Friday, June 12, 2026

 ਮੰਤਰੀ ਜੋਸ਼ੀ ਨੇ ਕੀਤਾ ਵਾਰਡ ਨੰਬਰ 10 ਵਿੱਚ ਨਵੀਆਂ ਗਲੀਆਂ ਬਨਾਉਣ ਦੇ ਕੰਮ ਦਾ ਸ਼ੁੱਭਆਰੰਭ

PPN1808201518

ਅੰਮ੍ਰਿਤਸਰ, 18 ਅਗਸਤ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਥਾਨਕ ਸਰਕਾਰ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਵਾਰਡ ਨੰਬਰ 10 ਸਥਿਤ ਨਹਿਰੂ ਕਾਲੋਨੀ ਅਧੀਨ ਆਉਂਦੀਆਂ ਗਲੀਆਂ ਵਿਚ ਸੀ-ਸੀ ਫਲੋਰਿੰਗ ਦੇ ਕੰਮ ਦਾ ਸ਼ੁੱਭ ਆਰੰਭ ਕੀਤਾ।ਇਸ ਮੌਕੇ ਤੇ ਸ਼੍ਰੀ ਜੋਸ਼ੀ ਨੇ ਇਲਾਕਾ ਨਿਵਾਸੀਆਂ ਕੋਲੋ ਟੱਕ ਲਗਵਾ ਕੇ ਇਹਨਾਂ ਵਿਕਾਸ ਦੇ ਕੰਮਾਂ ਦਾ ਸ਼ੁਭ ਆਰੰਭ ਕੀਤਾ ਅਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਇਲਾਕੇ ਅਤੇ ਆਪਣੇ ਸ਼ਹਿਰ ਦਾ ਵੀ ਆਪਣੇ ਘਰ ਵਾਂਗ ਹੀ ਖਿਆਲ ਰੱਖਿਆ ਕਰਨ ਕਿਉਕਿ ਜਦੋਂ ਤੱਕ ਲੋਕ ਸਾਥ ਨਹੀ ਦੇਣਗੇ ਉਦੋ ਤੱਕ ਸਰਕਾਰ ਵੱਲੋਂ ਕਰਵਾਏ ਗਏ ਵਿਕਾਸ ਦੇ ਕੰਮ ਅਧੂਰੇ ਹਨ।ਉਹਨਾਂ ਕਿਹਾ ਕਿ ਵਾਰਡ ਦੇ ਲੋਕਾਂ ਨੂੰ ਆ ਰਹੀ ਪਾਣੀ ਦੀ ਕਮੀਂ ਦੀ ਸਮਸਿਆ ਨੂੰ ਹੱਲ ਕਰਨ ਲਈ ਦੋ ਨਵੇਂ ਟਿਊਬਵੈਲ ਲਗਵਾਏ ਗਏ ਹਨ ।ਬੀ. ਪੀ. ਐਲ. ਕਾਰਡ ਧਾਰਕਾਂ ਲਈ 2 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਕਣਕ ਦਿੱਤੀ ਜਾ ਰਹੀ ਹੈ ।ਮਜੀਠਾ ਰੋਡ ਅਤੇ 88 ਫੁੱਟ ਰੋਡ ਦਾ ਨਵੀਨੀਕਰਨ ਕਰਕੇ ਜੋ ਵਿਸ਼ਵ ਪੱਧਰੀ ਸੜ੍ਹਕਾਂ ਬਣਾਈਆਂ ਗਈਆਂ ਹਨ।
ਇਸ ਮੋਕੇ ਤੇ ਸ਼੍ਰੀ ਵਿੱਕੀ ਐਰੀ, ਮਿੱਕੀ ਹਾਂਡਾ, ਯੱਸ਼ ਪ੍ਰਧਾਨ, ਜਗਜੀਤ ਸਿੰਘ ਖਾਲਸਾ, ਅਭਿਨਵ, ਕੁਕੀ ਮਹਾਜਨ, ਆਰ. ਐਲ. ਕੱਕੜ, ਪਵਿੰਦਰ ਸ਼ਰਮਾ, ਹੈਪੀ ਚੱਕੀ ਵਾਲਾ, ਆਕਾਸ਼ ਸੇਠੀ, ਰੇਣੂ ਸ਼ਰਮਾ, ਵਿਜੇ ਕੁਮਾਰੀ, ਸਰਬਜੀਤ ਸਿੰਘ, ਕੁਲਦੀਪ ਲੱਡੂ, ਰਤਨ ਚੰਦ, ਸੰਜੀਵ ਡੱਬੂ, ਗਗਨਦੀਪ ਸ਼ਰਮਾ ਆਦਿ ਹਾਜਰ ਸਨ ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply