Friday, June 12, 2026

ਕਿਸਾਨ ਯੂਨੀਅਨ ਨੇ ਦਸ ਸਤੰਬਰ ਦੇ ਧਰਨੇ ਲਈ ਪਿੰਡਾਂ ਦੇ ਕਿਸਾਨਾਂ ਨੂੰ ਕੀਤਾ ਲਾਮਬੰਦ

PPN1809201504ਮਾਲੇਰਕੋਟਲਾ (ਸੰਦੌੜ), 8 ਸਤੰਬਰ (ਹਰਮਿੰਦਰ ਸਿੰਘ ਭੱਟ)- ਚਿੱਟੇ ਤੇਲੇ ਦੇ ਦੇ ਹਮਲੇ ਕਾਰਨ ਤਬਾਹ ਹੋਈ ਨਰਮੇ ਦੀ ਫਸਲ ਤੋਂ ਪ੍ਰਭਾਵਤ ਕਿਸਾਨਾਂ ਨੂੰ ਸਰਕਾਰ ਤੋਂ ਢੁਕਵਾਂ ਮੁਆਵਾਜਾ ਦਿਵਾਉਣ ਲਈ ਅੱਠ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਦਸ ਸਤੰਬਰ ਨੂੰ ਬਠਿੰਡਾ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਦਿੱਤੇ ਜਾਣ ਵਾਲੇ ਧਰਨੇ ਨੂੰ ਪ੍ਰਭਾਸ਼ਾਲੀ ਬਣਾਉਣ ਲਈ ਨਥਾਣਾ ਇਲਾਕੇ ਦੇ ਪਿੰਡਾਂ ਵਿੱਚ ਲਾਮਬੰਦੀ ਕੀਤੀ ਗਈ। ਜਿਸ ਤਹਿਤ ਯੂਨੀਅਨ ਦੇ ਬੁਲਾਰਿਆਂ ਨੇ ਵਹੀਕਲਾਂ ਤੇ ਸਵਾਰ ਹੋ ਕੇ ਇਸ ਇਲਾਕੇ ਦੇ ਤਕਰੀਬਨ ਵੀਹ ਪਿੰਡਾਂ ਦੀਆਂ ਸਾਂਝੀਆਂ ਥਾਵਾਂ ਚ ਪਹੁੰਚ ਕੇ ਕਿਸਾਨ ਨੂੰ ਚਿੱਟੇ ਮੱਛਰ ਦੇ ਕਾਰਨ ਨਰਮੇ ਦਾ ਹੋਇਆਂ ਨੁਕਸਾਨ,ਖੇਤੀਬਾੜੀ ਮਹਿਕਮਾਂ ਤੇ ਸਰਕਾਰ ਦੀ ਬੇਰੁਖੀ, ਨਕਲੀ ਕੀੜੇਮਾਰ ਦਵਾਈਆਂ ਅਤੇ ਨਕਲੀ ਬੀਜਾਂ ਦੇ ਮੱਕੜ ਜਾਲ ਤੋਂ ਲੋਕਾਂ ਨੂੰ ਜਾਣੂ ਕਰਵਾਉਦਿਆਂ ਕਿਹਾ ਕਿ ਕਿਸਾਨਾਂ ਦੇ ਤਬਾਹ ਹੋਏ ਨਰਮੇ ਦਾ ਸਰਕਾਰ ਤੋਂ ਮੁਆਵਜ਼ਾ ਲੈਣ ਲਈ ਬਠਿੰਡਾ ਚ ਦਸ ਸਤੰਬਰ ਦੇ ਧਰਨੇ ਵਿੱਚ ਵਿੱਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਵਰਕਰ ਬਿੱਕਰ ਸਿੰਘ ਪੂਹਲਾ, ਬਲਵੀਰ ਸਿੰਘ ਪੂਹਲਾ, ਲਖਵੀਰ ਸਿੰਘ, ਗੁਰਜੰਟ ਸਿੰਘ, ਜਗਸੀਰ ਸਿੰਘ, ਗੁਰਤੇਜ ਸਿੰਘ, ਜਗਤ ਸਿੰਘ ਨਾਥਪੁਰਾ ਆਦਿ ਹਾਜਰ ਸਨ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply