Thursday, June 11, 2026

ਖਾਲੜਾ ਮੰਡੀ ਵਿੱਚ ਸ਼ਰੇਆਮ ਖੁੱਲੇ ਪਏ ਹਨ ਮੀਟਰਾਂ ਦੇ ਬਕਸੇ

PPN1809201524ਖਾਲੜਾ, 8 ਸਤੰਬਰ (ਲਖਵਿੰਦਰ ਗੌਲਣ / ਰਣਬੀਰ ਸਿੰਘ ਗੋਲਣ)- ਜਿਲਾ ਤਰਨਤਾਰਨ ਦੇ ਅਧੀਨ ਆਉਦੇ ਪਿੰਡ ਖਾਲੜਾ ਦੀ ਮੰਡੀ ਵਿਚ ਮੀਟਰਾਂ ਦੇ ਬਕਸੇ ਸ਼ਰੇਆਮ ਖੁਲੇ ਪਏ ਹਨ ਅਤੇ ਇੰਨਾਂ ਨਾਲ ਸਿੱਧੀਆਂ ਕੁੰਡੀਆਂ ਲੱਗੀਆਂ ਹੋਈਆਂ ਹਨ, ਪਰ ਬਿਜਲੀ ਵਿਭਾਗ ਕੁੰਭਕਰਨੀ ਨੀਦਰ ਸੁੱਤਾ ਹੋਇਆ ਹੈ ਅਤੇ ਕੋਈ ਵੀ ਕਾਰਵਾਈ ਨਹੀ ਕਰ ਰਿਹਾ।ਇਸ ਦੇ ਉਲਟ ਜੇਕਰ ਕਿਸੇ ਗਰੀਬ ਦਾ ਬਿੱਲ ਅੜ ਜਾਵੇ ਤਾ ਬਿਜਲੀ ਮਹਿਕਮੇ ਵਾਲੇ ਉ ਸਦੀ ਕੋਈ ਵੀ ਗੱਲ ਨਹੀ ਸੁਣਦੇ ਅਤੇ ਬਿਨਾਂ ਕੋਈ ਵਾਰਨਿੰਗ ਦਿਤੇ ਅਤੇ ਸਿੱਧਾ ਉਸ ਦੀ ਤਾਰ ਬਕਸੇ ਵਿਚੋਂ ਕੱਟ ਕੇੋ ਸੁੱਟ ਦਿੰਦੇ ਹਨ। ਖਾਲੜਾ ਮੰਡੀ ਦੇ ਬਕਸਿਆਂ ਵਿੱਚ ਸਰੇਆਮ ਤਾਰਾਂ ਲਾ ਕੇ ਹੋ ਰਹੀ ਚੋਰੀ ਤੋਂ ਇਹ ਸਾਬਤ ਹੁੰਦਾ ਹੈ ਕਿ ਇਹ ਬਕਸੇ ਲਾਵਾਰਿਸ ਹਨ। ਇਸ ਸਬੰਧੀ ਬਿਜਲੀ ਬੋਰਡ ਦੇ ਐਸ. ਡੀ. ਓ ਬੂਟਾ ਰਾਮ ਨਾਲ 96461-13147 ਤੇ ਸੰਪਰਕ ਕੀਤਾ ਤਾ ਉਹਨਾ ਨੇ ਕਿਹਾ ਕਿ ਅਸੀਂ ਤਾ ਬਕਸੇ ਬੰਦ ਕੀਤੇ ਹੋਏ ਹਨ, ਪਰ ਹੁਣ ਦਾ ਪਤਾ ਨਹੀ ਕਿਸ ਤਰਾਂ ਖੁੱਲੇ ਪਏ ਨੇ, ਇਸ ਬਾਰੇ ਜਿਆਦਾ ਜਾਣਕਾਰੀ ਸਬੰਧਤ ਜੇ. ਈ ਕੋਲੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply