
ਅੰਮ੍ਰਿਤਸਰ, 27 ਅਗਸਤ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਨੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵੱਲੋਂ ਯੁਵਕ ਮੇਲਿਆਂ ਦੇ ਮੁਕਾਬਲਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਫਾਈਨ ਆਰਟਸ, ਸੰਗੀਤ, ਥੀਏਟਰ ਅਤੇ ਡਾਂਸ, ਗਿੱਧਾ ਤੇ ਭੰਗੜਾ ਦੇ ਮੁਕਾਬਲਿਆਂ ਵਿਚ ਤਕਨੀਕੀ ਨੁਕਤਿਆਂ ਨੂੰ ਸਾਂਝਾ ਕਰਨ ਲਈ ਵਿਸ਼ੇਸ਼ ਵਰਕਸ਼ਾਪ ਅੱਜ ਇਥੇ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਖੇ ਫਾਈਨ-ਆਰਟਸ ਵਿਸ਼ੇ ‘ਤੇ ਸ਼ੁਰੂ ਹੋ ਗਈ।
ਵਿਸ਼ਾ ਮਾਹਿਰ, ਡਾ. ਜਸਪਾਲ ਸਿੰਘ ਅਤੇ ਮੈਡਮ ਅਮਨਦੀਪ ਨੇ ਫਾਈਨ-ਆਰਟਸ ਦੀਆਂ ਵੱਖ-ਵੱਖ ਆਈਟਮਾਂ (ਪੇਂਟਿੰਗ, ਸਕੈਚਿੰਗ, ਕੋਲਾਜ਼ ਅਤੇ ਕਾਰਟੂਨਿੰਗ) ਨਾਲ ਸਬੰਧਿਤ ਵੱਖ-ਵੱਖ ਤਕਨੀਕੀ ਨੁਕਤਿਆਂ ਨੂੰ ਵਿਦਿਆਰਥੀਆਂ ਅਤੇ ਕੋਚਾਂ ਨਾਲ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਇਨ੍ਹਾਂ ਆਈਟਮਾਂ ਦੀ ਪੇਸ਼ਕਾਰੀ ਦੌਰਾਨ ਰੰਗਾਂ ਤੇ ਵਿਚਾਰਾਂ ਨੁੰ ਧਿਆਨ ਵਿਚ ਰੱਖਦੇ ਹੋਏ ਸਮੇਂ ਦੀ ਪਾਬੰਦੀ ਦਾ ਖਿਆਲ ਰੱਖਣਾ ਚਾਹੀਦਾ ਹੈ। ਉਨ੍ਹਾਂ ਇਸ ਮੌਕੇ ਵਿਦਿਆਰਥੀਆਂ ਦੇ ਸੁਆਲਾਂ ਦੇ ਜੁਆਬ ਵੀ ਦਿੱਤੇ।
ਡਾਇਰੈਕਟਰ, ਡਾ. ਜਗਜੀਤ ਕੌਰ ਨੇ ਦੱਸਿਆ ਕਿ 28 ਅਗਸਤ ਨੂੰ ਸੰਗੀਤ (ਵਾਰ, ਸ਼ਬਦ ਅਤੇ ਕਵੀਸ਼ਰੀ) ਵਿਸ਼ੇ ‘ਤੇ, 31 ਅਗਸਤ ਨੂੰ ਥਇਏਟਰ ਵਿਸ਼ੇ ‘ਤੇ ਅਤੇ 02 ਸਤੰਬਰ ਨੂੰ ਡਾਂਸ, ਗਿੱਧਾ ਅਤੇ ਭੰਗੜਾ ਵਿਸ਼ੇ ‘ਤੇ ਵਰਕਸ਼ਾਪ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਕਰਵਾਈ ਜਾ ਰਹੀ ਹੈ।
Check Also
ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ
ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …
Punjab Post Daily Online Newspaper & Print Media