Monday, February 2, 2026

ਆਰਿਆ ਪ੍ਰਦੇਸ਼ਿਕ ਪ੍ਰਤੀਨਿਧੀ ਉਪਸਭਾ ਪੰਜਾਬ ਵਲੋਂ ‘ਵੇਦ ਪ੍ਰਚਾਰ ਸਪਤਾਹ’ 22-29 ਅਗਸਤ ਤੱਕ

PPN2208201520
ਅੰਮ੍ਰਿਤਸਰ, 22 ਅਗਸਤ (ਜਗਦੀਪ ਸਿੰਘ ਸੱਗੂ) – ਆਰਿਆ ਪ੍ਰਦੇਸ਼ਿਕ ਪ੍ਰਤੀਨਿਧੀ ਉਪਸਭਾ ਪੰਜਾਬ ਵਲੋਂ 22-29 ਅਗਸਤ ਤੱਕ ‘ਵੇਦ ਪ੍ਰਚਾਰ ਸਪਤਾਹ’ ਮਨਾਇਆ ਜਾ ਰਿਹਾ ਹੈ।ਇਸ ‘ਵੇਦ ਪ੍ਰਚਾਰ ਸਪਤਾਹ’ ਦਾ ਉਦਘਾਟਨੀ ਵੈਦਿਕ ਹਵਨ ਯੱਗ ਬੀ. ਬੀ. ਕੇ. ਡੀ. ਏ. ਵੀ ਕਾਲਜ ਫਾਰ ਵੂਮਨ ਦੇ ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ ਅਤੇ ਕਾਲਜ ਦੀ ਆਰਿਆ ਯੁਵਤੀ ਸਭਾ ਵੱਲੋਂ ਆਰਿਆ ਸਮਾਜ, ਲੋਹਗੜ੍ਹ ਵਿਖੇ ਆਯੋਜਿਤ ਕੀਤਾ ਗਿਆ।
ਇਸ ਸ਼ੁੱਭ ਅਵਸਰ ਤੇ ਸ਼੍ਰੀ ਜੇ.ਪੀ.ਸ਼ੁਰ (ਡਾਇਰੈਕਟਰ ਪਬਲਿਕ ਏਡਿਡ ਸਕੂਲ, ਨਵੀਂ ਦਿੱਲੀ) ਅਤੇ ਡਾ. ਹਰਮੋਹਿੰਦਰ ਸਿੰਘ ਬੇਦੀ (ਰਿਟਾਇਰਡ, ਮੁਖੀ ਹਿੰਦੀ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਸਮਾਰੋਹ ਦਾ ਆਗਾਜ਼ ਵੇਦ ਮੰਤਰਾਂ ਨਾਲ ਕੀਤਾ ਗਿਆ ਤੇ ਨਾਲ ਹੀ ਵੈਦਿਕ ਸੰਸਕ੍ਰਿਤੀ ਦੀ ਉਨਤੀ ਤੇ ਵੇਦਾਂ ਦੇ ਪ੍ਰਚਾਰ ਦੀ ਵੀ ਕਾਮਨਾ ਕੀਤੀ ਗਈ।ਬੀ. ਬੀ. ਕੇ. ਡੀ. ਏ. ਵੀ. ਕਾਲਜ ਦੇ ਸੰਗੀਤ ਵਿਭਾਗ ਵੱਲੋਂ ਯਜ ਪ੍ਰਾਰਥਨਾ ਕੀਤੀ ਗਈ।ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਤੇ ਖਾਸ ਤੌਰ ਤੇ ਮੁਖ ਮਹਿਮਾਨ ਸ਼੍ਰੀ. ਜੇ. ਪੀ. ਸ਼ੁੂਰ ਦਾ ਸੁਆਗਤ ਕੀਤਾ।ਉਹਨਾਂ ਨੇ ਆਪਣੇ ਪ੍ਰੇਰਣਾਦਾਇਕ ਭਾਸ਼ਣ ਵਿਚ ਵਿਦਿਆਰਥੀਆਂ ਨੂੰ ਵੱਡਿਆਂ ਦੀ ਇੱਜ਼ਤ ਕਰਨ ਤੇ ਚੰਗਾ ਸਮਾਜ ਸਿਰਜਣ ਦੀ ਗੱਲ ਕੀਤੀ।ਇਹ ਵੀ ਕਿਹਾ ਕਿ ਬੱਚਿਆਂ ਨੂੰ ਚੰਗੀਆਂ ਕਦਰਾਂ ਕੀਮਤਾਂ ਗ੍ਰਹਿਣ ਕਰਨੀਆਂ ਚਾਹੀਦੀਆਂ ਹਨ।ਇਸ ਦੇ ਨਾਲ ਹੀ ਉਹਨਾਂ ਨੇ ਸਾਫ ਸੁਥਰੇ ਸਮਾਜ ਦੀ ਵੀ ਇੱਛਾ ਜ਼ਾਹਿਰ ਕੀਤੀ।ਬੀ. ਬੀ. ਕੇ. ਡੀ. ਏ. ਵੀ ਕਾਲਜ ਦੇ ਸੰਗੀਤ ਵਿਭਾਗ ਸਟਾਫ ਤੇ ਵਿਦਿਆਰਥੀਆਂ ਨਾਲ ਮਿਲ ਕੇ ਭਜਨ ਗਾਇਨ ਕੀਤਾ ਤੇ ਆਏ ਹੋਏ ਮਹਿਮਾਨਾਂ ਨੂੰ ਮੰਤਰ ਮੁਗਧ ਕੀਤਾ।
ਮੁੱਖ ਮਹਿਮਾਨ ਸ਼੍ਰੀ. ਜੇ. ਪੀ. ਸ਼ੁਰ ਨੇ ਆਏ ਸਾਰੇ ਮਹਿਮਾਨਾਂ ਨੂੰ ਤੇ ਏ.ਪੀ.ਪੀ ਸਭਾ ਨੂੰ ਇਸ ਵੈਦਿਕ ਹਵਨ ਯੱਗ ਦੀ ਵਧਾਈ ਦਿੱਤੀ। ਉਹਨਾਂ ਨੇ ਡੀ. ਏ. ਵੀ. ਮੈਨੇਜਿੰਗ ਕਮੇਟੀ ਦੇ ਪ੍ਰਧਾਨ ਸ਼੍ਰ੍ਰੀ. ਪੂਨਮ ਸੂਰੀ ਵੱਲੋਂ ਨੈਤਿਕ ਕਦਰਾਂ ਕੀਮਤਾਂ ਦੇ ਦਿੱਤੇ ਸੰਦੇਸ਼ ਨੂੰ ਸਭ ਤੱਕ ਪਹੁੰਚਾਇਆ। ਉਹਨਾਂ ਕਿਹਾ ਕਿ ਵਿਦਿਆ ਦੇ ਨਾਲ-ਨਾਲ ਨੈਤਿਕ ਕਦਰਾਂ ਕੀਮਤਾਂ ਚੰਗੇੇ ਸੰਸਕਾਰ ਤੇ ਇਨਸਾਨੀਅਤ ਦੀ ਵੀ ਖ਼ਾਸ ਤੌਰ ਤੇ ਜਰੂਰਤ ਹੈ। ਇਹਨਾਂ ਵੇਦਾਂ ਰਾਹੀਂ ਹੀ ਸਮਾਜ ਨੂੰ ਚੰਗੀ ਸੇਧ ਮਿਲ ਸਕਦੀ ਹੈ ਤੇ ਇਹ ਕੰਮ ਆਰਿਆ ਸਮਾਜੀ ਬਾਖ਼ੂਬੀ ਨਿਭਾਅ ਰਹੇ ਹਨ।ਇਸ ਸਮਾਰੋਹ ਦੇ ਮੁਖ ਵਕਤਾ ਡਾ. ਹਰਮੋਹਿੰਦਰ ਸਿੰਘ ਬੇਦੀ ਨੇ ਵੇਦ ਗਿਆਨ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਵਿਸ਼ਵੀਕਰਣ ਦੇ ਦੌਰ ‘ਚ ਰਾਸ਼ਟਰ ਦੀ ਪਹਿਚਾਣ ਧਾਰਮਿਕ ਗ੍ਰੰਥਾਂ, ਗਿਆਨ ਤੇ ਭਾਸ਼ਾ ਉੱਤੇ ਨਿਰਭਰ ਕਰਦੀ ਹੈ। ਰਿਗਵੇਦ ਹੀ ਗਿਆਨ ਦਾ ਪਹਿਲਾ ਗ੍ਰੰਥ ਹੈ ਜੋ ਭਾਰਤ ਦੀ ਵਿਰਾਸਤ ਹੈ।
ਇਸ ਸਮਾਰੋਹ ਵਿੱਚ ਵੱਖ-ਵੱਖ ਡੀ. ਏ. ਵੀ. ਸੰਸਥਾਵਾਂ ਦੇ ਪ੍ਰਿੰਸੀਪਲ, ਪ੍ਰਿੰ. ਪਰਮਜੀਤ, ਸ਼੍ਰੀਮਤੀ ਨੀਰਾ ਸ਼ਰਮਾ, ਸ਼੍ਰੀਮਤੀ ਨੀਸ਼ੀ ਸ਼ਰਮਾ, ਸ਼੍ਰੀਮਤੀ ਸਿੰਮੀ, ਸ਼੍ਰੀਮਤੀ ਕੁਸਮ, ਸ਼੍ਰੀਮਤੀ ਸੁਨੀਤਾ, ਸ਼੍ਰੀਮਤੀ ਨੀਨਾ ਬਤਰਾ ਅਤੇ ਸ਼੍ਰੀ.ਅਜੇ ਬੇਰੀ ਵੀ ਸ਼ਾਮਲ ਹੋਏ। ਲੋਕਲ ਮੈਨੇਜਿੰਗ ਕਮੇਟੀ ਦੇ ਮੈਂਬਰ ਸ਼੍ਰੀ ਜੇ.ਕੇ ਲੁਥਰਾ ਤੇ ਉੱਘੇ ਆਰਿਆ ਸਮਾਜੀ ਸ਼੍ਰੀ.ਰਕੇਸ ਮਹਿਰਾ, ਸ਼੍ਰੀ ਇੰਦਰਪਾਲ ਆਰਿਆ, ਸ਼੍ਰੀ ਪਦਮ, ਸ਼੍ਰੀ ਸਤੀਸ਼ ਸੂਦ, ਸ਼੍ਰੀ ਸੰਦੀਪ ਅਹੁਜਾ, ਸ਼੍ਰੀ ਦਿਨੇਸ਼ ਤੇ ਡਾ. ਪ੍ਰਕਾਸ਼ ਨੇ ਵੀ ਇਸ ਸਮਾਰੋਹ ‘ਚ ਸ਼ਿਰਕਤ ਕੀਤੀ।ਪ੍ਰਿੰਸੀਪਲ ਡਾ. ਰਜੇਸ਼ ਕੁਮਾਰ (ਪ੍ਰਧਾਨ, ਆਰਿਆ ਸਮਾਜ, ਲੋਹਗੜ੍ਹ) ਵੱਲੋਂ ਸਭ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਨਾਲ ਹੀ ਉਹਨਾਂ ਨੇ ਵੇਦਾਂ ਦੀ ਅਹਿਮੀਅਤ ਬਾਰੇ ਵੀ ਦੱਸਿਆ। ਸਮਾਰੋਹ ਦਾ ਅੰਤ ਸ਼ਾਂਤੀ ਪਾਠ ਨਾਲ ਕੀਤਾ ਗਿਆ।

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …

Leave a Reply