ਮਾਲੇਰਕੋਟਲਾ (ਸੰਦੌੜ), 8 ਸਤੰਬਰ (ਹਰਮਿੰਦਰ ਸਿੰਘ ਭੱਟ)- ਬੈਡਮਿੰਟਨ ਅੰਡਰ-10, ਅੰਡਰ-13 ਅਤੇ ਅੰਡਰ-15 ਵਰਗ ਦੇ ਪੰਜਾਬ ਸਬ ਜੂਨੀਅਰ ਬੈਡਮਿੰਟਨ ਓਪਨ ਮੁਕਾਬਲੇ ਮੋਗਾ ਵਿਖੇ ਕਰਵਾਏ ਗਏ, ਜਿਨ੍ਹਾਂ ‘ਚ ਸਥਾਨਕ 4 ਲੜਕੀਆਂ ਨੇ ਪੰਜਾਬ ‘ਚੋਂ ਦੂਸਰਾ ਸਥਾਨ ਹਾਸਲ ਕਰਕੇ ਅਪਣਾ, ਮਾਂ-ਬਾਪ ਦਾ, ਕੋਚ ਦਾ ਅਤੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਮਾਲੇਰਕੋਟਲਾ ਪਹੁੰਚਣ ‘ਤੇ ਇਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਮਿਠਾਈ ਵੰਡੀ ਗਈ। ਸਥਾਨਕ ਡਾ.ਜ਼ਾਕਿਰ ਹੂਸੈਨ ਸਟੇਡੀਅਮ ਵਿਖੇ ਸਨਮਾਨ ਸਮਾਰੋਹ ‘ਚ ਕੋਚ ਮੈਡਮ ਸ਼ਕੂਰਾਂ ਬੇਗਮ ਨੇ ਦੱਸਿਆ ਕਿ ਉਕਤ ਮੁਕਾਬਲਿਆਂ ਦੌਰਾਨ ਮੁਜਾਹਿਦ ਅਲੀ ਦੀ ਪੁੱਤਰੀ ਸਾਦੀਆ ਸ਼ੇਖ ਅਤੇ ਦੀਪਕ ਕੁਮਾਰ ਟਾਂਕ ਦੀ ਪੁੱਤਰੀ ਲੀਜਾ ਟਾਂਕ ਨੇ ਅੰਡਰ-10 ਵਰਗ ‘ਚ ਪੰਜਾਬ ਵਿੱਚੋਂ ਦੂਸਰਾ ਸਥਾਨ ਹਾਸਲ ਕੀਤਾ ਹੈ। ਇਨ੍ਹਾਂ ਤੋਂ ਇਲਾਵਾ ਅੰਡਰ-13 ਵਰਗ ‘ਚ ਹਾਕਮ ਸਿੰਘ ਮਤੋਈ ਦੀ ਪੁੱਤਰੀ ਹਰਿੰਦਰ ਕੌਰ ਅਤੇ ਦੀਪਕ ਕੁਮਾਰ ਟਾਂਕ ਦੀ ਪੁੱਤਰੀ ਚਾਹਤ ਨੇ ਪੰਜਾਬ ਵਿੱਚੋਂ ਦੂਸਰਾ ਸਥਾਨ ਹਾਸਲ ਕੀਤਾ। ਇਸਲਾਮੀਆ ਕੰਬੋਜ਼ ਸੀਨੀਅਰ ਸੈਕੰਡਰੀ ਸਕੂਲ ਮਾਲੇਰਕੋਟਲਾ ਦੇ ਪ੍ਰਿੰਸੀਪਲ ਜਨਾਬ ਅਸਰਾਰ ਨਿਜ਼ਾਮੀ ਨੇ ਇਨ੍ਹਾਂ ਬੱਚੀਆਂ ਨੂੰ ਵਧਾਈ ਦੇਣ ਦੇ ਨਾਲ-ਨਾਲ ਕੋਚ ਮੈਡਮ ਸ਼ਕੂਰਾਂ ਬੇਗਮ ਦੀ ਵੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ‘ਚ ਖੇਡ ਚੁੱਕੇ ਮੈਡਮ ਸ਼ਕੂਰਾਂ ਬੇਗਮ ਨੇ ਅਪਣੇ ਆਪ ਨੂੰ ਖੇਡਾਂ ਲਈ ਸਮਰਪਿਤ ਕੀਤਾ ਹੋਇਆ ਹੈ। ਉਨ੍ਹਾਂ ਤੋਂ ਕੋਚਿੰਗ ਲੈਣ ਵਾਲੇ ਬੱਚੇ ਕੌਮੀ ਪੱਧਰ ‘ਤੇ ਅਪਣਾ ਨਾਮ ਰੌਸ਼ਨ ਕਰ ਚੁੱਕੇ ਹਨ। ਇਸ ਮੌਕੇ ‘ਤੇ ਸਾਬਕਾ ਪ੍ਰਿੰਸੀਪਲ ਮੈਡਮ ਮਹਿੰਦਰ ਕੌਰ, ਡਾ.ਸੁਖਰਾਜ ਕੌਰ, ਮੁਹੰਮਦ ਬਸ਼ੀਰ ਭੂਦਨ, ਮੁਖਤਿਆਰ ਅਹਿਮਦ, ਮੁਜਾਹਿਦ ਅਲੀ, ਦੀਪਕ ਕੁਮਾਰ ਟਾਂਕ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।
Check Also
ਸਵ. ਜਤਿੰਦਰ ਬਰਾੜ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਨਿਰਦੇਸ਼ਿਤ ਕੀਤਾ ਨਾਟਕ ‘ਕੁਦੇਸਣ’ ਦਾ ਸਫ਼ਲ ਮੰਚਣ
ਅੰਮ੍ਰਿਤਸਰ, 3 ਜੁਲਾਈ (ਦੀਪ ਦਵਿੰਦਰ ਸਿੰਘ ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ …
Punjab Post Daily Online Newspaper & Print Media