
ਬਟਾਲਾ, 30 ਅਗਸਤ (ਨਰਿੰਦਰ ਸਿੰਘ ਬਰਨਾਲ)- ਮਿਹਨਤ ਤੇ ਅਨੁਸ਼ਾਸ਼ਨ ਕਾਮਯਾਬੀ ਦੇ ਉਹ ਸੂਤਰ ਹਨ ਜਿਨ੍ਹਾਂ ਨੂੰ ਧਾਰਨ ਕਰਕੇ ਵੱਡੇ ਤੋਂ ਵੱਡੇ ਮੁਕਾਮ ਨੂੰ ਹਾਸਲ ਕੀਤਾ ਜਾ ਸਕਦਾ ਹੈ।ਵਿਦਿਆਰਥੀ ਜੀਵਨ ਉਹ ਸੁਨਿਹਰੀ ਸਮਾਂ ਹੈ ਜਿਸ ਦੌਰਾਨ ਕਾਮਯਾਬ ਭਵਿੱਖ ਦੀ ਬੁਨਿਆਦ ਰੱਖੀ ਜਾ ਸਕਦੀ ਹੈ। ਇਹ ਵਿਚਾਰ ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਸ) ਸੰਤੋਖ ਰਾਜ ਸਿੰਘ ਨੇ ਅੱਜ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕਿਲ੍ਹਾ ਟੇਕ ਸਿੰਘ ਵਿਖੇ ਚੱਲ ਰਹੇ ਚਾਰ ਸਕਾਉਟ ਐਂਡ ਗਾਈਡ ਕੈਂਪ ਦੇ ਸਮਾਪਤੀ ਸਮਾਰੋਹ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਹੇ। ਉਪ ਜ਼ਿਲ੍ਹਾ ਸਿੱਖਿਆ ਅਫਸਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਸ਼ਖਸ਼ੀਅਤ ਨੂੰ ਨਿਖਾਰਣ ਵਾਲੀਆਂ ਹੋਰ ਗਤੀਵਿਧੀਆਂ ‘ਚ ਭਾਗ ਲੈਂਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਲਾ ਟੇਕ ਸਕੂਲ ਵਿਖੇ ਲੱਗੇ ਇਸ ਚਾਰ ਰੋਜ਼ਾ ਕੈਂਪ ‘ਚ ਵਿਦਿਆਰਥੀਆਂ ਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੋਵੇਗਾ ਬੱਸ ਲੋੜ ਹੈ ਕਿ ਵਿਦਿਆਰਥੀ ਅਧਿਆਪਕਾਂ ਵੱਲੋਂ ਦਿੱਤੇ ਜਾ ਰਹੇ ਗਿਆਨ ਨੂੰ ਅਮਲ ‘ਚ ਲਿਆਉਣ।
ਇਸ ਮੌਕੇ ਡੀ.ਓ.ਸੀ ਦਿਲਬਾਗ ਸਿੰਘ ਨੇ ਕਿਹਾ ਕਿ ਸਕਾਊਟਸ ਦੇ ਇਸ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਸਕਾਊਟ, ਗਾਈਡ ਨਿਯਮ, ਪ੍ਰਣ, ਝੰਡਾ ਗੀਤ, ਪ੍ਰਰਾਥਨਾ ਆਦਿ ਬਾਰੇ ਵਿਸਥਾਰ ‘ਚ ਦੱਸਿਆ ਗਿਆ ਹੈ। ਸ. ਦਿਲਬਾਗ ਸਿੰਘ ਨੇ ਕਿਹਾ ਕਿ ਸਕਾਊਟਸ ਨਾਲ ਜੁੜ ਕੇ ਵਿਦਿਆਰਥੀ ਅਨੁਸ਼ਾਸਨ ‘ਚ ਰਹਿਣਾ ਸਿੱਖ ਸਕਦੇ ਹਨ ਅਤੇ ਵਿਦਿਆਰਥੀਆਂ ਨੂੰ ਸਮਾਜ ਭਲਾਈ ਕੰਮਾਂ ਤੇ ਸੇਵਾ ਦੇ ਖੇਤਰ ‘ਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਤ ਕੀਤਾ ਜਾਂਦਾ ਹੈ।
ਇਸ ਮੌਕੇ ਆਈ.ਸੀ.ਟੀ. ਕੋਅਰਡੀਨੇਟਰ ਸੁਖਚੈਨ ਸਿੰਘ ਸੰਧੂ, ਵਾਈਸ ਪ੍ਰਿਸੀਪਲ ਜਤਿੰਦਰ ਕੁਮਾਰ, ਲੈਕਚਰਾਰ ਅਜੇ ਅਰੋੜਾ, ਜਤਿੰਦਰ ਮਹਾਜਨ, ਅਸ਼ੋਕ ਕੁਮਾਰ, ਸਰਬਜੀਤ ਕੌਰ, ਸੁਖਵਿੰਦਰ ਕੌਰ ਬਾਜਵਾ, ਸੀਨੀਅਰ ਸਕਾਊਟਸ ਮਾਸਟਰ ਤਰਲੋਕ ਸਿੰਘ ਨਾਥਪੁਰ,ਹਰਪਾਲ ਸਿੰਘ ਭੰਗੜਾ ਕੋਚ, ਵੀਨਾ ਰਾਣੀ, ਵਿਸ਼ਵ ਜੋਤੀ, ਰੁਪਿੰਦਰ ਕੌਰ, ਮਾਸਟਰ ਇੰਦਰਜੀਤ ਸਿੰਘ, ਜਤਿੰਦਰਪਾਲ ਸਿੰਘ, ਆਸ਼ੂ ਨੰਦਾ ਸਮੇਤ ਸਕੂਲ ਦਾ ਸਮੁੱਚਾ ਸਟਾਫ ਹਾਜ਼ਰ ਸੀ।
Check Also
ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …
Punjab Post Daily Online Newspaper & Print Media