Wednesday, March 11, 2026

ਸਕੂਲੀ ਬੱਚਿਆਂ ਦੀ ਸਕਰੀਨਿੰਗ ਵਿੱਚ ਹੋਵੇਗਾ ਵਾਧਾ -ਸਿਵਲ ਸਰਜਨ

ਬਠਿੰਡਾ, 2 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਿਹਤ ਵਿਭਾਗ ਪੰਜਾਬ ਅਤੇ ਡਿਪਟੀ ਡਾਇਰੈਕਟਰ ਕਮ ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਰੰਧਾਵਾ ਜੀ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਸਕੂਲੀ ਅਤੇ ਆਂਗਣਵਾੜੀ ਸੈਂਟਰਾਂ ਦੇ ਬੱਚਿਆ ਦੀ ਮੈਡੀਕਲ ਜਾਂਚ ਲਈ ਜਿਲਾ ਬਠਿੰਡਾ ਵਿਖੇ ਤੈਨਾਤ ਰਾਸ਼ਟਰੀ ਬਾਲ ਸਵਾਸਥ ਕਾਰੀਆਕਰਮ (ਆਰ.ਬੀ.ਐਸ.ਕੇ.) ਵਿੰਗ ਦੀਆਂ ਟੀਮਾਂ ਨੂੰ ਅੱਜ ਵਿਭਾਗ ਵੱਲੋ ਪਿੰਡਾ ਵਿੱਚ ਜਾਣ ਲਈ ਨਵੀਆਂ ਗੱਡੀਆਂ ਦਿੱਤੀਆਂ ਗਈਆਂ।ਨਵੀਆਂ ਸਵੀਫਟ ਕਾਰਾਂ ਦੇ ਕਾਫਲੇ ਨੂੰ ਅੱਜ ਝੰਡੀ ਦੇ ਕੇ ਡਿਪਟੀ ਡਾਇਰੈਕਟਰ ਕਮ ਸਿਵਲ ਸਰਜਨ ਡਾ. ਤੇਜਵੰਤ ਸਿੰਘ ਰੰਧਾਵਾ ਨੇ ਰਵਾਨਾ ਕੀਤਾ। ਉਹਨਾ ਕਿਹਾ ਕਿ ਇਸ ਨਾਲ ਬੱਚਿਆ ਦੀ ਮੈਡੀਕਲ ਸਕਰੀਨਿੰਗ ਵਿੱਚ ਵੀ ਕਾਫੀ ਵਾਧਾ ਹੋਵੇਗਾ। ਡਾ. ਰੰਧਾਵਾ ਨੇ ਕਿਹਾ ਕਿ ਵਿਭਾਗ ਵੱਲੋ ਤੈਨਾਤ ਰਾਸ਼ਟਰੀ ਬਾਲ ਸਵਾਸਥ ਕਾਰੀਆਕਰਮ ਦੀ ਇੱਕ ਟੀਮ ਵਿੱਚ ਦੋ ਡਾਕਟਰ (ਮੇਲ ਅਤੇ ਫੀਮੇਲ), ਦੋ ਫਾਰਮਾਸਿਸਟ ਅਤੇ ਦੋ ਸਟਾਫ ਨਰਸਾ ਤੈਨਾਤ ਹਨ। ਇਹ ਟੀਮ ਸਾਲ ਵਿੱਚ ਇੱਕ ਵਾਰ ਬਲਾਕ ਦੇ ਹਰ ਸਰਕਾਰੀ ਸਕੂਲ ਅਤੇ ਆਂਗਣਵਾੜੀ ਸੈਂਟਰ ਵਿੱਚ ਜਾਵੇਗੀ ਅਤੇ ਬੱਚਿਆ ਦੀ ਸਕਰੀਨਿੰਗ ਕਰੇਗੀ। ਆਰ.ਬੀ.ਐਸ.ਕੇ. ਅਧੀਨ ਬੱਚਿਆ ਨੂੰ 18 ਸਾਲ ਦੀ ਉਮਰ ਤੱਕ 30 ਤਰਾਂ ਦੀਆ ਡੀਜੀਜ ਦੇ ਮੁਫਤ ਇਲਾਜ ਦੀ ਸੁਵਿਧਾ ਹੈ। ਇਹ ਟੀਮਾਂ ਦਾ ਮਾਇਕਰੋ-ਪਲਾਨ ਤਿਆਰ ਹੋ ਚੁੱਕਾ ਹੈ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਐਸ.ਕੇ ਰਾਜ ਕੁਮਾਰ, ਜਿਲਾ ਟੀਕਾਕਰਣ ਅਫਸਰ ਡਾ. ਰਾਕੇਸ਼ ਗੋਇਲ, ਜਿਲਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ, ਬਲਾਕ ਐਜੂਕੇਟਰ ਲਖਵਿੰਦਰ ਸਿੰਘ, ਸਕੂਲ ਹੈਲਥ ਕੋਆਰਡੀਨੇਟਰ ਮਨਫੂਲ ਸਿੰਘ, ਸਿਹਤ ਕਰਮਚਾਰੀ ਜਗਦੀਸ਼ ਰਾਮ ਤੋ ਇਲਾਵਾ ਹੋਰ ਸਿਹਤ ਕਰਮੀ ਵੀ ਮੌਜੂਦ ਸਨ।
ਸਿਹਤ ਵਿਭਾਗ ਪੰਜਾਬ ਅਤੇ ਡਿਪਟੀ ਡਾਇਰੈਕਟਰ ਕਮ ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਰੰਧਾਵਾ ਜੀ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਸਕੂਲੀ ਅਤੇ ਆਂਗਣਵਾੜੀ ਸੈਂਟਰਾਂ ਦੇ ਬੱਚਿਆ ਦੀ ਮੈਡੀਕਲ ਜਾਂਚ ਲਈ ਨਥਾਣਾ ਵਿਖੇ ਤੈਨਾਤ ਰਾਸ਼ਟਰੀ ਬਾਲ ਸਵਾਸਥ ਕਾਰੀਆਕਰਮ (ਆਰ.ਬੀ.ਐਸ.ਕੇ.) ਵਿੰਗ ਦੀ ਟੀਮ ਨੂੰ ਵਿਭਾਗ ਵੱਲੋ ਪਿੰਡਾ ਵਿੱਚ ਜਾਣ ਲਈ ਨਵੀ ਗੱਡੀ ਦਿੱਤੀ ਗਈ। ਨਵੀ ਸਵੀਫਟ ਕਾਰ ਨੂੰ ਅੱਜ ਝੰਡੀ ਦੇ ਕੇ ਸੀਨੀਅਰ ਮੈਡੀਕਲ ਅਫਸਰ ਨਥਾਣਾ ਡਾ. ਕੁੰਦਨ ਕੁਮਾਰ ਪਾਲ ਨੇ ਰਵਾਨਾ ਕੀਤਾ। ਉਹਨਾ ਕਿਹਾ ਕਿ ਹੁਣ ਬੱਚਿਆ ਦੀ ਸਕਰੀਨਿੰਗ ਵਿੱਚ ਵੀ ਕਾਫੀ ਵਾਧਾ ਹੋਵੇਗਾ। ਡਾ. ਕੁੰਦਨ ਕੁਮਾਰ ਪਾਲ ਨੇ ਕਿਹਾ ਕਿ ਵਿਭਾਗ ਵੱਲੋ ਤੈਨਾਤ ਰਾਸ਼ਟਰੀ ਬਾਲ ਸਵਾਸਥ ਕਾਰੀਆਕਰਮ ਦੀ ਟੀਮ ਵਿੱਚ ਦੋ ਡਾਕਟਰ (ਮੇਲ ਅਤੇ ਫੀਮੇਲ), ਦੋ ਫਾਰਮਾਸਿਸਟ ਅਤੇ ਦੋ ਸਟਾਫ ਨਰਸਾ ਤੈਨਾਤ ਹਨ। ਇਹ ਟੀਮ ਸਾਲ ਵਿੱਚ ਇੱਕ ਵਾਰ ਬਲਾਕ ਦੇ ਹਰ ਸਰਕਾਰੀ ਸਕੂਲ ਅਤੇ ਆਂਗਣਵਾੜੀ ਸੈਂਟਰ ਵਿੱਚ ਜਾਵੇਗੀ ਅਤੇ ਬੱਚਿਆ ਦੀ ਸਕਰੀਨਿੰਗ ਕਰੇਗੀ।ਆਰ.ਬੀ.ਐਸ.ਕੇ. ਅਧੀਨ ਬੱਚਿਆ ਨੂੰ 18 ਸਾਲ ਦੀ ਉਮਰ ਤੱਕ 30 ਤਰਾਂ ਦੀਆ ਡੀਜੀਜ ਦੇ ਮੁਫਤ ਇਲਾਜ ਦੀ ਸੁਵਿਧਾ ਹੈ। ਇਹ ਟੀਮ ਬਲਾਕ ਨਥਾਣਾ ਵਿੱਚ ਦੋ ਟੀਮਾਂ ਬਣਾਕੇ ਬੱਚਿਆ ਨੂੰ ਸਕਰੀਨਿੰਗ ਸੁਵਿਧਾ ਦੇਵੇਗੀ।ਉਹਨਾ ਕਿਹਾ ਕਿ ਟੀਮਾਂ ਨੇ ਕਿਥੇ-ਕਿਥੇ ਜਾਣਾ ਹੈ, ਦਾ ਮਾਇਕਰੋ-ਪਲਾਨ ਤਿਆਰ ਹੋ ਚੁੱਕਾ ਹੈ।  ਇਸ ਮੌਕੇ ਡਾ. ਆਰ.ਪੀ. ਸਿੰਘ, ਡਾ. ਵਿਸ਼ਵ ਕੌਸ਼ਲ, ਆਰ.ਬੀ.ਐਸ.ਕੇ. ਡਾ. ਯੋਗੇਸ਼ ਜੋਸ਼ੀ, ਡਾ. ਚੰਚਲ, ਬਲਾਕ ਐਜੂਕੇਟਰ ਰੋਹਿਤ ਜਿੰਦਲ, ਸਿਹਤ ਕਰਮੀ ਰਾਜਵਿੰਦਰ ਸਿੰਘ ਰੰਗੀਲਾ ਤੋ ਇਲਾਵਾ ਹੋਰ ਸਿਹਤ ਕਰਮੀ ਮੌਜੂਦ ਸਨ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply