Sunday, August 23, 2026

ਡਾਇਰੈਕਟਰ ਜਨਰਲ ਦੀ ਟੀਮ ਵੱਲੋਂ ਆਦਰਸ਼ ਸਕੂਲ ਕੋਟ ਧੰਦਲ ਦਾ ਅਚਨਚੇਤ ਨਿਰੀਖਣ

ਆਰਟ ਐਂਡ ਕਰਾਫਟ ਅਧਿਆਪਕ ਦੇ 5000 ਰੁਪਏ ਦੇ ਗਰੇਡ ਸਬੰਧੀ ਕੀਤੀ ਪੁੱਛ ਪੜਤਾਲ

U
U

ਬਟਾਲਾ, 30 ਅਗਸਤ (ਨਰਿੰਦਰ ਸਿੰਘ ਬਰਨਾਲ)- ਮਾਨਯੋਗ ਸਿਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾਂ ਤੇ ਡਾਇਰੈਕਟਰ ਜਨਰਲ ਸਕੂਲਜ਼ ਦੀਆਂ ਤਾਜ਼ਾ ਹਦਾਇਤਾਂ ਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਹਿੱਤ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਦੀ ਅਗਵਾਈ ਵਿੱਚ ਆਦਰਸ਼ ਸਕੂਲ ਕੋਟ ਧੰਦਲ (ਗੁਰਦਾਸਪੁਰ) ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਜਿਲ੍ਹਾ ਨਿਰੀਖਣ ਟੀਮ ਇੰਚਾਰਜ ਸ੍ਰੀ ਅਮਰਜੀਤ ਸਿੰਘ ਭਾਟੀਆਂ ਤੇ ਉਹਨਾਂ ਦਾ ਟੀਮ ਵੱਲੋ ਸਵੇਰੇ ਸਕੂਲ ਲੱਗਣ ਸਮੇਂ ਹੀ ਸਕੂਲ ਵਿੱਚ ਪਹੁੰਚ ਕੇ ਸਕੂਲ ਦੀ ਪ੍ਰੇਅਰ ਤੇ ਪ੍ਰੇਅਰ ਵਿੱਚ ਕਰਵਾਈਆਂ ਜਾਂਦੀਆਂ ਗਤੀ ਵਿਧੀਆਂ ਦਾ ਨਿਰੀਖਣ ਕੀਤਾ।ਪ੍ਰੇਅਰ ਵਿੱਚ ਵਿਦਿਆਰਥੀਆਂ ਨੂੰ ਕਰਵਾਈ ਜਾਦੀ ਕਸਰਤ, ਤਾਜ਼ਾ ਖਬਰਾਂ, ਤੇ ਅੱਜ ਦੇ ਵਿਚਾਰ ਦੀ ਪ੍ਰਸੰਸਾ ਕੀਤੀ ਗਈ। ਇਸ ਤੋਂ ਵਿਦਿਆਰਥੀਆਂ ਦਾ ਸਮੁਚਾ ਮੁਲੰਕਣ ਕੀਤਾ ਗਿਆ। ਵਿਸ਼ਾ ਵਾਰ ਅਧਿਆਪਕਾਂ ਵੱਲੋਂ ਆਪਣੇ ਆਪਣੇ ਵਿਸ਼ੇ ਦੀਆਂ ਕਾਪੀਆਂ ਚੈਕ ਕੀਤੀਆਂ ਗਈਆਂ ਤੇ ਵਿਦਿਆਰਥੀਆਂ ਨਾਲ ਪ੍ਰਸ਼ਨਾ ਦਾ ਅਦਾਨ ਪ੍ਰਦਾਨ ਕੀਤਾ ਗਿਆ।ਆਦਰਸ਼ ਸਕੂਲ ਕੋਟ ਧੰਦਲ ਵਿਚ ਵਿਦਿਆਰਥੀਆਂ ਦੀ ਗਿਣਤੀ ਵੱਧ ਤੇ ਉਹਨਾ ਗਿਣਤੀ ਮੁਤਾਬਕ ਅਧਿਆਪਕਾਂ ਘੱਟ ਹੋਣ ਦੇ ਬਾਵਜੂਦ ਵੀ ਚਲਾਏ ਜਾ ਰਹੇ ਸੁਚਾਰ ੂ ਪ੍ਰਬੰਧਾਂ ਬਾਰੇ ਰਿਪੋਰਟ ਉਚ ਅਧਿਕਾਰੀਆਂ ਨੂੰ ਲਿਖ ਦਿਤੀ ਗਈ ਹੈ। ਅਧਿਆਪਕਾ ਦੁਆਰਾ ਬਣਾਈਆਂ ਗਈਆਂ ਲੈਸਨ ਪਲਾਨ ਵੀ ਬਾਰੀਕੀ ਨਾਲ ਚੈਕ ਕੀਤੀਆਂ ਗਈਆ। ਮਿਡ ਡੇ ਮੀਲ ਦਾ ਲੇਖਾ ਜੋਖਾ ਵੀ ਚੈਕ ਕੀਤਾ ਗਿਆ।ਕਰਮਚਾਰੀਆਂ ਨੂੰ ਤਨਖਾਹਾਂ ਦੀ ਅਦਾਇਗੀ ਦੌਰਾਨ ਸਾਹਮਣੇ ਆਇਆ ਕਿ ਸਕੂਲ ਵਿਖੇ ਆਰਟ ਐਂਡ ਕਰਾਫਟ ਦੇ ਅਹੁੁੱਦੇ ਦੇ ਸੇਵਾ ਨਿਭਾ ਰਹੀ ਕਰਮਚਾਰੀ 5000/- ਦਾ ਗਰੇਡ ਪ੍ਰਾਪਤ ਕਰ ਰਹੀ ਸੀ ਇਸ ਵੱਧ ਤਨਖਾਹ ਲੈਣ ਸਬੰਧੀ ਲੇਖਾ ਵਿਭਾਗ ਕੋਲੋਂ ਵੀ ਪੁੱਛਿਆ ਗਿਆ। ਇਸ ਸਬੰਧੀ ਪ੍ਰਿੰਸੀਪਲ ਨੂੰ ਨੋਟ ਕਰਵਾ ਦਿਤਾ ਗਿਆ। ਸਕੂਲ ਦੀ ਸਮੁਚੀ ਸਾਫ ਸਫਾਈ ਵਧੀਆ ਸੀ। ਸਮੁਚੇ ਨਿਰੀਖਣ ਦੌਰਾਨ ਸਾਹਮਣੇ ਆਈਆਂ ਤਰੁਟੀਆਂ ਪ੍ਰਿੰਸੀਪਲ ਆਦਰਸ਼ ਸਕੂਲ ਕੋਟ ਧੰਦਲ ਨੂੰ ਨੋਟ ਕਰਵਾ ਦਿਤੀਆਂ ਗਈਆਂ। ਆਦਰਸ਼ ਸਕੂਲ ਕੋਟ ਧੰਦਲ ਦੇ ਪ੍ਰਾਇਮਰੀ ਵਿੰਗ ਦੇ ਬਾਥਰੂਮ ਤੇ ਪਾਈਪਾਂ ਦੀ ਲੀਕੇਜ਼ ਸਬੰਧੀ ਵੀ ਵਿਭਾਗ ਨੂੰ ਲਿਖ ਦਿਤਾ ਗਿਆ ਹੈ। ਨਿਖੀਰਣ ਟੀਮ ਵਿੱਚ ਸ੍ਰੀ ਅਮਰਜੀਤ ਸਿੰਘ ਭਾਟੀਆਂ ਤੋ ਇਲਾਵਾ ਸ੍ਰੀ ਪਰਵੀਨ ਕੁਮਾਰ, ਸ਼ਸ਼ੀ ਭੂਸ਼ਨ, ਨਰਿੰਦਰ ਸਿੰਘ ਤੇ ਰਾਜਿੰਦਰ ਸਿੰਘ ਲੈਕਚਰਾਰ ਅੰਗਰੇਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਕਰਪੁਰਾ ਸਾਮਿਲ ਸਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ

ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …

Leave a Reply