Friday, July 3, 2026

ਵਾਇਸ ਆਫ ਪੰਜਾਬ ਛੋਟਾ ਚੈਂਪ ਮਹਿਕਪ੍ਰੀਤ ਕੋਰ ਕੇਂਦਰੀ ਮੰਤਰੀ ਸਾਂਪਲਾ ਵਲੋਂ ਸਨਮਾਨਿਤ

PPN2708201513
ਜੰਡਿਆਲਾ ਗੁਰੂ,  27 ਅਗਸਤ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ‘ਵਾਇਸ ਆਫ ਪੰਜਾਬ ਛੋਟਾ ਚੈਂਪ ਸੀਜਨ ਟੂ’ ਦੇ ਸੈਮੀ ਫਾਈਨਲ ਵਿੱਚ ਪਹੁੰਚਣ ਵਾਲੀ ਜੰਡਿਆਲਾ ਗੁਰੂੁ ਦੀ ਬੱਚੀ ਮਹਿਕਪ੍ਰੀਤ ਕੌਰ ਦੀ ਕੋਇਲ ਵਰਗੀ ਅਵਾਜ ਦੀ ਚਰਚਾ ਅੱਜ ਚਾਰੇ ਪਾਸੇ ਹੋ ਰਹੀ ਹੈ ਅਤੇ ਹਰ ਕੋਈ ਜੰਡਿਆਲਾ ਗੁਰੂ ਇਸ ਬੱਚੀ ਦੀ ਜਿੱਤ ਵਾਸਤੇ ਦੁਆਵਾਂ ਕਰ ਰਿਹਾ ਹੈ।ਮਹਿਕਪ੍ਰੀਤ ਇੱਕ ਗਰੀਬ ਘਰ ਵਿੱਚ ਜਨਮ ਲੈ ਕੇ ਅੱਜ ਸਾਰੇ ਪਾਸੇ ਆਪਣੀ ਅਵਾਜ਼ ਦੀ ਮਹਿਕ ਖਲਾਰ ਰਹੀ ਹੈ ਤੇ ਜੰਡਿਆਲਾ ਗੁਰੂ ਦੇ ਹਰ ਬੱਚੇ-ਬੁੱਢੇ ਦੀ ਜ਼ੁਬਾਨ ‘ਤੇ ਮਹਿਕਪ੍ਰੀਤ ਦਾ ਨਾਂ ਹੀ ਗੂੰਜ ਰਿਹਾ ਹੈ।ਮਹਿਕਪ੍ਰੀਤ ਨੁੰ ਜੰਡਿਆਲਾ ਗੁਰੂ ਦੀਆਂ ਵੱਖ -ਵੱਖ ਸਭਾਵਾਂ ਵੱਲੋ ਸਨਮਾਨਿਤ ਕੀਤਾ ਜਾ ਰਿਹਾ ਹੈ।ਬੀਤੇ ਦਿਨੀ ਕੇਂਦਰੀ ਮੰਤਰੀ ਵਿਜੇ ਸਾਂਪਲਾ ਵੱਲੋਂ ਜੰਡਿਆਲਾ ਗੁਰੂ ਆਉਣ ਤੇ ਉਚੇਚੇ ਤੌਰ ਤੇ ਇਸ ਬੱਚੀ ਨੁੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਅਤੇ ਅਸ਼ੀਰਵਾਦ ਦਿੱਤਾ।ਇਸ ਮੌਕੇ ਉਹਨਾ ਦੇ ਨਾਲ ਬੀ. ਜੇ. ਪੀ ਆਗੂ ਰਾਜਿੰਦਰ ਮੋਹਣ ਸਿੰਘ ਛੀਨਾ, ਸਾਬਕਾ ਐਸ. ਪੀ ਕੇਵਲ ਕੁਮਾਰ, ਰਾਜੀਵ ਕੁਮਾਰ ਮਾਣਾ ਦਿਹਾਤੀ ਪ੍ਰਧਾਨ, ਭਗਵਾਨ ਦਾਸ ਵਿਨਾਇਕ, ਇੰਦਰਜੀਤ ਸ਼ਰਮਾ, ਗੋਲਡੀ ਸ਼ਰਮਾ ਅਦਿ ਹਾਜਰ ਸਨ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply