ਮਲੇਰਕੋਟਲਾ (ਸੰਦੌੜ), 23 ਅਗਸਤ (ਹਰਮਿੰਦਰ ਸਿੰਘ ਭੱਟ) – ਸਥਾਨਕ ਸਰਕਾਰੀ ਕਾਲਜ ਵਿਖੇ ਐਨ.ਸੀ.ਸੀ ਦੇ ਨਵੇਂ ਵਲੰਟੀਅਰਾਂ ਦੀ ਚੋਣ ਕਰਨ ਲਈ ਟਰਾਇਲ ਕਰਵਾਏ ਗਏ। ਇਸ ਮੋਕੇ 19 ਪੰਜਾਬ ਐਨ.ਸੀ.ਸੀ ਬਟਾਲੀਅਨ ਲੁਧਿਆਣਾ ਦੇ ਸੀ.ਈ.ਓ ਕਰਨਲ ਏ.ਐਸ ਮਹਿਤਾ ਦੀ ਅਗਵਾਈ ਵਿੱਚ ਹਵਲਦਾਰ ਸੁਰੇਸ਼ ਕੁਮਾਰ ਅਤੇ ਬਲਵਿੰਦਰ ਸਿੰਘ ਨੇ ਸਮੂਚੀ ਚੋਣ ਪ੍ਰਕ੍ਰਿਆ ਨੂੰ ਸਿਰੇ ਚਾੜਿਆ। ਪ੍ਰਿੰਸੀਪਲ ਡਾ.ਮੁਹੰਮਦ ਜਮੀਲ ਨੇ ਚੁਣੇ ਵਲੰਟੀਅਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਐਨ.ਸੀ.ਸੀ. ਕੈਰੀਅਰ ਬਣਾਉਣ ਦੇ ਨਾਲ-ਨਾਲ ਦੇਸ਼ ਪ੍ਰੇਮ ਦਾ ਜ਼ਜਬਾ ਵੀ ਸਿਖਾਉਂਦੀ ਹੈ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media