ਅੰਮ੍ਰਿਤਸਰ, 18 ਅਗਸਤ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਥਾਨਕ ਸਰਕਾਰ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਸਮੇਤ ਵਾਰਡ ਨੰਬਰ 51 ਦੀ ਕੋਰਟ ਰੋਡ ਸਥਿਤ ਗਰੀਨ ਪਲਾਜ਼ਾ ਮਾਰਕੀਟ ਦਾ ਦੌਰਾ ਕੀਤਾ।ਇਸ ਦੌਰਾਨ ਸ਼੍ਰੀ ਜੋਸ਼ੀ ਨੂੰ ਦੁਕਾਨਦਾਰਾਂ ਦੇ ਸ਼੍ਰੀ ਮਾਨਵ ਤਨੇਜਾ ਦੀ ਅਗੁਵਾਈ ਹੇਠ ਆਪਣੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ।ਮਾਰਕੀਟ ਦੇ ਦੁਕਾਨਦਾਰਾ ਨੇ ਸ਼੍ਰੀ ਜੋਸ਼ੀ ਨੂੰ ਮਾਰਕੀਟ ਵਿਖੇ ਆ ਰਹੀ ਮੁੱਖ ਤੌਰ ਤੇ ਸੀਵਰੇਜ ਦੀ ਮੁਸ਼ਕਲ ਅਤੇ ਮਾਰਕੀਟ ਵਿਚ ਟੁੱਟੀ ਹੋਈ ਸੜ੍ਹਕ ਬਾਰੇ ਅਤੇ ਰਾਤ ਵੇਲੇ ਸਟ੍ਰੀਟ ਲਾਈਟਾਂ ਨਾ ਹੋਣ ਕਾਰਨ ਹਨੇਰਾ ਹੋਣ ਦੀ ਸਮਸਿਆ ਬਾਰੇ ਦੱਸਿਆ।ਜਿਸ ਤੁਪਰੰਤ ਪੂਰਨ ਤੌਰ ‘ਤੇ ਮੁਸ਼ਕਲਾਂ ਹੱਲ ਕਰਨ ਲਈ ਸ਼੍ਰੀ ਜੋਸ਼ੀ ਨੇ ਮੌਕੇ ਤੇ ਹੀ ਮੋਜੂਦ ਸੰਬੰਧਿਤ ਅਧਿਕਾਰੀਆਂ ਨੂ ਨਿਰਦੇਸ਼ ਦਿੱਤੇ।ਉਨਾਂ ਨੇ ਸੀਵਰੇਜ ਵਿਭਾਗ ਨੂੰ ਮਾਰਕੀਟ ਵਿਚ ਨਵੀ ਸੀਵਰੇਜ ਪਾਈਪ ਲਾਈਨ ਪਾ ਕੇ ਮਾਰਕੀਟ ਵਿਚ ਖੂਬਸੂਰਤ ਇੰਟਰਲਾਕਿੰਗ ਟਾਈਲਾਂ ਲਗਾਉਣ ਅਤੇ ਨਵੀਆਂ ਸਟ੍ਰੀਟ ਲਾਈਟਾਂ ਲਗਾਉਣ ਦੇ ਵੀ ਸੰਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ।ਇਸ ਮੋਕੇ ਤੇ ਵਿਜੇ ਹੰਸ, ਸੁਰਿੰਦਰ ਟਿੰਕੂ, ਰਵੀ ਜੋੜਾ, ਵਿਜੇ ਕੁਮਾਰ, ਪੱਪੂ ਕੁਮਾਰ, ਸੁਨੀਲ ਕੁਮਾਰ, ਰਾਘਵ ਸ਼ਰਮਾ, ਵਿਕਰਾਂਤ, ਰਾਜੀਵ ਗਾਮਾ ਆਦਿ ਹਾਜਰ ਸਨ ।
Check Also
ਸਵ. ਜਤਿੰਦਰ ਬਰਾੜ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਨਿਰਦੇਸ਼ਿਤ ਕੀਤਾ ਨਾਟਕ ‘ਕੁਦੇਸਣ’ ਦਾ ਸਫ਼ਲ ਮੰਚਣ
ਅੰਮ੍ਰਿਤਸਰ, 3 ਜੁਲਾਈ (ਦੀਪ ਦਵਿੰਦਰ ਸਿੰਘ ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ …
Punjab Post Daily Online Newspaper & Print Media