Saturday, August 29, 2026

ਜੇਲ ਮਾਲੇਰਕੋਟਲਾ ਵਿੱਚ ਰੱਖੜੀ ਦਾ ਤਿਉਹਾਰ ਮਨਾਇਆ ਗਿਆ

PPN2908201508

ਮਾਲੇਰਕੋਟਲਾ 29 ਅਗਸਤ (ਹਰਮਿੰਦਰ ਸਿੰਘ) ਡੀ.ਜੀ.ਪੀ ਪੰਜਾਬ ਦੀਆਂ ਹਦਾਇਤਾ ਅਨੁਸਾਰ ਸਬ ਜੇਲ ਮਾਲੇਰਕੋਟਲਾ ਵਿੱਚ ਰੱਖੜੀ ਦਾ ਤਿਉਹਾਰ ਮਨਾਇਆ ਗਿਆ। ਜਿਸ ਦੌਰਾਨ ਸਜਾ ਕੱਟ ਰਹੇ ਕੈਦੀਆਂ ਦੇ ਉਹਨਾਂ ਦੀਆਂ ਭੈਣਾ ਦੁਆਰਾ ਰੱਖੜੀਆਂ ਬੰਨੀਆਂ ਗਈਆਂ, ਇਸ ਮੌਕੇ ਭੈਣਾ ਨੇ ਅਪਣੇ ਵੀਰਾਂ ਨੂੰ ਨਸ਼ਿਆਂ ਅਤੇ ਹੋਰ ਬੁਰਾਇਆਂ ਤੋਂ ਬਚਣ ਲਈ ਪ੍ਰੇਰਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੇਲ ਸੁਪਰਡੈਂਟ ਸ.ਗੁਰਜੀਤ ਸਿੰਘ ਬਰਾੜ ਨੇ ਕਿਹਾ ਕਿ ਅੱਜ ਰੱਖੜੀ ਦੇ ਮੁਬਾਰਕ ਦਿਨ ਨਸ਼ਿਆਂ ਅਤੇ ਬੁਰਾਇਆਂ ਦਾ ਤਿਆਗ ਹੀ ਭੈਣਾਂ ਲਈ ਸਭ ਤੋਂ ਵੱਡਾ ਗਿਫਟ ਹੋਵੇਗਾ, ਉਹਨਾਂ ਕਿਹਾ ਕਿ ਕੈਦੀਆਂ ਨੂੰ ਵੀ ਅਪਣੀਆਂ ਭੈਣਾ ਦੇ ਪਿਆਰ ਨੂੰ ਸਤਿਕਾਰ ਦਿੰਦੇ ਹੋਏ ਨਸ਼ਿਆਂ ਅਤੇ ਬੁਰੇ ਕੰਮਾਂ ਨੂੰ ਤਿਆਗਣ ਦਾ ਪ੍ਰਣ ਲੈਣਾ ਚਾਹੀਦਾ ਹੈ, ਇਸ ਮੌਕੇ ਅਪਣੇ ਭਰਾਵਾਂ ਦੇ ਰੱਖੜੀ ਬੱਨਣ ਆਈਆਂ ਭੈਣਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸ.ਗੁਰਜੀਤ ਸਿੰਘ ਬਰਾੜ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਜਿਹਨਾਂ ਨੇ ਉਹਨਾਂ ਲਈ ਅੱਜ ਦੇ ਦਿਨ ਦਾ ਖਾਸ ਪ੍ਰਬੰਧ ਕਰਕੇ ਉਹਨਾਂ ਨੂੰ ਅਪਣੇ ਭਰਾਵਾਂ ਦੇ ਰੱਖੜੀਆਂ ਬੰਨਣ ਦੀ ਆਗਿਆ ਦਿੱਤੀ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply