Wednesday, March 11, 2026

ਆਮ ਆਦਮੀ ਪਾਰਟੀ ਵੱਲੋਂ ਮੈਂਬਰਸ਼ਿਪ ਕੈਂਪ ਲਗਾਇਆ ਗਿਆ

PPN2808201512
ਪੱਟੀ 28 (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਆਮ ਆਦਮੀ ਪਾਰਟੀ ਵੱਲੋ ‘ਪੰਜਾਬ ਜੋੜੋ’ ਮੁਹਿੰਮ ਤਹਿਤ ਸਥਾਨਕ ਪੱਟੀ ਬੱਸ ਸਟਂੈਡ ਵਿਖੇ ਸਟਾਲ ਲਗਾ ਕੇ ਚਾਹਵਾਨ ਲੋਕਾ ਦੇ ਮੈਂਬਰਸ਼ਿਪ ਫਾਰਮ ਭਰੇ ਗਏ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਣਜੀਤ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਨੂੰ ਉਮੀਦ ਤੋ ਵੱਧ ਲੋਕਾ ਦਾ ਭਰਵਾ ਹੁੰਗਾਰਾ ਮਿਲਿਆ ਹੈ ਤੇ ਹੁਣ ਤੱਕ ਹਲਕਾ ਪੱਟੀ ਵਿੱਚ 16500 ਲੋਕ ਆਮ ਆਦਮੀ ਪਾਰਟੀ ਦਾ ਪੱਲ੍ਹਾ ਫੜ ਚੁੱਕੇ ਹਨ।ਉਨ੍ਹਾਂ ਕਿਹਾ ਕਿ ਆਉਣ ਵਾਲੀ ਸਰਕਾਰ ਆਮ ਆਦਮੀ ਪਾਰਟੀ ਦੀ ਹੋਵੇਗੀ ਕਿਉਕਿ ਲੋਕ ਆਕਲੀ, ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾ ਦਾ ਬਿਸਤਰਾ ਗੋਲ ਕਰਨ ਦਾ ਮਨ ਬਣਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾ ਨੇ ਇਨ੍ਹਾਂ ਪਾਰਟੀਆ ਨੂੰ ਕਈ ਵਾਰ ਅਜ਼ਮਾਇਆ ਹੈ ਪਰ ਹਰ ਵਾਰ ਲੋਕ ਆਪਣੇ ਆਪ ਨੂੰ ਠੱਗੇ ਜਿਹੇ ਮਹਿਸੂਸ ਕਰਦੇ ਹਮ ਹਨ।ਇਸ ਵਾਰ ਆਉਣ ਵਾਲੀਆ 2017 ਦੀਆ ਚੌਣਾ ‘ਚ ਆਮ ਆਦਮੀ ਪਾਰਟੀ ਲੋਕਾ ਦੀ ਪਹਿਲੀ ਪੰਸਦ ਹੋਵੇਗੀ।ਉਨ੍ਹਾਂ ਕਿਹਾ ਕਿ ਉਹ ਪਾਰਟੀ ਵੱਲੋ ਤਮਾਮ ਮੈਂਬਰ ਬਣਨ ਵਾਲੇ ਲੋਕਾ ਦਾ ਧੰਨਵਾਦ ਕਰਦੇ ਹਨ।ਇਸ ਮੌਕੇ ‘ਤੇ ਮਹਾਂਵੀਰ ਸਿੰਘ ਗਿੱਲ, ਸਵਰਨ ਸਿੰਘ ਭੁੱਲਰ, ਪ੍ਰਭਜੀਤ ਸਿੰਘ ਪੱਟੀ, ਫੂਲਾ ਸਿੰਘ, ਨਿਸ਼ਾਨ ਸਿੰਘ, ਬਲਜਿੰਦਰ ਸਿੰਘ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply