Saturday, October 19, 2024

ਪੱਟੀ ਵਿਖੇ ਅਮਨਦੀਪ ਸਿੰਘ ਐਸ.ਡੀ.ਐਮ ਨੇ ਤਿਰੰਗਾ ਲਹਿਰਾਇਆ

PPN1708201501ਪੱਟੀ, 17 ਅਗਸਤ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਅਜ਼ਾਦੀ ਦੀ 69 ਵੀਂ ਵਰੇਗੰਢ ਪੱਟੀ ਦੇੇ ਸਰਕਾਰੀ ਸੀਨੀ: ਸੈਕੰ: ਸਕੂਲ ਪੱਟੀ ਦੀ ਗਰਾਉਂਡ ਵਿਖੇ ਮਨਾਈ ਗਈ ।ਜਿਸ ਦੇ ਮੁੱਖ ਮਹਿਮਾਨ ਅਮਨਦੀਪ ਸਿੰਘ ਭੱਟੀ ਪੀ.ਸੀ.ਐਸ.ਐਸ.ਡੀ.ਐਮ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਆਪਣੇ ਕਰ ਕਮਲਾਂ ਨਾਲ ਨਿਭਾਈ ਅਤੇ ਪੰਜਾਬ ਪੁਲਿਸ, ਪੰਜਾਬ ਹੋਮਗਾਰਡ, ਐਨ.ਸੀ.ਸੀ. ਕੈਡਿਟ ਅਤੇ ਵੱਖ-ਵੱਖ ਸਕੂਲਾਂ ਦੇ ਕੈਡਿਟਾਂ ਮਾਰਚ ਪਾਸਟ ਤੋਂ ਸਲਾਮੀ ਲਈ ਉਪਰੰਤ ਸ਼ਾਂਤੀ ਦੇ ਪ੍ਰਤੀਕ ਗੁਬਾਰੇ ਅਤੇ ਕਬੂਤਰ ਆਸਮਾਨ ਵਿੱਚ ਛੱਡੇ ਗਏ। ਇਸ ਮੌਕੇ ਮੁੱਖ ਮਹਿਮਾਨ ਅਮਨਦੀਪ ਸਿੰਘ ਭੱਟੀ ਐਸ.ਡੀ.ਐਮ. ਪੱਟੀ ਵੱਲੋਂ ਅਜ਼ਾਦੀ ਦਿਹਾੜੇ ‘ਤੇ ਚਾਨਣਾ ਪਾਇਆ ਗਿਆ ਅਤੇ ਜਨਤਾ ਨੂੰ ਆਪਸੀ ਭਾਈਚਾਰਾ ਮਜ਼ਬੂਤ ਰੱਖਣ ਲਈ ਕਿਹਾ। ਉਨਾਂ ਕਿਹਾ ਕਿ ਸਾਨੂੰ ਸ਼ਹੀਦਾਂ ਵੱਲੋਂ ਕੁਰਬਾਨੀਆਂ ਦੇ ਕੇ ਅਜ਼ਾਦ ਕਰਵਾਇਆ ਗਿਆ ਹੈ ਅਤੇ ਅਸੀਂ ਇਸ ਅਜ਼ਾਦੀ ਦੇ ਵਾਰਿਸ ਹਾਂ ਸਾਨੂੰ ਸ਼ਹੀਦਾ ਦੇ ਪਾਏ ਪੁਰਨਿਆਂ ‘ਤੇ ਚਲਣਾ ਚਾਹੀਦਾ ਹੈ। ਇਸ ਮੌਕੇ ਦੇਸ਼ ਭਗਤੀ ਦੇ ਗੀਤ ਤੋਂ ਬਾਅਦ ਸਮਾਗਮ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਗਿੱਧਾ, ਭੰਗੜਾ, ਸਕਿੱਟਾਂ ਅਤੇ ਨਸ਼ਿਆਂ ਉੱਪਰ ਕੋਰੀਓਗ੍ਰਾਫੀ ਕਰਕੇ ਨੌਜਵਾਨ ਵਰਗ ਨੂੰ ਨਸ਼ੇ ਤਿਆਗਣ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਦੇਸ਼ ਦੀ ਅਜ਼ਾਦੀ ਵਿੱਚ ਹਿੱਸਾ ਪਾਉਣ ਵਾਲੇ ਸੁਤੰਤਰਤਾ ਸੰਗਰਾਮੀ ਨੂੰ ਸਨਮਾਨਿਤ ਕੀਤਾ ਗਿਆ। ਉੱਥੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।ਇਸ ਮੌਕੇ ਖੁਸ਼ਵਿੰਦਰ ਸਿੰਘ ਭਾਟੀਆਂ ਮੈਂਬਰ ਐਸ.ਜੀ.ਪੀ.ਸੀ. ਪੱਟੀ, ਮਨਮੋਹਨ ਸਿੰਘ ਕਾਰਜ ਸਾਧਕ ਅਫਸਰ ਪੱਟੀ, ਸੁਰਿੰਦਰ ਕੁਮਾਰ ਸ਼ਿੰਦਾ ਪ੍ਰਧਾਨ ਨਗਰ ਕੌਸਲ ਪੱਟੀ, ਰਜਵੰਤ ਸਿੰਘ ਖਹਿਰਾ ਖਜ਼ਾਨਾ ਅਫਸਰ ਪੱਟੀ, ਭੁਪਿੰਦਰ ਸਿੰਘ ਮਿੰਟੂ, ਰਣਬੀਰ ਸਿੰਘ ਸੂਦ, ਕੰਵਲਪਰੀਤ ਸਿੰਘ ਗਿੱਲ, ਰਾਜਪ੍ਰੀਤ ਸਿੰਘ, ਐਸ.ਐਚ.ਓ ਪੱਟੀ ਰਾਜਵਿੰਦਰ ਕੌਰ ਬਾਜਵਾ ਆਦਿ ਹਾਜ਼ਿਰ ਸਨ। ਇਸ ਮੌਕੇ ਸਟੇਜ ਦੀ ਭੁਮਿਕਾ ਪ੍ਰੋ: ਵਿਜੇ ਸ਼ਰਮਾ ਨੇ ਨਿਭਾਈ।

Check Also

ਖ਼ਾਲਸਾ ਕਾਲਜ ਵਿਖੇ ਪੋਸਟਰ ਮੁਕਾਬਲਾ ਕਰਵਾਇਆ ਗਿਆ

ਅੰਮ੍ਰਿਤਸਰ, 19 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply