਤ, ਸੋਨੀਆ ਆਦਿ ਵੀ ਮੌਜੂਦ ਸਨ।
Check Also
ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …
Punjab Post Daily Online Newspaper & Print Media