
ਬਠਿੰਡਾ (ਤਲਵੰਡੀ ਸਾਬੋ), 22 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਵਿਖੇ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦਾ ਸਮਾਗਮ ਪ੍ਰਿੰਸੀਪਲ ਰਜਿੰਦਰ ਕੌਰ ਦੇ ਸਹਿਯੋਗ ਸਦਕਾ ਹੋਇਆ।ਇਸ ਸਮਾਗਮ ਨੂੰ ਸੰਬੋਧਨ ਕਰਦਿਆ ਲਹਿਰ ਦੇ ਪ੍ਰਮੁੱਖ ਸੇਵਾਦਾਰ ਜਸਕਰਨ ਸਿੰਘ ਸਿਵੀਆਂ ਨੇ ਵਿਦਿਆਰਥਣਾਂ ਨੂੰ ਪ੍ਰਭਾਵਸ਼ਾਲੀ ਅਰਥਾਂ ਸਹਿਤ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਦੇ ਨਾਲ ਨਾਲ ਹੋਰ ਮਾੜੀਆਂ ਅਲਾਮਤਾਂ ਤੋਂ ਦੂਰ ਰਹਿਣ ਬਾਰੇ ਪ੍ਰੇਰਿਤ ਕੀਤਾ।ਉਨ੍ਹਾਂ ਕਿਹਾ ਕਿ ਨਸ਼ਾ ਇਕ ਦਲਦਲ ਹੈ ਜੋ ਸਰੀਰ ਤੇ ਇੱਜ਼ਤ ਨੂੰ ਨਸ਼ਟ ਕਰ ਦਿੰਦਾ ਹੈ ਕਈ ਵਾਰੀ ਮਨੁੱਖ ਇਸ ਦਲਦਲ ਵਿਚ ਅਣਜਾਣੇ ਹੀ ਫਸ ਜਾਂਦਾ ਹੈ।ਉਨ੍ਹਾਂ ਚੰਚਲ ਮਨ ਦੀ ਗੱਲ ਕਰਦਿਆਂ ਕਿਹਾ ਕਿ ਇਹ ਹੀ ਸਾਰੇ ਪਵਾੜਿਆ ਦੀ ਜੜ੍ਹ ਹੈ ਮਨ ਨੂੰ ਆਪਣਾ ਅਸਲ ਸਰੂਪ ਸਮਝਣ ਦੀ ਲੋੜ ਹੈ, ਤਾਂ ਕਿ ਮਨ ਪ੍ਰਮਾਤਮਾ ਵਿਚ ਅਭੇਦ ਹੋ ਜਾਵੇ। ਉਨ੍ਹਾਂ ਵਿਦਿਆਰਥਣਾਂ ਨੂੰ ਕਿਹਾ ਕਿ ਪੜਾਈ ਕਰਨ ਦਾ ਤਾਂ ਹੀ ਫਾਇਦਾ ਜੇ ਵਧੀਆ ਸਮਾਜ ਸਿਰਜ ਸਕੀਏ, ਸਬਦ ਪ੍ਰਾਪਤੀ ਰਾਹੀ ਹੀ ਜੀਵਣ ਨੂੰ ਸੰਵਾਰ ਸਕਾਂਗੇ।
ਅਖੀਰ ਵਿਚ ਉਨ੍ਹਾਂ ਹਾਜਰੀਨ ਤੋਂ ਜੈਕਾਰਿਆਂ ਦੇ ਰੂਪ ਵਿਚ ਨਸ਼ਿਆਂ ਦੇ ਖਿਲਾਫ਼ ਡਟਣ ਦਾ ਪ੍ਰਣ ਲਿਆ।ਇਸ ਸਮੇਂ ਕਾਲਜ ਦੀ ਵਿਦਿਆਰਥਣ ਰੂਹੀ ਸਿੰਘ ਨੂੰ ਕਿਤਾਬਾਂ ਦਾ ਸੈਂਟ ਅਤੇ ਸਿਰਪੋਾਓ ਦੇ ਕੇ ਸਨਮਾਨਿਤ ਕੀਤਾ ਗਿਆ।ਕਾਲਜ ਦੀਆਂ ਵਿਦਿਆਰਥਣਾਂ ਦੇ ਕਵੀਸ਼ਰੀ ਜਥੇ ਅਤੇ ਪ੍ਰਿੰਸੀਪਲ ਬੀਬੀ ਰਜਿੰਦਰ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ।ਸਮਾਗਮ ਵਿਚ ਹੋਸਟਲ ਦੀਆਂ ਸਾਰੀਆਂ ਵਿਦਿਆਰਥਣਾਂ ਦੇ ਦਿਲਚਸਪੀ ਨਾਲ ਭਾਰੀ ਗਿਣਤੀ ਵਿਚ ਹਿੱਸਾ ਲਿਆ।ਇਸ ਮੌਕੇ ਡਾ: ਨਵਸੰਗੀਤ ਸਿੰਘ, ਡਾ: ਕੁਲਦੀਪ ਕੌਰ, ਵੀਰਪਾਲ ਕੌਰ, ਕਰਮਜੀਤ ਕੌਰ ਤੋਂ ਇਲਾਵਾ ਨਸ਼ਾ ਮੁਕਤੀ ਤੋਂ ਇਕਬਾਲ ਸਿੰਘ ਸੋਨੀ, ਨੱਛਤਰ ਸਿੰਘ ਮਹਿਮਾ ਸਰਜਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
Punjab Post Daily Online Newspaper & Print Media