
ਜੰਡਿਆਲਾ ਗੁਰੁ 5 ਸਤੰਬਰ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਸਥਾਨਕ ਸੰਤ ਸਿੰਘ ਸੁੱਖਾ ਸਿੰਘ ਸਕੂਲ ਵਿਖੇ ਮਲਟੀ ਇੰਟੈਲੀਜੈਂਸੀ ਸੈਮੀਨਾਰ ‘ਡਿਸਕਵਰ ਜੀਨੀਅਸ ਇੰਡਿਆ’ ਵਲੋਂ ਕਰਵਾਇਆ ਗਿਆ। ਜਿਸ ਵਿਚ ਬੱਚਿਆਂ ਨੂੰ ਭਵਿੱਖ ਵਿੱਚ ਆਪਣਾ ਸਹੀ ਰਸਤਾ ਚੁਨਣ, ਆਪਣੀਆਂ ਪੜਾਈ ਸਬੰਧੀ ਕਮਜੋਰੀਆਂ ਨੂੰ ਦੂਰ ਕਰਨ ਅਤੇ ਪੜਾਈ ਸਬੰਧੀ ਵਧੀਆ ਤਰੀਕੇ ਪਛਾਨਣ, ਭਵਿਖ ਵਿੱਚ ਸਹੀ ਕਿੱਤਾ ਚੁਨਣ ਲਈ ਸਹੀ ਜਾਣਕਾਰ ਦੀ ਪਛਾਣ ਅਤੇ ਸਲਾਹ ਲੈਣਾ, ਬੱਚਿਆਂ ਦੇ ਆਪਣੇ ਮਾਂ ਬਾਪ ਨਾਲ ਅਤੇ ਆਪਣੇ ਸਨੇਹੀਆਂ ਨਾਲ ਨਿੱਘੇ ਸਬੰਧ ਬਨੌਣ ਲਈ ਜਾਣਕਾਰੀਆਂ ਦਿਤੀਆਂ ਗਈਆਂ।ਇਸ ਸੈਮੀਨਾਰ ਵਿਚ ਸੰਤ ਸਿੰਘ ਸੁੱਖਾ ਸਿੰਘ ਸਕੂਲ ਦੇ ਪ੍ਰਿੰਸੀਪਲ ਸਤਪਾਲ ਸਿੰਘ, ਗੁਰਿੰਦਰ ਸਿੰਘ, ਗਗਨਦੀਪ ਸਿੰਘ, ਹਰਦੀਪ ਕੌਰ ਅਤੇ ਸਮੂਹ ਸਟਾਫ ਮੈਂਬਰ ਅਤੇ ਸਕੂਲ ਦੇ ਵਿਦਿਆਰਥੀ ਤੇ ਉਨ੍ਹਾਂ ਦੇ ਮਾਂ ਬਾਪ ਸ਼ਾਮਲ ਹੋਏ।ਡਿਸਕਵਰ ਜੀਨੀਅਸ ਇੰਡਿਆ ਵਲੋਂ ਡਾ: ਨਵਦੀਪ ਸਿੰਘ, ਡਾ: ਸੰਧੂ ਸਰਲੀ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ‘ਇਨ ਨਿਊਰਲ ਬੌਰਨ ਆਰਕੀਟੈਕਚਰ ਐਨਾਲ਼ਾਇਸ’ ਪ੍ਰੋਗਰਾਮ ਦੀ ਜਾਣਕਾਰੀ ਬੱਚਿਆਂ ਨਾਲ ਸਾਂਝੀ ਕੀਤੀ ਗਈ ਤਾਂ ਜੋ ਬੱਚੇ ਇਸ ਦਾ ਫਾਇਦਾ ਹਾਸਲ ਕਰ ਸਕਣ ਅਤੇ ਆਪਣੇ ਸਹੀ ਭਵਿੱਖ ਦੀ ਚੋਣ ਕਰ ਸਕਣ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media