ਜੰਡਿਆਲਾ ਗੁਰੂ, 8 ਸਤੰਬਰ (ਵਰਿੰਦਰ ਸਿੰਘ) – ਤਕਰੀਬਨ 15 ਦਿਨਾਂ ਤੋਂ ਜੰਡਿਆਲਾ ਗੁਰੂ ਵਿੱਚ ਲਗਾਤਾਰ ਹੋ ਰਹੀ ਲੁੱਟ ਖੋਹ ਵਿੱਚ ਕਲ੍ਹ ਰਾਤ ਜੰਡਿਆਲਾ ਗੁਰੂ ਤੋਂ ਪੰਜਾਬੀ ਅਖਬਾਰ ਦਾ ਪੱਤਰਕਾਰ ਵੀ ਉਹਨਾਂ ਦੀ ਲਪੇਟ ਵਿੱਚ ਆ ਗਿਆ। ਡੀ. ਐਸ. ਪੀ ਜੰਡਿਆਲਾ ਗੁਰੂ ਭਗਵੰਤ ਸਿੰਘ ਦੇ ਦਫਤਰ ਦਿੱਤੀ ਦਰਖਾਸਤ ਵਿੱਚ ਹਰਿੰਦਰਪਾਲ ਸਿੰਘ ਚੇਅਰਮੈਨ ਮੈਨੇਜਿੰਗ ਕਮੇਟੀ ਜੰਡਿਆਲਾ ਪ੍ਰੈਸ ਕਲੱਬ ਨੇ ਦੱਸਿਆ ਕਿ 7 ਸਤੰਬਰ ਦੀ ਰਾਤ ਕਰੀਬ 11.30 ਵਜੇ ਉਹ ਆਪਣੇ ਦੋਸਤਾਂ ਨਾਲ ਢਾਬੇ ਤੋਂ ਖਾਣਾ ਖਾ ਕੇ ਵਾਪਿਸ ਘਰ ਨੂੰ ਆ ਰਿਹਾ ਸੀ ਕਿ ਜਦੋਂ ਉਸ ਨੇ ਜੀ ਟੀ ਰੋਡ ਸਰਾਂ ਤੋਂ ਜੰਡਿਆਲਾ ਵੱਲ ਨੂੰ ਮੋੜ ਕੱਟਿਆ ਤਾਂ ਇਕ ਸਾਈਡ ‘ਤੇ ਮੋਟਰਸਾਈਕਲ ਸਵਾਰ ਦੋ ਲੜਕੇ ਅਤੇ ਇਕ ਲੜਕੀ ਸੜਕ ਤੇ ਖੜੀ ਸੀ।ਜਿਸ ਵਿਚੋਂ ਲੜਕੀ ਨੇ ਸਾਡੀ ਐਕਟਿਵਾ ਨੂੰ ਰੁਕਣ ਦਾ ਇਸ਼ਾਰਾ ਕੀਤਾ ਅਤੇ ਪੁੱਛਿਆ ਕਿ ਅਸੀ ਤਰਨਤਾਰਨ ਤੋਂ ਆਏ ਹਾਂ, ਸਾਨੂੰ ਅੰਮ੍ਰਿਤਸਰ ਜਾਣ ਲਈ ਬੱਸ ਕਿਥੋਂ ਮਿਲੇਗੀ? ਹਰਿੰਦਰਪਾਲ ਸਿੰਘ ਨੇ ਦੱਸਿਆ ਕਿ ਜਦ ਸ਼ੱਕੀ ਹਾਲਤ ਵਿੱਚ ਉਹਨਾਂ ਨੂੰ ਖੜੇ ਦੇਖ ਕੇ ਉਸ ਨੇ ਅੱਗੇ ਲੰਘ ਗਏ ਆਪਣੇ ਦੋਸਤਾਂ ਨੂੰ ਫੋਨ ਕਰਨ ਲਈ ਮੋਬਾਇਲ ਕੱਢਿਆ ਤਾਂ ਤੇਜ ਤਰਾਰ ਲੜਕੀ ਨੇ ਝਪਟਾ ਮਾਰ ਕੇ ਮੇਰੀ ਸੋਨੇ ਦੀ ਚੈੱਨ ਕਰੀਬ ਡੇਢ ਤੋਲਾ ਖਿੱਚ ਆਪਣੇ ਮੋਟਰਸਾਈਕਲ ਸਵਾਰ ਸਾਥੀਆਂ ਨਾਲ ਫਰਾਰ ਹੋ ਗਈ, ਜਿਹਨਾਂ ਨੇ ਪਹਿਲਾਂ ਤੋਂ ਹੀ ਮੋਟਰਸਾਈਕਲ ਸਟਾਰਟ ਰੱਖਿਆ ਸੀ।ਰਾਤ ਜੀ. ਟੀ ਰੋਡ ‘ਤੇ ਹਰਿੰਦਰਪਾਲ ਵਲੋਂ ਆਪਣੇ ਸਾਥੀਆਂ ਸਮੇਤ ਲੁਟੇਰਿਆਂ ਦਾ ਪਿੱਛਾ ਕਰਦੇ ਹੋਏ, ਉਹਨਾਂ ਦਾ ਮੋਟਰਸਾਈਕਲ ਨੰਬਰ ਪੀ ਬੀ 46 ਡੀ 3484 ਨੋਟ ਕਰ ਲਿਆ ਅਤੇ ਲੁਟੇਰਿਆਂ ਦੀ ਫੋਟੋ ਵੀ ਮੋਬਾਇਲ ਵਿੱਚ ਖਿੱਚ ਲਈ।ਲੁਟੇਰਿਆਂ ਦਾ ਪਿੱਛਾ ਕਰਦੇ ਹੋਏ ਜਦ ਜੀ ਟੀ ਰੋਡ ਦਬੁੱਰਜੀ ਕੋਲ ਪਹੁੰਚੇ ਤਾਂ ਲੁਟੇਰਿਆਂ ਨੇ ਉਹਨਾਂ ਦੀ ਐਕਟਿਵਾ ਨੂੰ ਸਾਈਡ ਮਾਰ ਕੇ ਸੜਕ ਉੱਪਰ ਸੁੱਟਣਾ ਚਾਹਿਆ, ਪਰ ਉਹ ਵਾਲ ਵਾਲ ਬਚ ਗਏ ਅਤੇ ਲੁਟੇਰੇ ਰਾਜੇਵਾਲ ਪਿੰਡ ਵੱਲ ਨੂੰ ਰਾਤ ਦੇ ਹਨੇੇਰੇ ਦਾ ਫਾਇਦਾ ਉਠਾ ਕੇ ਭੱਜ ਨਿਕਲੇ।ਉਹਨਾਂ ਦੱਸਿਆ ਕਿ ਉਹਨਾਂ ਵਲੋਂ ਤੁਰੰਤ ਆਪਣੇ ਸਾਥੀ ਦੇ ਮੋਬਾਇਲ ਤੋਂ 100 ਨੰਬਰ ਅਤੇ ਐਸ. ਐਚ. ਓ ਜੰਡਿਆਲਾ ਨੂੰ ਰਾਤ ਦੋ ਦੋ ਵਾਰ ਫੋਨ ਕੀਤਾ, ਪਰ ਕਿਸੇ ਨੇ ਵੀ ਫੋਨ ਨਹੀਂ ਚੁੱਕਿਆ।ਇਸ ਸਬੰਧੀ ਡੀ. ਐਸ. ਪੀ ਜੰਡਿਆਲਾ ਭਗਵੰਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਦੋਸ਼ੀਆਂ ਨੂੰ ਜਲਦੀ ਹੀ ਮੋਟਰਸਾਈਕਲ ਦਾ ਨੰਬਰ ਟਰੇਸ ਕਰਕੇ ਗ੍ਰਿਫਤਾਰ ਕਰ ਲਿਆ ਜਾਵੇਗਾ। ਉਹਨਾਂ ਨੇ ਰਾਤ ਦੇ ਹਨੇਰੇ ਵਿੱਚ ਲੁਟੇਰਿਆਂ ਦਾ ਪਿੱਛਾ ਕਰਨ ਲਈ ਹਰਿੰਦਰਪਾਲ ਦੀ ਬਹਾਦਰੀ ਲਈ ਉਸ ਦੀ ਪ੍ਰਸੰਸਾ ਕੀਤੀ।
Check Also
ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ
ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …
Punjab Post Daily Online Newspaper & Print Media