Friday, August 14, 2026

ਗੁਰੁ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ

ਅੰਮ੍ਰਿਤਸਰ, 13 ਅਗਸਤ (ਚਰਨਜੀਤ ਸਿੰਘ ਛੀਨਾ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਈ 2015 ਵਿਚ ਲਈਆਂ ਗਈਆਂ ਪ੍ਰੀਖਿਆਵਾਂ ਜਿਸ ਵਿਚ ਬੀ.ਕਾਮ. ਸਮੈਸਟਰ ਦੂਜਾ, ਬੀ.ਸੀ.ਏ. ਸਮੈਸਟਰ ਚੌਥਾ, ਬੀ.ਬੀ.ਏ. ਸਮੈਸਟਰ ਚੌਥਾ, ਬੀ.ਐਸ.ਸੀ. (ਫੈਸ਼ਨ ਡਿਜ਼ਾਇਨਿੰਗ) ਸਮੈਸਟਰ ਦੂਜਾ, ਐਮ.ਏ. ਇਕਨਾਮਿਕਸ ਸਮੈਸਟਰ ਦੂਜਾ, ਐਮ.ਏ. ਹਿੰਦੀ ਸਮੈਸਟਰ ਦੂਜਾ, ਐਮ.ਐਸ.ਸੀ. (ਇਨਫਰਮੇਸ਼ਨ ਟੈਕਨਾਲੋਜੀ) ਸਮੈਸਟਰ ਦੂਜਾ, ਐਮ.ਐਸ.ਸੀ. ਬੌਟਨੀ ਸਮੈਸਟਰ ਦੂਜਾ, ਐਮ.ਐਸ.ਸੀ. ਮੈਥੇਮੈਟਿਕਸ ਸਮੈਸਟਰ ਦੂਜਾ, ਡਿਪਲੋਮਾ ਇਨ ਲਾਇਬ੍ਰੇੇਰੀ ਸਾਇੰਸ ਸਮੈਸਟਰ ਦੂਜਾ, ਡਿਪਲੋਮਾ ਇਨ ਸਟਿਚਿੰਗ ਐਂਡ ਟੇਲਰਿੰਗ (ਫੁਲ ਟਾਈਮ) ਸਮੈਸਟਰ ਦੂਜਾ, ਅਤੇ ਡਿਪਲੋਮਾ ਇਨ ਕਾਸਮੀਟਾਲੋਜੀ (ਫੁਲ ਟਾਈਮ) ਸਮੈਸਟਰ ਦੂਜਾ ਸ਼ਾਮਿਲ ਹਨ, ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ), ਡਾ. ਰੇਨੂ ਭਾਰਦਵਾਜ ਨੇ ਦੱਸਿਆ ਕਿ ਇਹ ਨਤੀਜੇ ਯੂਨੀਵਰਸਿਟੀ ਵੈਬਸਾਈਟ ‘ਤੇ ਮੌਜੂਦ ਹੋਣਗੇ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …

Leave a Reply