ਮਾਲੇਰਕੋਟਲਾ (ਸੰਦੌੜ) 26 ਅਗਸਤ (ਹਰਮਿੰਦਰ ਸਿੰਘ ਭੱਟ) – ਉੱਘੇ ਸਮਾਜ ਸੇਵੀ ਤੇ ਕੇ.ਐਸ.ਕੰਬਾਇਨ ਦੇ ਐਮ.ਡੀ ਇੰਦਰਜੀਤ ਸਿੰਘ ਮੁੰਡੇ ਦੀ ਅਗਵਾਈ ਵਿੱਚ ਸਥਾਨਕ ਟ੍ਰੈਫਿਕ ਪੁਲਿਸ ਦੇ ਇੰਚਾਰਜ ਕਰਨਜੀਤ ਸਿੰਘ ਜੇਜੀ ਤੇ ਉਨ੍ਹਾਂ ਦੀ ਟੀਮ ਨੇ ਸਥਾਨਕ ਸਬਜ਼ੀ ਮੰਡੀ ਵਿੱਚ ਲਵਾਰਸ ਪਸ਼ੂਆਂ ਦੇ ਗਲਾਂ ਵਿੱਚ ਰਿਫਲੈਕਟਰ ਅਤੇ ਸਿੰਗਾਂ ਤੇ ਹਰਾ ਰੰਗ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇ.ਐਸ.ਕੰਬਾਇਨ ਦੇ ਐਮ.ਡੀ ਇੰਦਰਜੀਤ ਸਿੰਘ ਮੁੰਡੇ ਤੇ ਟ੍ਰੈਫਿਕ ਇੰਚਾਰਜ਼ ਕਰਨਜੀਤ ਸਿੰਘ ਜੇਜੀ ਨੇ ਕਿਹਾ ਕਿ ਦਿਨ ਵ ਦਿਨ ਹੋ ਰਹੇ ਸੜਕ ਹਾਦਸਿਆਂ ਨੂੰ ਰੋਕਣ ਲਈ ਲਵਾਰਸ ਪਸ਼ੂਆਂ ਦੇ ਗਲਾਂ ਵਿੱਚ ਰਿਫਲੈਕਟਰ ਤੇ ਉਨ੍ਹਾਂ ਦੇ ਸਿੰਗਾਂ ਨੂੰ ਹਰਾ ਰੰਗ ਕੀਤਾ ਗਿਆ ਤਾਂ ਕਿ ਰਾਤ ਸਮੇਂ ਦੂਰ ਤੋਂ ਹੀ ਵਾਹਨ ਚਾਲਕਾਂ ਨੂੰ ਇਹਨਾਂ ਪਸ਼ੂਆਂ ਬਾਰੇ ਪਤਾ ਚੱਲ ਸਕੇ ਅਤੇ ਉਹ ਆਪਣੀ ਵਾਹਨ ਨੂੰ ਕੰਟਰੋਲ ਕਰ ਸਕਣ। ਇਸ ਮੌਕੇ ਹੋਲਦਾਰ ਦੀਦਾਰ ਸਿੰਘ, ਹੋਲਦਾਰ ਭਰਪੂਰ ਸਿੰਘ, ਬਲਵਿੰਦਰ ਰਾਏ, ਅਮਨਪ੍ਰੀਤ ਸਿੰਘ ਅਤੇ ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ
ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ …
Punjab Post Daily Online Newspaper & Print Media