ਸਿਆਸੀ ਵਾਅਦਿਆਂ ਤੇ ਦਾਅਵਿਆਂ ਦੀ ਖੁੱਲੀ ਪੋਲ

ਮਾਲੇਰਕੋਟਲਾ/ ਸੰਦੌੜ, 21 ਅਗਸਤ (ਹਰਮਿੰਦਰ ਸਿੰਘ ਭੱਟ) – ਮਾਲੇਰਕੋਟਲਾ ਵਿੱਚ ਸਿਆਸੀ ਵਾਅਦਿਆ ਅਤੇ ਦਾਅਵਿਆਂ ਦੀ ਪੋਲ ਉਦੋਂ ਖੁੱਲੀ ਜਦੋਂ ਸਰਕਾਰੀ ਹਸਪਤਾਲ ਵਿੱਚ ਐਸ.ਐਮ.ਓ ਤਂੋ ਇਲਾਵਾ ਸਿਰਫ ਦੋ ਡਾਕਟਰਾਂ ਜਿਹਨਾਂ ਵਿੱਚ ਇੱਕ ਡਾਕਟਰ ਐਮਰਜੈਂਸੀ ਕਰ ਰਹੀ ਸੀ ਅਤੇ ਦੂਜਾ ਡਾਕਟਰ ਓ.ਪੀ.ਡੀ ਕਰ ਰਿਹਾ ਸੀ ਜਦ ਕਿ ਸੈਂਕੜੇ ਮਰੀਜ ਹਸਪਤਾਲ ਵਿੱਚ ਆਪਣੀ ਵਾਰੀ ਦਾ ਇੰਤਜਾਰ ਕਰ ਰਹੇ ਸਨ ਨੇ ਦੱਸਿਆ ਕਿ ਡਾਕਟਰਾਂ ਦੇ ਕਮਰਿਆ ਨੂੰ ਜਿੰਦੇ ਲੱਗੇ ਹੋਏ ਹਨ ਔਰਤਾਂ ਦੀ ਮਾਹਿਰ ਡਾਕਟਰ ਐਮਰਜੈਂਸੀ ਵਿੱਚ ਮਰੀਜਾਂ ਦਾ ਚੈਕ ਅੱਪ ਕਰ ਰਹੇ ਹਨ ਤਾਂ ਇਲਾਜ ਲਈ ਆਏ ਲੋਕਾਂ ਦਾ ਇਕੱਠ ਐਸ.ਐਮ.ਦੇ ਕਮਰੇ ਅੱਗੇ ਆ ਗਿਆ ਤਾਂ ਐਸ..ਐਮ.ਓ ਲੋਕਾਂ ਦਾ ਇਕੱਠ ਵੇਖ ਬੇਵਸ ਨਜਰ ਆਏ । ਇਸ ਦੌਰਾਨ ਐਮਰਜੈਂਸੀ ਵਿੱਚ ਆਏ 10 ਮਰੀਜਾਂ ਨੂੰ ਵੀ ਇਹਨਾ ਦੋ ਡਾਕਟਰਾਂ ਨੂੰ ਹੀ ਸੰਭਾਲਣਾ ਪਿਆ। ਉਹਨਾਂ ਮਰੀਜਾਂ ਲਈ ਨਾ ਤਾਂ ਲੋੜੀਦੇ ਡਾਕਟਰ ਹੀ ਮੋਜੂਦ ਸਨ ਅਤੇ ਨਾ ਹੀ ਇਸ ਬਿਮਾਰੀ ਨਾਲ ਸਬੰਧਤ ਦਵਾਈ ਉਪਲੱਵਧ ਸੀ। ਜਦੋਂ ਇਸ ਦਵਾਈ ਦੀ ਭਾਲ ਵਿੱਚ ਮਰੀਜਾਂ ਦੇ ਸਕੇ ਸਬੰਧੀ ਹਸਪਤਾਲ ਦੇ ਬਾਹਰ ਮੋਜੂਦ ਮੈਡੀਕਲਾਂ ਸਟੋਰਾਂ ਤੇ ਗਏ ਉੱਥੇ ਵੀ ਲੋੜੀਦੀ ਦਵਾਈ ਨਾ ਮਿਲੀ ਅਤੇ ਸਾਰੇ ਮਰੀਜਾਂ ਜਿਹਨਾ ਵਿੱਚ ਔਰਤਾਂ ਅਤੇ ਛੋਟੇ ਬੱਚੇ ਸਾਮਿਲ ਸਨ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ। ਇਸ ਘਟਨਾ ਨਾਲ ਸ਼ਹਿਰ ਦੇ ਸਰਕਾਰੀ ਹਸਪਤਾਲ ਦੀਆਂ ਕਮੀਆ ਜੱਗ ਜਾਹਰ ਹੋਈਆਂ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲ ਕਰਦਿਆ ਅਕਬਰ ਖਾਂ ਨੇ ਦੱਸਿਆ ਕਿ ਕਰਾਮਤੇ, ਜਰੀਨਾ, ਮਨੀ, ਨਜਮਾ, ਹੁਸਨਾ, ਘੁੱਕੀ ਬਹਾਦਰ, ਜੁਵੈਦਾ, ਬੂਟੇ ਖਾਂ, ਅਲੀ ਅਤੇ ਮੀਨਾ ਵਾਸੀ ਪਿੰਡ ਭੂਦਨ ਆਦਿ ਨੂੰ ਉਲਟੀਆਂ ਦੀ ਸਿਕਾਇਤ ਕਾਰਨ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਉਕਤ ਨੂੰ ਮੁਢਲੀ ਸਹਾਇਤਾ ਦਿੰਦੇ ਹੋਏ ਦੱਸਿਆ ਕਿ ਇਹ ਮਾਮਲਾ ਫੂਡ ਪੋਆਜਨਿੰਗ ਦਾ ਹੋ ਸਕਦਾ ਹੈ ਮਰੀਜਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ । ਅਕਬਰ ਖਾਂ ਦੱਸਿਆ ਕਿ ਦੱਸਿਆ ਕਿ ਉਕਤ ਨੇ ਸਵੇਰੇ ਚਾਹ ਪੀਤੀ ਸੀ ਜਿਸ ਉਪਰੰਤ ਬੱਚੇ ਸਕੂਲ ਚਲੇ ਗਏ ਉਥੇ ਉਹਨਾ ਨੂੰ ਉਲਟੀਆਂ ਲੱਗ ਗਈਆ ਅਤੇ ਬਾਕੀ ਘਰ ਵਿੱਚ ਮੋਜੂਦ ਪਰਿਵਾਰਕ ਮੈਂਬਰਾਂ ਨੂੰ ਵੀ ਉਲਟੀਆਂ ਲੱਗ ਗਈਆਂ ਸਨ ਜਿਹਨਾਂ ਨੂੰ ਇੱਕਠੇ ਕਰਕੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਲਿਆਦਾ ਗਿਆ। ਜਦੋਂ ਐਸ.ਐਮ.ਓ ਕੇਸਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਹਸਪਤਾਲ ਵਿੱਚ ਡਾਕਟਰਾਂ ਦੀ ਕਮੀ ਹੈ ਜਿਸ ਕਾਰਨ ਮਰੀਜਾਂ ਨੂੰ ਪ੍ਰੇਸਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਦੱਸਿਆ ਕਿ ਡਾਕਟਰਾਂ ਦੀ ਘਾਟ ਸਬੰਧੀ ਉਹਨਾਂ ਸਿਹਤ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਲਿਖ ਕੇ ਭੇਜੀਆ ਹੈ। ਜਦੋਂ ਵਿਧਾਇਕਾ ਸ੍ਰੀਮਤੀ ਐਫ ਨਿਸਾਰਾ ਖਾਤੂਨ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਡਾਕਟਰਾਂ ਦੀ ਘਾਟ ਸਬੰਧੀ ਸਿਹਤ ਮੰਤਰੀ ਤੇ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਨੂੰ ਮਿਲ ਕੇ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਗਿਆ ਹੈ । ਹੁਣ ਵੇਖਣਾ ਹੋਵੇਗਾ ਕਿ ਸਿਹਤ ਵਿਭਾਗ ਕਿੰਨੀ ਜਲਦੀ ਹਰਕਤ ਵਿੱਚ ਆ ਕੇ ਇਸ ਹਸਪਤਾਲ ਵਿੱਚ ਡਾਕਟਰਾਂ ਦੀਆਂ ਕਮੀ ਨੂੰ ਪੂਰਾ ਕਰਦਾ ਹੈ ਅਤੇ ਸਹਿਰ ਦੀ ਵਿਧਾਇਕਾ ਕਿੰਨੀ ਜਲਦੀ ਸ਼ਹਿਰ ਵਾਸੀਆਂ ਨੂੰ ਇਸ ਮੁਸੀਬਤ ਤੋਂ ਛੁਟਕਾਰਾ ਦਿਵਾ ਪਾਉਦੀ ਹੈ।
Punjab Post Daily Online Newspaper & Print Media