Tuesday, April 28, 2026

ਪੈਸਟੀਸਾਈਡਜ਼ ਯੂਨੀਅਨ ਪੱਟੀ ਵੱਲੋਂ ਖੇਤੀਬਾੜੀ ਅਫਸਰ ਸੁਖਵਿੰਦਰ ਸਿੰਘ ਬੇਦੀ ਸਨਮਾਨਿਤ

PPN1708201502ਪੱਟੀ, 17 ਅਗਸਤ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਖੇਤੀ ਬਾੜੀ ਵਿਕਾਸ ਅਫਸਰ ਬਲਾਕ ਪੱਟੀ ਡਾ. ਸੁਖਵਿੰਦਰ ਸਿੰਘ ਬੇਦੀ ਜਿੰਨਾ ਨੇ ਵਜੋਂ ਲੰਮਾ ਸਮਾਂ ਅਤੇ ਤਨ ਮਨ ਨਾਲ ਇਲਾਕੇ ਦੀ ਸੇਵਾ ਨਿਭਾਈ ਹੈ। ਪੰਜਾਬ ਸਰਕਾਰ ਨੇ ਉਹਨਾਂ ਦੀਆ ਵਧੀਆ ਸੇਵਾਵਾਂ ਬਦਲੇ ਪਦਉਨੱਤ ਕਰਕੇ ਖੇਤੀ ਬਾੜੀ ਅਫਸਰ ਬਲਾਕ ਪੱਟੀ ਵਜੋਂ ਤਾਇਨਾਤ ਕੀਤਾ ਹੈ। ਇਸ ਮੌਕੇ ਪੈਸਟੀਸਾਈਡਜ਼ ਯੂਨੀਅਨ ਪੱਟੀ ਦੇ ਸਮੂਹ ਮੈਂਬਰਾ ਵੱਲੋ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਯੂਨੀਅਨ ਦੇ ਪ੍ਰਧਾਨ ਰਣਜੀਤ ਸਿੰਘ ਬੁਰਜ ਅਤੇ ਪ੍ਰੈਸ ਸੈਕਟਰੀ ਰਾਜਯੋਧਬੀਰ ਸਿੰਘ ਰਾਜੂ ਨੇ ਦੱਸਿਆ ਕਿ ਡਾ. ਸੁਖਵਿੰਦਰ ਸਿੰਘ ਬੇਦੀ ਵੱਲੋਂ ਇਲਾਕੇ ਵਿੱਚ ਆਪਣੀਆ ਵਧੀਆ ਸੇਵਾਵਾਂ ਕਰਕੇ ਲੋਕਾ ਦੇ ਦਿਲਾ ਵਿੱਚ ਆਪਣਾ ਵੱਖਰਾ ਸਥਾਨ ਹਾਸਿਲ ਕੀਤਾ ਹੈ।ਉਨਾਂ ਦੱਸਿਆ ਕਿ ਡਾ. ਸੁਖਵਿੰਦਰ ਸਿੰਘ ਬੇਦੀ ਵੱਲੋ ਯੂਨੀਅਨ ਦੀਆ ਮੁਸ਼ਕਿਲਾ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਹੈ ਅਤੇ ਅੱਗੇ ਵੀ ਕੀਤਾ ਜਾਵੇਗਾ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਰਣਜੀਤ ਸਿੰਘ ਬੁਰਜ ਅਤੇ ਪ੍ਰੈਸ ਸੈਕਟਰੀ ਰਾਜਯੋਧਬੀਰ ਸਿੰਘ ਰਾਜੂ ਤੋ ਇਲਾਵਾ ਮੀਤ ਪ੍ਰਧਾਨ ਸੁਖਜੀਤ ਸਿੰਘ, ਜਸਵੰਤ ਸਿੰਘ ਖਜ਼ਾਨਚੀ, ਤਜਿੰਦਰ ਸਿੰਘ ਸਰਪ੍ਰਸਤ, ਮਨਜਿੰਦਰ ਸਿੰਘ ਸੈਕਟਰੀ, ਸਮੂਹ ਮੈਂਬਰ ਅਤੇ ਹੋਰ ਡੀਲਰ ਵੀ ਹਾਜ਼ਿਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply