
ਬਾਬਾ ਬਕਾਲਾ, 29 ਅਗਸਤ (ਬਲਵਿੰਦਰ ਸਿੰਘ ਸੰਧੂ, ਕਵਲ ਜੋਧਾ ਨਗਰੀ) – ਏ.ਆਈ.ਸੀ.ਸੀ ਜਨਰਲ ਸਕੱਤਰ ਸ਼ਕੀਲ ਅਹਿਮਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕ ਵਿਰੋਧੀ ਤੇ ਕਿਸਾਨ ਵਿਰੋਧੀ ਨੀਤੀਆਂ ਦੀ ਨਿੰਦਾ ਕੀਤੀ ਹੈ, ਜਿਹੜੇ ਸਿਰਫ ਕੁਝ ਲੋਕਾਂ ਦੇ ਹਿੱਤਾਂ ਦੀ ਰਾਖੀ ਕਰ ਰਹੇ ਹਨ। ਉਨ੍ਹਾਂ ਨੇ ਮੋਦੀ ‘ਤੇ ਗੁਜਰਾਤ ਵਿੱਚ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਹੇ ਪੰਜਾਬੀ ਕਿਸਾਨਾਂ ਲਈ ਵੀ ਮੋਦੀ ਨੂੰ ਦੋਸ਼ੀ ਠਹਿਰਾਇਆ, ਜਿਹੜੇ ਪਿਛਲੇ ਕਈ ਸਾਲਾਂ ਤੋਂ ਉਥੇ ਰਹਿ ਰਹੇ ਹਨ ਤੇ ਹੁਣ ਉਨ੍ਹਾਂ ਨੂੰ ਉਥੋਂ ਉਜਾੜਿਆ ਜਾ ਰਿਹਾ ਹੈ।
ਇਥੇ ਸਾਬਕਾ ਵਿਧਾਇਕ ਜਸਬੀਰ ਸਿੰਘ ਗਿੱਲ ਡਿੰਪਾ ਵੱਲੋਂ ਰੱਖੜ ਪੁੰਨਿਆ ਮੌਕੇ ਅਯੋਜਿਤ ਵਿਸ਼ਾਲ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਹਿਮਦ ਨੇ ਕਿਹਾ ਕਿ ਪਾਰਟੀ ਇਕਜੁੱਟ ਹੈ ਤੇ ਫਰਵਰੀ 2017 ਦੀਆਂ ਵਿਧਾਨ ਸਭਾ ਚੋਣਾ ਵਿੱਚ ਕਾਂਗਰਸ ਪਾਰਟੀ ਪੰਜਾਬ ਵਿੱਚ ਸਰਕਾਰ ਬਣਾਏਗੀ। ਉਨ੍ਹਾਂ ਨੇ ਕਿਹਾ ਕਿ ਬਾਦਲਾਂ ਦੀ ਆਮਦਨ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ, ਪਰ ਪੰਜਾਬ ਮਾੜੇ ਹਾਲਾਤਾਂ ਵਿੱਚ ਧੱਸਦਾ ਜਾ ਰਿਹਾ ਹੈ। ਬਾਦਲ ਪਰਿਵਾਰ ਨੇ ਸੂਬੇ ਕੇਬਲ, ਟਰਾਂਸਪੋਰਟ ਤੇ ਕਈ ਬਿਜਨੇਸਾਂ ‘ਤੇ ਕਬਜ਼ਾ ਜਮ੍ਹਾ ਰੱਖਿਆ ਹੈ।
ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਤਿੰਨ ਮੁੱਦਿਆਂ ‘ਤੇ ਆਪਣੇ ਹੱਥ ਖੜ੍ਹੇ ਕਰਕੇ ਸਮਰਥਨ ਦੇਣ ਦੀ ਅਪੀਲ ਕੀਤੀ, ਜਿਨ੍ਹਾਂ ਵਿੱਚ ਨਸ਼ਾ ਤਸਕਰੀ ਮਾਮਲੇ ਦੀ ਸੀ.ਬੀ.ਆਈ ਜਾਂਚ, ਕਿਸਾਨਾਂ ਵਾਸਤੇ ਕਰਜ਼ੇ ਦੀ ਮੁਆਫੀ ਤੇ ਵਨ ਰੈਂਕ ਵਨ ਪੈਨਸ਼ਨ ਸ਼ਾਮਿਲ ਹਨ। ਉਨ੍ਹਾਂ ਨੇ ਮਾਲ ਮੰਤਰੀ ਬਿਕ੍ਰਮ ਸਿੰਘ ਮਜੀਠੀਆ ਦੀ ਨਸ਼ਾ ਤਸਕਰੀ ਵਿੱਚ ਸ਼ਮੂਲਿਅਤ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮੋਦੀ ਸਰਕਾਰ ਤੋਂ ਕਿਸਾਨਾਂ ਲਈ 51000 ਕਰੋੜ ਰੁਪਏ ਦੀ ਕਰਜ਼ੇ ਵਿੱਚ ਰਿਆਇਤ ਲੈਣ ਨੂੰ ਕਿਹਾ। ਉਨ੍ਹਾਂ ਨੇ ਕਿਹਾ ਕਿ ਓ.ਆਰ.ਓ.ਪੀ ਨੂੰ ਲਾਗੂ ਕਰਨ ਦਾ ਫੈਸਲਾ ਯੂ.ਪੀ.ਏ ਸਰਕਾਰ ਨੇ ਲਿਆ ਸੀ ਤੇ ਮੋਦੀ ਸਰਕਾਰ ਨੇ ਇਸਨੂੰ ਲਾਗੂ ਕਰਨਾ ਹੈ। ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਭਾਰਤੀ ਜੂਮਲਾ ਪਾਰਟੀ ਕਹਿ ਕੇ ਮਜ਼ਾਕ ਉਡਾਇਆ।
ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਲੋਕ ਸਭਾ ਚੋਣਾਂ ਦੌਰਾਨ ਕਾਲਾ ਧੰਨ ਵਾਪਿਸ ਲਿਆਉਣ ਤੇ ਇਸਨੂੰ ਆਮ ਲੋਕਾਂ ਵਿੱਚ ਵੰਡਣ ਦਾ ਵਾਅਦਾ ਕਰਨ ਤੋਂ ਬਾਅਦ ਇਸਨੂੰ ਪੂਰਾ ਕਰਨ ਵਿੱਚ ਫੇਲ੍ਹ ਰਹੇ ਮੋਦੀ ‘ਤੇ ਵਰ੍ਹੇ। ਉਨ੍ਹਾਂ ਨੇ ਕਿਹਾ ਕਿ ਮੌਜ਼ੂਦਾ ਵਿਵਸਥਾ ਵਿੱਚ ਦੋਵੇਂ ਜਵਾਨ ਤੇ ਕਿਸਾਨ ਸੱਭ ਤੋਂ ਮਾੜੇ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਨ। ਇਸ ਲੜੀ ਹੇਠ ਜਿਥੇ ਜਵਾਨ ਨਸ਼ਿਆਂ ਦੇ ਜਾਅਲ ਵਿੱਚ ਫੱਸ ਚੁੱਕੇ ਹਨ, ਦੇਸ਼ ਭਰ ਦੇ ਕਿਸਾਨ ਬਹੁਤ ਮਾੜੇ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਨ। ਇੰਡੀਅਨ ਯੂਥ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਸ਼ਾ ਤਸਕਰੀ ਦੀ ਸੁਪਰੀਮ ਕੋਰਟ ਦੀ ਨਿਗਰਾਨ ਵਿੱਚ ਸੀ.ਬੀ.ਆਈ ਜਾਂਚ ਦੀ ਮੰਗ ਕੀਤੀ। ਉਹ ਬਾਦਲ ‘ਤੇ ਪੰਜਾਬ ਨੂੰ ਲੁੱਟਣ ਲਈ ਵਰ੍ਹੇ। ਉਨ੍ਹਾਂ ਨੇ ਬੁਢਾਪਾ ਪੈਨਸ਼ਨ, ਸ਼ਗਨ ਸਕੀਮ ਵਰਗੀਆਂ ਲੋਕ ਭਲਾਈ ਸਕੀਮਾਂ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਵਿੱਚ ਤੁਲਨਾ ਕਰਦਿਆਂ ਕਿਹਾ ਕਿ ਪੰਜਾਬ ਆਪਣੇ ਗੁਆਂਢੀ ਸੂਬੇ ਤੋਂ ਬਹੁਤ ਪਿੱਛੇ ਰਹਿ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਬਾਦਲ ਤੇ ਉਨ੍ਹਾਂ ਦੇ ਬੇਟੇ ਅਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕਾਂਗਰਸ ਨੂੰ ਕਮਜ਼ੋਰ ਕਰਨ ਦੀ ਰਣਨੀਤੀ ਹੇਠ ਆਮ ਆਦਮੀ ਪਾਰਟੀ ਨੂੰ ਫੰਡ ਦੇ ਰਹੇ ਹਨ। ਸੀਨੀਅਰ ਪਾਰਟੀ ਆਗੂ ਜਗਮੀਤ ਬਰਾੜ ਨੇ ਪਾਰਟੀ ਵਰਕਰਾਂ ਨੂੰ ਇਕਜੁੱਟ ਰਹਿਣ ਦੀ ਅਪੀਲ ਕਰਦਿਆਂ ਭੌਂ ਪ੍ਰਾਪਤੀ ਬਿੱਲ ਵਰਗੇ ਮੁੱਦਿਆਂ ਨੂੰ ਲੈ ਕੇ ਪਾਰਲੀਮੈਂਟ ਵਿੱਚ ਪਾਰਟੀ ਵੱਲੋਂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕੀਤੇ ਗਏ ਸੰਘਰਸ਼ ਦੀ ਸ਼ਲਾਘਾ ਕੀਤੀ।ਇਸ ਮੌਕੇ ਫਤਹਿ ਜੰਗ ਸਿੰਘ ਬਾਜਵਾ ਤੇ ਸੁਖਪਾਲ ਸਿੰਘ ਖੈਹਰਾ ਸਮੇਤ ਹੋਰਨਾਂ ਨੇ ਵੀ ਸੰਬੋਧਨ ਕੀਤਾ।
ਜਦਕਿ ਹੋਰਨਾਂ ਤੋਂ ਇਲਾਵਾ ਸਰਦੂਲ ਸਿੰਘ ਮੀਤ ਪ੍ਰਧਾਨ ਪ੍ਰਦੇਸ਼ ਕਾਂਗਰਸ, ਅਜੀਤ ਇੰਦਰ ਸਿੰਘ ਮੋਫਰ ਵਿਧਾਇਕ, ਵਿਕ੍ਰਮ ਸਿੰਘ ਬਾਜਵਾ ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ, ਗੁਰਚੇਤ ਸਿੰਘ ਭੁੱਲਰ ਸਾਬਕਾ ਮੰਤਰੀ, ਸਕੱਤਰਾਂ ਵਿੱਚ ਅਨਿਲ ਦੱਤਾ, ਪਰਮਜੀਤ ਸਿੰਘ ਰੰਧਾਵਾ, ਰਿੰਕੂ ਨਰੂਲਾ, ਰਾਜਨ ਗਿੱਲ, ਗੁਰਪ੍ਰਤਾਪ ਸਿੰਘ ਮਾਨ, ਪ੍ਰੋ. ਗੁਰਵਿੰਦਰ ਸਿੰਘ ਮਮਨਕੇ, ਇੰਦਰਜੀਤ ਸਿੰਘ ਰੰਧਾਵਾ, ਰਾਜੀਵ ਭਗਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਅੰਮ੍ਰਿਤਸਰ ਸ਼ਹਿਰੀ, ਹਰਭਾਗ ਸਿੰਘ ਪ੍ਰਧਾਨ ਜ਼ਿਲ੍ਹਾ ਕਾਂਗਰਸ ਰੋਪੜ, ਨਿਮਿਸ਼ਾ ਮਹਿਤਾ, ਚੇਅਰਪਰਸ਼ਨ ਸੋਸ਼ਲ ਵੈਲਫੇਅਰ ਐਂਡ ਐਜੁਕੇਸ਼ਨ, ਪ੍ਰਦੇਸ਼ ਕਾਂਗਰਸ, ਕਾਰਜਕਾਰਨੀ ਮੈਂਬਰਾਂ ਵਿੱਚ ਗੁਰਮਿੰਦਰ ਸਿੰਘ ਰਟੌਲ, ਹਰੀ ਸਿੰਘ ਸਰਪੰਚ ਫੇਰੂਮਾਨ, ਡਾ. ਬਿੱਟਾ ਜਾਲੂਪੁਰ, ਰਣਜੀਤ ਸਿੰਘ ਰੁਮਾਨਾਚੱਕ, ਸਵਿੰਦਰ ਸਿੰਘ, ਕਸ਼ਮੀਰ ਸਿੰਘ ਕਾਲਾ (ਮਹਿਤਾ), ਰਜਿੰਦਰ ਸਿੰਘ ਟਪਿਆਲਾ, ਰਾਣੀ ਚੀਮਾ ਸਰਪੰਚ, ਜਗਤਾਰ ਸਿੰਘ ਖਿਲਚੀਆਂ, ਬਲਵਿੰਦਰ ਸਿੰਘ ਖਿਲਚੀਆਂ, ਗੁਰਵਿੰਦਰ ਸਿੰਘ ਨੰਗਲੀ ਸਰਪੰਚ, ਗੁਰਮੀਤ ਸਿੰਘ ਨੰਗਲੀ, ਨਿਰਮਲ ਸਿੰਘ ਸਰਪੰਚ, ਕਸ਼ਮੀਰ ਸਿੰਘ, ਗੁਰਦੀਪ ਸਿੰਘ ਕੌਂਸਲਰ, ਰੋਬਿਨ ਸਿੰਘ ਕੌਂਸਲਰ, ਗੁਰਮੇਲ ਸਿੰਘ ਚੀਮਾ, ਸੰਜੀਵ ਭੰਡਾਰੀ, ਕਰਮ ਸਿੰਘ ਖੋਖੀਆ, ਸਰਬਜੀਤ ਸਿੰਘ ਸਾਬਕਾ ਸਰਪੰਚ, ਹਰਜਿੰਦਰ ਸਿੰਘ ਰਾਮਪੁਰ, ਭਗਵਾਨ ਸਿੰਘ ਸਾਂਬਰ, ਜਗੀਰ ਸਿੰਘ ਸਰਲੀ, ਪਾਖਰ ਸਿੰਘ ਚੱਚੀਆਂ, ਹਰਜੀਤ ਸਿੰਘ ਮਾਹੀਰਾਮਪੁਰ, ਰਵਿੰਦਰ ਸਿੰਘ ਹੁੰਦਲ, ਸੂਬੇਦਾਰ ਮੱਖਣ ਸਿੰਘ ਵੀ ਮੌਜ਼ੂਦ ਰਹੇ।
Punjab Post Daily Online Newspaper & Print Media