Friday, September 25, 2026

ਜਿਲ੍ਹਾ ਬੈਡਮਿੰਟਨ ਟੂਰਨਾਮੈਂਟ ਦਾ ਉਦਘਾਟਨ

PPN26082015046ਮਾਲੇਰਕੋਟਲਾ (ਸੰਦੌੜ) 26 ਅਗਸਤ (ਹਰਮਿੰਦਰ ਸਿੰਘ ਭੱਟ) – ਅੱਜ ਜਿਲ੍ਹਾ ਬੈਡਮਿੰਟਨ ਟੂਰਨਾਮੈਂਟ ਦਾ ਉਦਘਾਟਨ ਜੋਨਲ ਸਕੱਤਰ ਪ੍ਰਿੰਸੀਪਲ ਸ਼੍ਰੀ ਮੁਹੰਮਦ ਖਲੀਲ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਜੋਨਲ ਪ੍ਰਬੰਧਕ ਸਕੱਤਰ ਸ਼੍ਰੀ ਪ੍ਰਵੇਜ ਫਾਰੂਕੀ ਅਤੇ ਕਨਵੀਨਰ ਮੈਡਮ ਸ਼ਕੂਰਾਂ ਬੇਗਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਟੂਰਨਾਮੈਂਟ ਵਿੱਚ ਅੰਡਰ-19, ਅੰਡਰ-17, ਅੰਡਰ-14 ਸਾਲ ਲੜਕੇ ਅਤੇ ਲੜਕੀਆਂ ਦੇ ਮੈਚ ਕਰਵਾਏ ਜਾਣਗੇ। ਉਦਘਾਟਨੀ ਭਾਸ਼ਨ ਵਿੱਚ ਪ੍ਰਿੰਸੀਪਲ ਸ਼੍ਰੀ ਮੁਹੰਮਦ ਖਲੀਲ ਨੇ ਬੱਚਿਆਂ ਨੂੰ ਖੇਡਾਂ ਦੀ ਮਹੱਤਤਾ ਬਾਰੇ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਸ਼੍ਰੀ ਅਮਰ ਕੁਮਾਰ ਸ਼ਰਮਾ ਡੀ.ਪੀ.ਈ. ਸੰਗਰੂਰ, ਮੁਹੰਮਦ ਬਸ਼ੀਰ, ਰਣਵੀਰ ਸਿੰਘ, ਸ਼੍ਰੀਮਤੀ ਸਪਨਾ, ਸੁਖਵੰਤ ਸਿੰਘ, ਮਿਸ ਹਸੀਨਾ (ਸਾਰੇ ਡੀ.ਪੀ.ਈ), ਲੈਕਚਰਾਰ ਸ਼ਹਿਨਾਜ, ਸ਼ਮੀਮ ਸੰਗਰੂਰ ਆਦਿ ਨੇ ਆਪਣੀ ਭਰਵੀਂ ਹਾਜ਼ਰੀ ਲਗਵਾਈ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply