
ਸੰਦੌੜ, 29 ਅਗਸਤ (ਹਰਮਿੰਦਰ ਸਿੰਘ) – ਐਨ.ਜੀ.ਓ. ਸਮਾਜ ਭਲਾਈ ਮੰਚ ਸ਼ੇਰਪੁਰ ਵੱਲੋ ਅੱਜ ਪਿੰਡ ਮਹੇਰਨਾਂ ਕਲਾਂ ਵਿਖੇ ਔਰਤਾਂ ਦੇ ਸਨਮਾਨ ਅਤੇ ਸੁਰੱਖਿਆ ਬਾਰੇ ਵਿਚਾਰ ਚਰਚਾ ਕਰਵਾਈ ਗਈ।ਸਰਪੰਚ ਬੀਬੀ ਪਰਮਿੰਦਰ ਕੌਰ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਵਿੱਚ ਮੰਚ ਵੱਲੋ ਵੱਖ-ਵੱਖ ਪਿੰਡਾਂ ਵਿੱਚ ਚਲਾਏ ਜਾ ਰਹੇ ਕਿੱਤਾ ਸਿਖਲਾਈ ਦੇ 43 ਕੇਦਰਾਂ ਦੀਆਂ ਸਿੱਖਿਆਰਥਣਾ ਅਤੇ ਟੀਚਰਾਂ ਨੇ ਹਿੱਸਾ ਲਿਆ।”ਭੈਣਾ ਵਰਗਾ ਸਾਕ ਨਾਂ ਕੋਈ” ਬੈਨਰ ਹੇਠ ਹੋਏ ਇਸ ਸਮਾਗਮ ਵਿੱਚ ਭਰਾਵਾਂ ਤੋ ਵਾਝੀਆਂ 21 ਲੜਕੀਆਂ ਨੇ ਭੈਣਾ ਤੋ ਵਿਹੁਣੇ ਭਰਾਵਾਂ ਦੇ ਰੱਖੜੀਆਂ ਬੰਨ੍ਹੀਆਂ।ਮੰਚ ਦੇ ਸਰਪ੍ਰਸਤ ਬਾਬਾ ਨਿਰਮਲ ਸਿੰਘ ਸ਼ੇਰਪੁਰ ਨੇ ਇਸ ਸਮੇ ਸੰਬੋਧਨ ਕਰਦਿਆਂ ਕਿਹਾ ਕਿ ਧੀਆਂ ਨੂੰ ਆਪਣੀ ਰਾਖੀ ਆਪ ਕਰਨ ਦੇ ਸਮਰੱਥ ਬਣਨਾ ਚਾਹੀਦਾ ਹੈ।ਕਿਉਕਿ ਅੱਜ ਔਰਤਾਂ ਕਿਸੇ ਵੀ ਖੇਤਰ ਵਿੱਚ ਮਰਦਾਂ ਤੋ ਪਿੱਛੇ ਨਹੀ ਹਨ। ਸੰਸਥਾ ਦੇ ਚੇਅਰਮੈਨ ਰਾਜਿੰਦਰਜੀਤ ਸਿੰਘ ਕਾਲਾਬੂਲਾ ਨੇ ਇਸ ਸਮੇ ਬੋਲਦਿਆਂ ਕਿਹਾ ਕਿ ਔਰਤਾਂ ਨੂੰ ਸਨਮਾਨ ਅਤੇ ਉਹਨਾਂ ਦੀ ਸੁਰੱਖਿਆ ਲਈ ਸਮਾਜ ਨੂੰ ਔਰਤਾਂ ਪ੍ਰਤੀ ਆਪਣੀ ਮਾਨਸਿਕਤਾ ਬਦਲਣ ਦੀ ਲੋੜ ਹੈ।ਇਸਤਰੀ ਜਾਗ੍ਰਿਤੀ ਮੰਚ ਪੰਜਾਬ ਦੀ ਆਗੂ ਬੀਬੀ ਅੱਛਰਜੀਤ ਕੌਰ ਬੜੀ, ਬਲਜੀਤ ਕੌਰ ਸਿਆੜ੍ਹ, ਰਵਨੀਤ ਕੌਰ ਪੂਹਲੀ ਕਲਾਂ, ਜਸਵਿੰਦਰ ਕੌਰ ਮਹੋਲੀ ਕਲਾਂ, ਲਖਵੀਰ ਕੌਰ, ਦਵਿੰਦਰ ਕੌਰ ਸਿਆੜ੍ਹ ਨੇ ਵੀ ਆਪੋ ਆਪਣੇ ਵਿਚਾਰਾਂ ਅਤੇ ਗੀਤ ਕਵਿਤਾਵਾਂ ਰਾਂਹੀ ਔਰਤਾਂ ਦੇ ਸਨਮਾਨ ਅਤੇ ਸੁਰੱਖਿਆ ਬਾਰੇ ਆਪਣੇ ਮਨੋਭਾਵ ਪ੍ਰਗਟ ਕੀਤੇ।ਸਮਾਜ ਭਲਾਈ ਮੰਚ ਦੇ ਸੁਪਰਵਾਇਜਰ ਮੈਡਮ ਚਰਨਜੀਤ ਕੌਰ, ਮੈਡਮ ਬਲਜਿੰਦਰ ਕੌਰ, ਸੁਖਵੀਰ ਕੌਰ ਅਹਿਮਦਗੜ੍ਹ, ਸਾਜਦਾ ਪ੍ਰਵੀਨ, ਮੈਡਮ ਸੀਮਾਂ, ਮੈਡਮ ਪਰਵਿੰਦਰ ਕੌਰ, ਮੈਡਮ ਕਮਲਪ੍ਰੀਤ ਕੌਰ, ਭਜਨ ਦੇਵੀ ਸਿਆੜ੍ਹ, ਲਖਵੀਰ ਕੌਰ ਬੇਰਕਲਾਂ, ਹਰਬੰਸ ਕੌਰ, ਹਰਮੀਤ ਕੌਰ ਮਾਣਕੀ, ਬੇਅੰਤ ਕੌਰ, ਸ਼ੇਰ ਸਿੰਘ ਮਹੇਰਨਾਂ, ਸਹਿਕਾਰੀ ਸਭਾ ਦੇ ਪ੍ਰਧਾਨ ਸਤਵਿੰਦਰ ਸਿੰਘ, ਕਿਸਾਨ ਆਗੂ ਹਰਦੀਪ ਸਿੰਘ ਅਤੇ ਵੇਰਕਾ ਮਿਲਕ ਸੁਸਾਇਟੀ ਦੇ ਪ੍ਰਧਾਨ ਮਹਿੰਦਰਜੀਤ ਸਿੰਘ ਵੀ ਇਸ ਸਮੇ ਹਾਜਰ ਸਨ।
Punjab Post Daily Online Newspaper & Print Media