Saturday, September 26, 2026

ਜੋਨ ਬਟਾਲਾ ਈਸਟ ਵਾਲੀਵਾਲ ਦੇ ਹੋਏ ਦਿਲਚਸਪ ਮੁਕਾਬਲੇ

ਜੋਨ ਪੱਧਰੀ ਖੇਡਾਂ ਵਿੱਚ ਸਮੂਲੀਅਤ ਵਾਸਤੇ ਖੇਡ ਅਧਿਆਪਕਾ ਧੰਨਵਾਦ – ਹਰਦੀਪ ਚਾਹਲ

PPN0409201502ਬਟਾਲਾ, 4 ਸਤੰਬਰ (ਨਰਿੰਦਰ ਸਿੰਘ ਬਰਨਾਲ)- ਜਿਲ੍ਹਾ ਟੂਰਨਾਮੈਂਟ ਕਮੇਟੀ ਗੁਰਦਾਸਪੁਰ, ਤੇ ਖੇਡ ਵਿਭਾਗ ਦੇ ਸਹਿਯੋਗ ਨਾਲ ਕਰਵਾਈਆਂ ਜਾ ਰਹੀਆਂ ਗੁਰਦਾਸਪੁਰ ਵਿਚ 68ਵੀਆਂ ਜੋਨ ਪੱਧਰੀ ਖੇਡਾਂ ਵਿੱਚ ਭਾਰੀ ਸਮੁਲੀਅਤ ਵਾਸਤੇ ਸਾਬਕਾ ਜਿਲ੍ਹਾਂ ਸਿਖਿਆ ਅਫਸਰ ਸ੍ਰੀ ਹਰਦੀਪ ਸਿੰਘ ਚਾਹਲ ਨੇ ਊਹਨਾ ਸਾਰੇ ਸੁਹਿਰਦ ਅਧਿਆਪਕਾਂ ਦਾ ਧੰਨਵਾਦ ਕੀਤਾ ਹੈ ਜਿੰਨਾ ਨੇ ਆਪਣੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਖੇਡਾਂ ਵਾਸਤੇ ਪ੍ਰੇਰਤ ਕੀਤਾ।ਜੋਨ ਪੱਧਰੀ ਖੇਡਾਂ ਵਿਚ ਵਾਲੀਵਾਲ ਦੇ ਜੋਨ ਟੂਰਨਾਮੈਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁਪਸੜੀ (ਗੁਰਦਾਸਪੁਰ) ਵਿਖੇ ਆਯੋਜਿਤ ਕੀਤੇ ਗਏ ਸਨ।ਇਹਨਾ ਮੁਕਾਬਲਿਆਂ ਵਿਚ ਅੰਡਰ 14 ਵਰਗ ਵਿਚ ਪਹਿਲਾ ਸਥਾਂਨ ਇੰਟਰਨੈਸਨਲ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਤੇ ਦੂਜਾ ਸਥਾਂਨ ਸ੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਨੇ ਪ੍ਰਾਪਤ ਕੀਤਾ। ਅੰਡਰ 17 ਵਰਗ ਵਿਚ ਡੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ, ਦੂਜੀ ਪੁਜ਼ੀਸ਼ਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁਪਸੜੀ ਨੇ ਹਾਸਲ ਕੀਤੀ। ਅੰਡਰ 19 ਵਰਗ ਵਿਚ ਪਹਿਲਾ ਸਥਾਂਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਕੋਹਾ ਦੂਸਰਾ ਸਥਾਂਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਪੁਰਾ ਧੰਦੋਈ ਨੇ ਪ੍ਰਾਪਤ ਕੀਤਾ।ਇਸ ਮੌਕੇ ਪ੍ਰਭਜੋਤ ਸਿੰਘ ਹਾਕੀ ਕੋਚ, ਸੂਬਾ ਸਿੰਘ ਖਹਿਰਾ,ਗਗਨਦੀਪ ਸਿੰਘ,ਹਰਦੀਪ ਸਿੰਘ ਚਾਹਲ ਸਾਬਕਾ ਜਿਲ੍ਹਾ ਸਿਖਿਆ ਅਫਸਰ,ਰਜਿੰਦਰ ਸਿੰਘ,ਨਰਿੰਦਰ ਸਿੰਘ ਬਿਸ਼ਟ,ਰਜਿੰਦਰ ਕੁਮਾਰ ਸ਼ਰਮਾ,ਜਤਿੰਦਰ ਸਿੰਘ ਲੈਕਚਰਾਰ ਤੇ ਕਾਹਨ ਚੰਦ ਖੇਡ ਅਧਿਆਪਕ ਆਦਿ ਹਾਜ਼ਰ ਸਨ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply