ਅੰਮ੍ਰਿਤਸਰ, 13 ਅਗਸਤ (ਗੁਰਚਰਨ ਸਿੰਘ)- ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਈ-ਡਿਸਟ੍ਰਿਕ ਪ੍ਰੋਜੈਕਟ ਤਹਿਤ ਅੰਮ੍ਰਿਤਸਰ ਅਸਲਾ ਲਾਇਸੰਸਾਂ ਦੀਆਂ 17 ਸੇਵਾਵਾਂ ਆਨ ਲਾਈਨ ਮੁਹੱਈਆ ਕਰਵਾਉਣ ਵਾਲਾ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਦੱਸਿਆ ਕਿ ਆਮ ਜਨਤਾ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਸੁਵਿਧਾ ਕੇਂਦਰ ਵਿਖੇ ਇਕ ਵਿਸ਼ੇਸ਼ ਕਾਊਂਟਰ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਆਪਣੇ ਅਸਲਾ ਲਾਈਸੰਸ ਸਬੰਧੀ ਲਾਈਨਾਂ ਵਿਚ ਨਹੀਂ ਲੱਗਣਾ ਪਵੇਗਾ। ਉਨ੍ਹਾਂ ਦੱਸਿਆ ਕਿ ਇਸ ਮਕਸਦ ਲਈ ਇਕ ਖਾਸ ਤਰ੍ਹਾਂ ਦਾ ਸਾਫਟਵੇਅਰ ਤਿਆਰ ਕੀਤਾ ਗਿਆ ਹੈ ਜਿਸ ਰਾਹੀਂ ਅਸਲਾ ਲਾਈਸੰਸ ਸਬੰਧੀ ਸਾਰੇ ਕੰਮਾਂ ਵਿਚ ਬੇਹੱਦ ਤੇਜ਼ੀ ਆਵੇਗੀ ਅਤੇ ਨਾਲ ਹੀ ਲੋਕਾਂ ਨੂੰ ਆਪਣੀ ਫਾਈਲ ਦੀ ਸਥਿਤੀ ਆਦਿ ਦਾ ਪਤਾ ਲਗਦਾ ਰਹੇਗਾ।
ਉਨ੍ਹਾਂ ਕਿਹਾ ਕਿ ਆਨ ਲਾਈਨ ਮੁਹੱਈਆ ਕਰਵਾਈਆਂ ਗਈਆਂ 17 ਸੇਵਾਵਾਂ ਵਿਚ ਨਵਾਂ ਅਸਲਾ ਲਾਇਸੰਸ ਲੈਣ, ਅਸਲਾ ਲਾਇਸੰਸ ਨਵਿਆਉਣ, ਹਥਿਆਰ ਦੀ ਐਂਟਰੀ, ਹਥਿਆਰ ਦੀ ਅਡੀਸ਼ਨ, ਹਥਿਆਰ ਦੀ ਵਿਕਰੀ ਲਈ ਆਗਿਆ/ਐਨ. ਓ. ਸੀ, ਮੌਤ ਦੇ ਕੇਸ ਵਿਚ ਹਥਿਆਰ ਜਮ੍ਹਾਂ ਕਰਨ ਦੀ ਆਗਿਆ, ਹਥਿਆਰ ਦੀ ਡਿਲੀਸ਼ਨ, ਰਿਟੇਨਰ ਦੀ ਐਂਟਰੀ, ਰਿਟੇਨਰ ਦੀ ਐਂਟਰੀ ਦੀ ਡਿਲੀਸ਼ਨ, ਅਧਿਕਾਰ ਖੇਤਰ ਦਾ ਵਿਸਤਾਰ, ਹਥਿਆਰ ਲਿਜਾਣ ਦਾ ਪਰਮਿਟ, ਕਾਰਤੂਸਾਂ ਦਾ ਵਿਸਤਾਰ, ਹਥਿਆਰ ਦੇ ਬੋਰ ਦੀ ਤਬਦੀਲੀ, ਡੁਪਲੀਕੇਟ ਅਸਲਾ ਲਾਈਸੰਸ, ਪਤੇ ਦੀ ਤਬਦੀਲੀ ਅਤੇ ਅਸਲਾ ਲਾਈਸੰਸ ਰੱਦ ਕਰਵਾਉਣਾ ਸ਼ਾਮਿਲ ਹਨ।
Check Also
ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ
ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …
Punjab Post Daily Online Newspaper & Print Media