ਅੰਮ੍ਰਿਤਸਰ, 13 ਅਗਸਤ (ਚਰਨਜੀਤ ਸਿੰਘ ਛੀਨਾ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵਿਦਿਅਕ ਸਾਲ 2015-16 ਦੀਆਂ ਵੱਖ-ਵੱਖ ਸਮੈਸਟਰ/ ਸਾਲਾਨਾ/ ਸਪਲੀਮੈਂਟਰੀ ਲਿਖਤੀ ਪ੍ਰੀਖਿਆਵਾਂ ਲਈ ਆਰੰਭਕ ਮਿਤੀਆਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ।
ਸ਼ਡਿਊਲ ਅਨੁਸਾਰ ਫੈਕਲਟੀ ਆਫ ਆਰਟਸ ਐਂਡ ਸੋਸ਼ਲ ਸਾਇੰਸਜ਼ ਦੀਆਂ ਪ੍ਰੀਖਿਆਵਾਂ, ਫੈਕਲਟੀ ਆਫ ਸਾਇੰਸਜ਼ ਦੀਆਂ ਪ੍ਰੀਖਿਆਵਾਂ, ਫੈਕਲਟੀ ਆਫ ਲੈਂਗੁਏਜਜ਼ ਦੀਆਂ ਪ੍ਰੀਖਿਆਵਾਂ, ਫੈਕਲਟੀ ਆਫ ਇਕਨਾਮਿਕਸ ਐਂਡ ਬਿਜ਼ਨੈਸ ਦੀਆਂ ਪ੍ਰੀਖਿਆਵਾਂ ਅਤੇ ਪੋਸਟ ਗਰੈਜੂਏਟ ਡਿਪਲੋਮਾ ਦੀਆਂ ਵੱਖ-ਵੱਖ ਪ੍ਰੀਖਿਆਵਾਂ 20 ਨਵੰਬਰ, 2015 ਤੋਂ ਸ਼ੁਰੂ ਹੋ ਰਹੀਆਂ ਹਨ। ਫੈਕਲਟੀ ਆਫ ਲਾਈਫ ਸਾਇੰਜ਼, ਫੈਕਲਟੀ ਆਫ ਵਿਜ਼ੁਅਲ ਆਰਟਸ ਐਂਡ ਪਰਫੌਰਮਿੰਗ ਆਰਟਸ, ਫੈਕਲਟੀ ਆਫ ਹਿਊਮੈਨੀਜ਼ ਐਂਡ ਰਿਲੀਜ਼ੀਅਸ ਸਟੱਡੀਜ਼, ਫੈਕਲਟੀ ਆਫ ਇੰਜੀਨਿਅਰਿੰਗ ਐਂਡ ਟੈਕਨਾਲੋਜੀ, ਫੈਕਲਟੀ ਆਫ ਫਿਜ਼ੀਕਲ ਪਲਾਨਿੰਗ ਐਂਡ ਆਰਕੀਟੈਕਚਰ ਅਤੇ ਫੈਕਲਟੀ ਆਫ ਲਾਅ ਦੀਆਂ ਪ੍ਰੀਖਿਆਵਾਂ 23 ਨਵੰਬਰ, 2015 ਤੋਂ ਸ਼ੁਰੂ ਹੋ ਰਹੀਆਂ ਹਨ। ਇਸੇ ਤਰ੍ਹਾਂ ਫੈਕਲਟੀ ਆਫ ਫਿਜ਼ੀਕਲ ਐਜੂਕੇਸ਼ਨ ਦੀਆਂ ਪ੍ਰੀਖਿਆਵਾਂ 6 ਮਈ, 2016 ਤੋਂ ਸ਼ੁਰੂ ਹੋਣਗੇ ਅਤੇ ਫੈਕਲਟੀ ਆਫ ਸਪੋਰਟਸ ਮੈਡੀਸਨ ਐਂਡ ਫਿਜ਼ੀਓਥੀਰੈਪੀ ਅਤੇ ਫੈਕਲਟੀ ਆਫ ਐਜੂਕੇਸ਼ਨ ਦੀਆਂ ਪ੍ਰੀਖਿਆਵਾਂ 3 ਮਈ 2016 ਤੋਂ ਆਰੰਭ ਹੋਣਗੀਆਂ।ਵਿਦਿਆਰਥੀ ਵਧੇਰੇ ਜਾਣਕਾਰੀ ਪ੍ਰੀਖਿਆਵਾਂ ਦਾ ਪੂਰਾ ਸ਼ਡਿਊਲ ਯੂਨੀਵਰਸਿਟੀ ਦੀਆਂ ਵੈਬਸਾਈਟਾਂ (www.gnduadmissions.org) ਤੋਂ ਲੈ ਕੇ ਸਕਦੇ ਹਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media