
ਹੁਸ਼ਿਆਰਪੁਰ, 31 ਅਗਸਤ (ਸਤਵਿੰਦਰ ਸਿੰਘ)- ਡੇਗੂੰ ਬੁਖਾਰ ਦੀ ਰੋਕਥਾਮ ਲਈ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਫੋਗਿੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਹੁਸ਼ਿਆਰਪੁਰ ਡਾ.ਸੰਜੀਵ ਬਬੂਟਾ ਨੇ ਦੱਸਿਆ ਕਿ ਮਹੀਨਾ ਜੂਨ ਤੋਂ ਨਵੰਬਰ ਦੌਰਾਨ ਅਕਸਰ ਡੇਗੂੰ ਬੁਖਾਰ ਦਾ ਖਤਰਾ ਰਹਿੰਦਾ ਹੈ ਇਸ ਲਈ ਇਸ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਫੋਗਿੰਗ ਕੀਤੀ ਗਈ ਤਾਂ ਜੋ ਖਤਰਨਾਕ ਡੇਗੂੰ ਦੇ ਮਛੱਰ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਡੇਂਗੂੰ ਇੱਕ ਕਿਸਮ ਦਾ ਗੰਭੀਰ ਬੁਖਾਰ ਹੈ ਜੋ ਕਿ ਏਡੀਜ ਏਜੀਪਟੀ ਨਾਮ ਦੇ ਮੱਛਰ ਦੇ ਕੱਟਣ ਤੋਂ ਫੈਲਦਾ ਹੈ। ਇਹ ਮੱਛਰ ਸਾਫ ਠਹਿਰੇ ਹੋਏ ਪਾਣੀ ਵਿੱਚ ਪੈਦਾ ਹੁੰਦਾ ਹੈ। ਡੇਗੂੰ ਦੇ ਪ੍ਰਮੁੱਖ ਲੱਛਣਾਂ ਵਿੱਚ ਇੱਕ ਦਮ ਤੇਜ਼ ਬੁਖਾਰ, ਮੱਥੇ ਅਤੇ ਅੱਖਾਂ ਦੇ ਪਿੱਛੇ ਤੇਜ਼ ਦਰਦ, ਪੱਠਿਆਂ ਵਿੱਚ ਦਰਦ, ਛਾਤੀ ਅਤੇ ਸਰੀਰ ਦੇ ਉਪਰਲੇ ਹਿੱਸੇ ਤੇ ਧਫੱੜ, ਜੀ ਕੱਚਾ ਹੋਣਾ ਅਤੇ ਉਲਟੀਆਂ ਆਉਣਾ ਆਦਿ ਹਨ। ਇਸ ਤੋਂ ਬਚਾਅ ਲਈ ਸੂਤੀ ਅਤੇ ਸਰੀਰ ਨੂੰ ਪੂਰੀ ਤਰ੍ਹਾਂ ਢੱਕ ਕੇ ਰਖੱਣ ਵਾਲੇ ਕਪੜੇ ਪਾਏ ਜਾਣ, ਕੂਲਰਾਂ ਦਾ ਪਾਣੀ ਹਰ ਹਫਤੇ ਬਦਲਿਆ ਜਾਵੇ, ਛੱਤਾਂ ਦੇ ਰੱਖੀਆਂ ਪਾਣੀ ਦੀ ਟੰਕੀਆਂ ਨੂੰ ਢੱਕ ਕੇ ਰੱਖਿਆ ਜਾਵੇ, ਟਾਇਰਾਂ, ਵਾਧੂ ਪਏ ਬਰਤਨਾਂ, ਗਮਲੇ, ਡਰੱਮ ਆਦਿ ਵਿੱਚ ਬਰਸਾਤੀ ਪਾਣੀ ਨੂੰ ਖੜਾ ਨਾ ਹੋਣ ਦਿੱਤਾ ਜਾਵੇ ਤੇ ਇਸ ਤੋਂ ਇਲਾਵਾ ਟੋਇਆਂ ਜਾਂ ਡੂੰਘੇ ਥਾਵਾਂ ਨੂੰ ਮਿੱਟੀ ਆਦਿ ਨਾਲ ਭਰਿਆ ਦਿੱਤਾ ਜਾਵੇ। ਡਾ.ਬਬੂਟਾ ਨੇ ਕਿਹਾ ਕਿ ਜੇਕਰ ਉਪਰੋਕਤ ਲੱਛਣਾਂ ਵਿੱਚੋਂ ਕਿਸੇ ਤਰ੍ਹਾਂ ਦੇ ਲੱਛਣਾਂ ਦਾ ਸ਼ੱਕ ਹੋਵੇ ਤਾਂ ਤਰੁੰਤ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਨਾਲ ਸਪੰਰਕ ਕੀਤਾ ਜਾਵੇ। ਡੇਗੂੰ ਦਾ ਇਲਾਜ ਅਤੇ ਦਵਾਈ ਸਰਕਾਰੀ ਹਸਪਤਾਲਾਂ ਵਿੱਚ ਪੂਰੀ ਤਰ੍ਹਾਂ ਮੁਫਤ ਉਪਲਬਧ ਕਰਵਾਈ ਜਾਂਦੀ ਹੈ। ਉਨ੍ਹਾਂ ਹੋਰ ਕਿਹਾ ਕਿ ਇਸ ਤੋਂ ਇਲਾਵਾ ਡੇਗੂੰ ਅਤੇ ਮਲੇਰੀਆ ਦੇ ਸ਼ੱਕੀ ਕੇਸਾਂ ਦੀ ਪਛਾਣ ਲਈ ਜਿਲ੍ਹੇ ਅੰਦਰ ਸਰਵੇ ਕੀਤਾ ਜਾ ਰਿਹਾ ਹੈ ਤੇ ਅਜਿਹੇ ਮਰੀਜਾਂ ਦੀ ਸਲਾਈਡਾਂ ਵੀ ਤਿਆਰ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਮਰੀਜ ਪਾਏ ਜਾਣ ਤੇ ਉਸਦਾ ਸਮੇਂ ਸਿਰ ਇਲਾਜ ਸ਼ੁਰੂ ਕੀਤਾ ਜਾ ਸਕੇ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media