Friday, March 6, 2026

ਐਸ.ਏ.ਐਸ. ਪਬਲਿਕ ਸਕੂਲ ਵਿੱਚ ਤਿੰਨ ਰੋਜਾ ਸੈਮੀਨਾਰ

PPN1308201506

ਸੰਦੌੜ, 13 ਅਗਸਤ (ਹਰਮਿੰਦਰ ਸਿੰਘ ਭੱਟ) – ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸਾਹਿਬਜ਼ਾਦਾ ਅਜੀਤ ਸਿੰਘ ਸੀਨੀ. ਸੈਕੰ. ਪਬਲਿਕ ਸਕੂਲ ਚੱਕ ਸ਼ੇਖ਼ੂਪੁਰ ਕਲਾਂ (ਸੰਗਰੂਰ) ਵਿਖੇ ਤਿੰਨ ਰੋਜ਼ਾ ਕਰਾਟੇ ਸੈਮੀਨਾਰ, ਸਕੂਲ ਦੀ ਡਾਇਰੈਕਟਰ ਮੈਡਮ ਬੀ.ਕੇ. ਮਹਿਤਾ ਦੀ ਦੇਖ ਰੇਖ ਹੇਠ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਡੀ.ਸੀ. ਜਿਲ੍ਹਾ ਸੰਗਰੂਰ ਦੇ ਨਿਰਦੇਸ਼ਾਂ ਅਨੁਸਾਰ ਭੇਜੀ ਗਈ ਟੀਮ ਹਰਪ੍ਰੀਤ ਕੌਰ ਤੇ ਸੁਖਵੀਰ ਸਿੰਘ ਦੁਆਰਾ ਤਨ ਦੇਹੀ ਨਾਲ ਚੌਥੀ ਸ਼੍ਰੇਣੀ ਤੋਂ ਲੈ ਕੇ ਬਾਰਵੀਂ ਸ਼੍ਰੇਣੀ ਤੱਕ ਦੀਆਂ ਵਿਦਿਆਰਥਣਾਂ ਨੂੰ ਸਵੈ-ਰੱਖਿਆ ਦੇ ਦਾਅ-ਪੇਚ ਸਿਖਾਏ ਅਤੇ ਸਮਾਜ ਵਿਚ ਹੋ ਰਹੀਆਂ ਮਾੜੀਆਂ ਘਟਨਾਵਾਂ ਬਾਰੇ ਜਾਗਰੂਕ ਕੀਤਾ। ਇਸ ਸੈਮੀਨਾਰ ਪ੍ਰਤੀ ਵਿਦਿਆਰਥੀਆਂ ਵਿਚ ਭਾਰੀ ਉਤਸਾਹ ਪਾਇਆ ਗਿਆ। ਸੈਮੀਨਾਰ ਦੇ ਅੰਤ ਵਿਚ ਪ੍ਰਿੰਸੀਪਲ ਬਲਵਿੰਦਰ ਸਿੰਘ ਨੇ ਵਿਦਿਆਰਥਣਾਂ ਨੂੰ ਪੰਜਾਬੀ ਸਭਿਆਚਾਰ ਨਾਲ ਸੰਬੰਧਿਤ ਪਹਿਰਾਵੇ ਪਹਿਨਣ ਲਈ ਪ੍ਰੇਰਿਆ ਤੇ ਧਾਰਮਿਕ ਲਿਟਰੇਚਰ ਨਾਲ ਸਾਂਝ ਪਾਉਣ ਲਈ ਕਿਹਾ। ਇਸ ਮੌਕੇ ਸਕੂਲ ਦੇ ਡੀ.ਪੀ.ਈ. ਬਲਵਿੰਦਰ ਸਿੰਘ ਖੁਰਦ, ਮੈਡਮ ਅਮਨਦੀਪ ਕੌਰ ਵੀ ਹਾਜ਼ਰ ਰਹੇ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply