Sunday, April 26, 2026

78.52 ਲੱਖ ਰੁਪਏ ਖਰਚ ਕਰਕੇ 231.7 ਹੈਕਟੇਅਰ ਰਕਬੇ ਵਿੱਚ ਕੀਤਾ ਭੂਮੀ ਸੁਧਾਰ- ਦਿਨੇਸ਼ ਬੱਬੂ

ਪਠਾਨਕੋਟ, 1 ਸਤੰਬਰ (ਪ.ਪ) – ਪੰਜਾਬ ਸਰਕਾਰ ਦੇ ਭੂਮੀ ਰੱਖਿਆ ਵਿਭਾਗ ਪਠਾਨਕੋਟ ਵੱਲੋਂ ਜ਼ਿਲ੍ਹੇ ਅੰਦਰ ਭੂਮੀ ਸੁਧਾਰ ਲਈ ਵੱਖ ਵੱਖ ਸਕੀਮਾਂ ਤਹਿਤ 157.43 ਲੱਖ ਰੁਪਏ ਖਰਚ ਕਰਕੇ 579 ਹੈਕਟੇਅਰ ਭੂਮੀ ਸੁਧਾਰ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਸ਼੍ਰੀ ਦਿਨੇਸ਼ ਸਿੰਘ ਬੱਬੂ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਦਿੰਦਿਆ ਦੱਸਿਆ ਕਿ ਹੁਣ ਤੱਕ 78.52 ਲੱਖ ਰੁਪਏ ਖਰਚ ਕਰਕੇ 231.7 ਹੈਕਟੇਅਰ ਰਕਬੇ ਵਿੱਚ ਭੂਮੀ ਸੁਧਾਰ ਕੀਤਾ ਗਿਆ ਹੈ।
ਡਿਪਟੀ ਸਪੀਕਰ ਨੇ ਦੱਸਿਆ ਕਿ ਉਕਤ ਰਾਸ਼ੀ ਵਿਚੋਂ ਆਰ.ਕੇ.ਵੀ.ਆਈ ਸਕੀਮ ਤਹਿਤ 10 ਲੱਖ ਰੁਪਏ ਖਰਚ ਕਰਕੇ 17 ਹੈਕਟੇਅਰ ਰਕਬੇ ਲਈ ਅੰਡਰ ਗਰਾਊਂਡ ਪਾਈਪ ਲਾਈਨਾਂ ਰਾਹੀਂ ਸਿੰਚਾਈ ਦੀ ਵਧੀਆ ਸਹੂਲਤ ਮੁਹਈਆ ਕਰਨ ਭੂਮੀ ਸੁਧਾਰ ਕੀਤਾ ਜਾ ਰਿਹਾ ਹੈ। ਜਿਸ ਵਿਚੋਂ 3.64 ਲੱਖ ਰੁਪਏ ਖਰਚ ਕਰਕੇ 13.7 ਹੈਕਟੇਅਰ ਰਕਬੇ ਵਿੱਚ ਅੰਡਰ ਗਰਾਊਂਡ ਪਾਈਪ ਲਾਈਨਾਂ ਰਾਹੀਂ ਸਿੰਚਾਈ ਦੀ ਵਧੀਆ ਸਹੂਲਤ ਮੁਹਈਆ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ‘ਤੇ 50 ਪ੍ਰਤੀਸ਼ਤ ਸਬਸਿਡੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਭੂਮੀ ਰੱਖਿਆ ਵਿਭਾਗ ਵੱਲੋਂ 8.83 ਲੱਖ ਰੁਪਏ ਖਰਚ ਕਰਕੇ 50 ਹੈਕਟੇਅਰ ਰਕਬੇ ਵਿੱਚ ਡਰਿੱਪ ਮਾਈਕਰੋ ਈਰੀਗੇਸ਼ਨ/ ਡਰਿੱਪ ਸੰਪਰਿੰਕਲਰ ਸਿਸਟਮ ਦੀ ਸਹੂਲਤ ਮੁਹਈਆ ਕੀਤੀ ਜਾ ਰਹੀ ਹੈ ਅਤੇ ਜਿਸ ਵਿਚੋਂ 2.88 ਲੱਖ ਰੁਪਏ ਖਰਚ ਕਰਕੇ 15 ਹੈਕਟੇਅਰ ਰਕਬੇ ਵਿੱਚ ਇਹ ਸਹੂਲਤ ਮੁਹਈਆ ਕਰ ਦਿੱਤੀ ਗਈ ਹੈ।ਉਨ੍ਹਾਂ ਦੱਸਿਆ ਕਿ ਡਰਿੱਪ ਮਾਈਕਰੋ ਈਰੀਗੇਸ਼ਨ/ ਡਰਿੱਪ ਸੰਪਰਿੰਕਲਰ ਸਿਸਟਮ ਲਈ ਸਰਕਾਰ ਵੱਲੋਂ 80 ਪ੍ਰਤੀਸ਼ਤ ਸਬਸਿਡੀ ਦਿੱਤੀ ਜਾ ਰਹੀ ਹੈ।
ਸ਼੍ਰੀ ਬੱਬੂ ਨੇ ਦੱਸਿਆ ਕਿ ਇੰਟਿਗ੍ਰੇਟਿਡ ਵਾਟਰਸ਼ੈਡ ਮੈਨੇਜਮੈਂਟ ਪ੍ਰੋਗਰਾਮ ਤਹਿਤ 34.60 ਲੱਖ ਰੁਪਏ ਖਰਚ ਕਰਕੇ 282 ਹੈਕਟੇਅਰ ਰਕਬੇ ਨੂੰ ਲਾਭ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਹੁਣ ਤੱਕ 19.51 ਲੱਖ ਰੁਪਏ ਖਰਚ ਕਰਕੇ 70 ਹੈਕਟੇਅਰ ਰਕਬੇ ਨੂੰ ਲਾਭ ਪਹੁੰਚਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਨਾਬਾਰਡ ਦੀ ਸਹਾਇਤਾ ਨਾਲ ਪੇਂਡੂ ਢਾਂਚਾ ਵਿਕਾਸ ਫੰਡ ਸਕੀਮ ਤਹਿਤ 104 ਲੱਖ ਰੁਪਏ ਖਰਚ ਕਰਕੇ 230 ਹੈਕਟੇਅਰ ਰਕਬੇ ਦਾ ਸੁਧਾਰ ਭੂਮੀ ਰੱਖਿਆ ਵਿਭਾਗ ਪਠਾਨਕੋਟ ਵੱਲੋਂ ਕੀਤਾ ਜਾ ਰਿਹਾ ਹੈ। ਜਿਸ ਵਿਚੋਂ 52.49 ਲੱਖ ਰੁਪਏ ਖਰਚ ਕਰਕੇ 133 ਹੈਕਟੇਅਰ ਰਕਬੇ ਦਾ ਭੂਮੀ ਸੁਧਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਦੇ ਕੰਡੀ ਇਲਾਕੇ ਦੇ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਸਕੀਮਾਂ ਬਣਾ ਕੇ ਲਾਭ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭੂਮੀ ਰੱਖਿਆ ਵਿਭਾਗ ਪਠਾਨਕੋਟ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਉਠਾਉਣ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …

Leave a Reply