Sunday, September 27, 2026

ਪਿੰਡ ਫਰਵਾਲੀ ਦੀ ਮੌਜੂਦਾ ਸਰਪੰਚ ਚਰਨਜੀਤ ਕੌਰ ਹੁਣ ਨਹੀਂ ਰਹੇ

PPN2308201504

ਸੰਦੌੜ, 23 ਅਗਸਤ (ਹਰਮਿੰਦਰ ਸਿੰਘ) – ਅਕਾਲੀ ਆਗੂ ਅਤੇ ਸਾਬਕਾ ਪੰਚ ਕੇਸਰ ਸਿੰਘ ਦੀ ਪਤਨੀ ਅਤੇ ਪਿੰਡ ਫਰਵਾਲੀ ਦੀ ਮੌਜੂਦਾ ਸਰਪੰਚ ਸ੍ਰੀਮਤੀ ਚਰਨਜੀਤ ਕੌਰ ਦਾ ਅਚਾਨਕ ਸਦੀਵੀਂ ਵਿਛੋੜਾ ਦੇ ਗਏ।ਉਹ 50 ਵਰਿਆਂ ਦੇ ਸਨ ਅਤੇ ਬੀਤੇਂ ਕੁੱਝ ਦਿਨਾਂ ਤੋਂ ਬਿਮਾਰ ਚੱਲੇ ਆ ਰਹੇ ਸਨ।ਬੀਬੀ ਚਰਨਜੀਤ ਕੌਰ ਦੀ ਮੌਤ ਤੇ ਅਕਾਲੀ ਦਲ ਦੇ ਸਰਕਲ ਸੰਦੌੜ ਦੇ ਪ੍ਰਧਾਨ ਤਰਲੋਚਨ ਸਿੰਘ ਧਲੇਰ, ਸਰਪੰਚ ਜਤਿੰਦਰ ਸਿੰਘ ਮਹੋਲੀ, ਰਣਜੀਤ ਸਿੰਘ ਮਨੀਮ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਸੋਹੀ ਪੰਚ, ਗੁਰਪ੍ਰੀਤ ਸਿੰਘ ਉਪਲ, ਸੁਖਦੇਵ ਸਿੰਘ ਘੁੱਦਾ ਧਲੇਰ ਕਲਾਂ, ਸਪਿੰਦਰ ਸਿੰਘ ਲਾਲੀ, ਮਨਜੀਤ ਸਿੰਘ ਛੀਨੀਵਾਲ, ਸਾਬਕਾ ਸਰਪੰਚ ਧਰਮ ਸਿੰਘ, ਵੈਦ ਨਿਹਾਲ ਸਿੰਘ ਕੁਠਾਲਾ, ਗੁਰਮੇਲ ਸਿੰਘ ਸਮਰਾ, ਗੁਰਮੁੱਖ ਸਿੰਘ ਗਰੇਵਾਲ, ਬਲਜੀਤ ਸਿੰਘ ਲੁਧਿਆਣਾ, ਬਾਰਾ ਸਿੰਘ ਖੁਰਦ ਆਦਿ ਨੇ ਦੁੱਖ ਸਾਝਾ ਕੀਤਾ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …

Leave a Reply