Saturday, August 29, 2026

ਸਮਾਜ ਭਲਾਈ ਮੰਚ ਵੱਲੋ ਸਦਭਾਵਨਾ ਦਿਵਸ ਮਨਾਇਆ ਗਿਆ

PPN2908201506

ਸੰਦੌੜ, 29 ਅਗਸਤ (ਹਰਮਿੰਦਰ ਸਿੰਘ) – ਸਮਾਜ ਭਲਾਈ ਮੰਚ ਵੱਲੋ ਨਹਿਰੂ ਯੁਵਾ ਕੇਦਂਰ ਸੰਗਰੂਰ ਦੇ ਜਿਲ੍ਹਾ ਯੂਥ ਕੋਆਰਡੀਨੇਟਰ ਸz: ਜਗਜੀਤ ਸਿੰਘ ਮਾਨ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਪਿੰਡ ਮਹੋਲੀ ਕਲਾਂ ਵਿਖੇ ਕੌਮੀ ਸਦਭਾਵਨਾਂ ਦਿਵਸ ਮਨਾਇਆ ਗਿਆ।ਕਿੱਤਾ ਸਿਖਲਾਈ ਕੇਦਂਰ ਮਹੋਲੀ ਕਲਾਂ ਦੀਆਂ ਸਿਖਿਆਰਥਣਾਂ ਅਤੇ ਆਮ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆ ਮੰਚ ਦੇ ਆਗੂ ਰਜਿੰਦਰਜੀਤ ਸਿੰਘ ਕਾਲਾਬੂਲਾ ਨੇ ਦੱਸਿਆ ਕਿ ਇਹ ਦਿਨ ਸਰਕਾਰ ਵੱਲੋ ਕੌਮੀ ਏਕਤਾ ਅਤੇ ਅਖੰਡਤਾ ਲਈ ਅਮਰ ਸਹੀਦ ਸੰਤ ਹਰਚੰਦ ਸਿੰਘ ਲੌਗੋਵਾਲ ਦੇ ਬਲੀਦਾਨ ਦਿਵਸ ਵਜੋ ਮਨਾਇਆ ਜਾਦਾ ਹੈ ਕਿਉਕਿ ਉਹਨਾਂ ਨੇ ਦੇਸ਼ ਵਿੱਚ ਸਾਂਤੀ ਅਤੇ ਸਦਭਾਵਨਾ ਲਈ ਆਪਣੀ ਕੁਰਬਾਨੀ ਦਿੱਤੀ।ਇਸ ਸਮੇ ਸਿਖਿਆਰਥਣਾਂ ਨੇ ਏਕਤਾ ਅਤੇ ਅਖੰਡਤਾ ਬਣਾਈ ਰੱਖਣ ਲਈ ਸਹੁੰ ਵੀ ਚੁੱਕੀ।ਮੈਡਮ ਸੁਖਵੀਰ ਕੌਰ, ਚਰਨਜੀਤ ਕੌਰ, ਬਲਜਿੰਦਰ ਕੌਰ, ਬੇਅੰਤ ਕੌਰ ਅਤੇ ਹਰਮੀਤ ਕੌਰ ਮਾਣਕੀ ਵੀ ਇਸ ਸਮੇ ਹਾਜਰ ਸਨ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply