ਭਿੱਖੀਵਿੰਡ, ਖਾਲੜਾ, 1 ਸਤੰਬਰ (ਲਖਵਿੰਦਰ ਸ਼ਿੰਘ ਗੌਲਣ, ਕੁਲਵਿੰਦਰ ਕੰਬੋਕੇ, ਰਿੰਪਲ ਖਾਲੜਾ) – ਸ੍ਰੀ ਗੁਰੁ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਚਾਰਕ ਭਾਈ ਜਸਬੀਰ ਸਿੰਘ ਖਾਲਸਾ, ਭਾਈ ਸੂਬਾ ਸਿੰਘ ਰਾਮਰੋਣੀ, ਭਾਈ ਰਣਜੀਤ ਸਿੰਘ ਉਧੋਕੇ ਨੇ ਅੱਜ ਖਾਲੜਾ ਵਿਖੇ ਇਕ ਜਰੂਰੀ ਮੀਟਿੰਗ ਕੀਤੀ। ਜਿਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਦੱਸਿਆ ਕਿ ਵਲਟੋਹਾ ਹਲਕੇ ਵਿੱਚ ਪਾਖੰਡੀ ਬਾਬਿਆਂ ਦਾ ਬੋਲਬਾਲਾ ਹੈ, ਜਿਸ ਦੀ ਜ਼ਿੰਦਾ ਮਿਸਾਲ ਪਿੰਡ ਭਾਈ ਲੱਧੂ ਤੋ ਮਿਲੀ ਹੈ ।ਇਥੇ ਅੰਮ੍ਰਿਤਧਾਰੀ ਤਿੰਨ ਬਾਬੇ ਹਨ, ਜੋ ਪਾਖੰਡ ਦੀਆ ਦੁਕਾਨਾਂ ਚਲਾ ਰਹੇ ਹਨ ਅਤੇ ਬਾਬਾ ਵਡਭਾਗ ਸਿੰਘ ਦਾ ਨਾ ਲੈ ਕੇ ਲੋਕਾਂ ਨੂੰਂ ਗੁੰਮਰਾਹ ਕਰਦੇ ਹਨ।ਉਹਨਾ ਕਿਹਾ ਕੀ ਇਹ ਅੰਮਿਤ੍ਰਧਾਰੀ ਸਿੰਘ ਬਾਬਾ ਵਡਭਾਗ ਸਿੰਘ ਦੇ ਜਨਮ ਦਿਨ ‘ਤੇ ਆਪਣੇ ਚੇਲਿਆਂ ਕੋਲੋ ਆਖੰਡ ਪਾਠ ਕਰਵਾਉਦੇ ਹਨ, ਜਿਸ ਨਾਲ ਇਹਨਾਂ ਨੂੰ ਲੱਖਾਂ ਦੀ ਆਮਦਨ ਹੁੰਦੀ ਹੈ।
ਇਸ ਮੌਕੇ ਭਾਈ ਰਣਜੀਤ ਸਿੰਘ ਉਧੋਕੇ ਨੇ ਕਿਹਾ ਕਿ ਸਤਿਕਾਰ ਕਮੇਟੀ ਨੂੰ ਕਿਸੇ ਗੁਪਤ ਸੂਚਨਾ ਮਿਲੀ ਸੀ ਕਿ ਇਹਨਾ ਬਾਬਿਆ ਕੋਲ 15 ਤੋ 20 ਪਾਠਾਂ ਦੀਆ ਲਿਸਟਾਂ ਬਣੀਆਂ ਹੋਇਆਂ ਹਨ ਅਤੇ ਇਹਨਾ ਬਾਬਿਆਂ ਦੇ ਘਰਾਂ ਵਿੱਚ ਲੱਗੀਆਂ ਗੱਦੀਆਂ ‘ਤੇ ਲੋਕ ਪਾਠ ਕਰਵਾਉਦੇ ਹਨ, ਜਿਸ ‘ਤੇ ਰੋਕ ਲਗਾ ਦਿੱਤੀ ਹੈ ਅਤੇ ਇਹਨਾ ਨੂੰ ਇਹ ਆਖੰਡ ਪਾਠ ਸਾਹਿਬ ਗੁਰਦੁਆਰਿਆ ਵਿੱਚ ਕਰਵਾਉਣ ਦੀ ਇਜ਼ਾਜਤ ਦਿੱਤੀ ਹੈ ।ਇਸ ਮੀਟਿੰਗ ਦੋਰਾਨ ਜਸਬੀਰ ਸਿੰਘ ਖਾਲਸਾ ਨੇ ਕਿਹਾ ਕੀ ਇਹਨਾ ਬਾਬਿਆਂ ਤੋ ਲਿਖਤੀ ਪੱਤਰ ਵੀ ਲਿਆ ਗਿਆ ਹੈ, ਜਿਸ ਵਿੱਚ ਇਹਨਾ ਨੇ ਸ਼ਬਦ ਗੁਰੂ ਪਾਸ ਭੁੱਲ ਬਖਸ਼ਾਈ ਅਤੇ ਅੱਗੇ ਤੋ ਪੰਥਕ ਅਰਦਾਸ ਕਰਨ ਦਾ ਪ੍ਰਣ ਲਿਆ ਹੈ ।ਇਸ ਸਮੇ ਭਾਈ ਚਾਨਣ ਸਿੰਘ ਦਰਾਜ਼ਕੇ, ਭਾਈ ਰਣਜੀਤ ਸਿੰਘ ਉਧੋਕੇ, ਭਾਈ ਮਨਦੀਪ ਸਿੰਘ ਡਿੱਬੀਪੁਰ, ਜਗਰੂਪ ਸਿੰਘ, ਸੁਖਪਾਲ ਸਿੰਘ, ਦਵਿੰਦਰ ਸਿੰਘ, ਕੁੱਲਦੀਪ ਸਿੰਘ, ਬਲਜ਼ੀਤ ਸਿੰਘ, ਤਲਵਿੰਦਰ ਸਿੰਘ, ਦਰਸ਼ਨ ਸਿੰਘ ਆਦਿ ਹਾਜ਼ਿਰ ਸਨ।
,
Check Also
ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …
Punjab Post Daily Online Newspaper & Print Media