Tuesday, September 1, 2026

ਅੰਤਰਰਾਸ਼ਟਰੀ ਪਧਰ ਦੇ ਗਤਕੇ ਮੁਕਾਬਲਿਆਂ ਲਈ ਦੂਜਾ ਐਡੀਸ਼ਨ ਲਿਆ

PPN1809201525
ਅੰਮ੍ਰਿਤਸਰ, 8 ਸਤੰਬਰ (ਗੁਰਪ੍ਰੀਤ ਸਿੰਘ ) – ਪ੍ਰਾਚੀਨ ਅਤੇ ਟਕਸਾਲੀ ਗਤਕੇ ਨੂੰ ਸਿੱਖ ਨੌਜਵਾਨਾਂ ਵਿੱਚ ਹਰਮਨ ਪਿਆਰਾ ਬਣਾਉਣ ਲਈ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਬਾ ਦੀਪ ਸਿੰਘ ਮਹੱਲਸਰ ਗਤਕਾ ਅਖਾੜਾ ਵੱਲੋਂ ਗਤਕੇ ਦੇ ਅੰਤਰੁਰਾਸ਼ਟਰੀ ਪੱਧਰ ਦੇ ਪ੍ਰੋਗਰਾਮ ਉਲੀਕੇ ਗਏ ਹਨ ਜਿਨ੍ਹਾਂ ਤਹਿਤ ਵੱਖੁਵੱਖ ਜ਼ਿਲ੍ਹਿਆਂ ਵਿੱਚ ਖਿਡਾਰੀਆਂ ਦੇ ੮ ਐਡੀਸ਼ਨ ਲਏ ਜਾ ਰਹੇ ਹਨ।ਇਨ੍ਹਾਂ ਐਡੀਸ਼ਨਾਂ ਦੀ ਸ਼ੁਰੂਆਤ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੁਧਿਆਣਾ ਤੋਂ ਕੀਤੀ ਗਈ ਸੀ ਅਤੇ ਅੱਜ ਦੂਜੇ 4 ਜ਼ਿਲ੍ਹਿਆਂ ਦਾ ਐਡੀਸ਼ਨ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਅਤੇ ਪਠਾਨਕੋਟ ਵਿਵਿੱਚ ਰ’ਖਿਆ ਗਿਆ ਹੈ।ਅੱਜ ਅੰਮ੍ਰਿਤਸਰ ਦੇ ਭਾਈ ਗੁਰਦਾਸ ਹਾਲ ਵਿੱਚ ਰ’ਖੇ ਗਏ ਐਡੀਸ਼ਨ ਵਿੱਚ 200 ਖਿਡਾਰੀਆਂ ਨੇ ਹਿ’ਸਾ ਲਿਆ ਜਿਸ ਵਿਚੋਂ 19 ਖਿਡਾਰੀ ਚੁਣੇ ਗਏ ਅਤੇ 20 ਗੋਲਡਨ ਚਾਂਸ ਵਿਵਿੱਚ ਰ’ਖੇ ਗਏ।ਇਸ ਐਡੀਸ਼ਨ ਦਾ ਰਸਮੀ ਉਦਘਾਟਨ ਸ. ਜਗਜੀਤ ਸਿੰਘ ਮੀਤ ਸਕੱਤਰ ਧਰਮ ਪ੍ਰਚਾਰ ਕਮੇਟੀ ਨੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾੁਨਿਰਦੇਸ਼ਾਂ ਹੇਠ ਨੌਜਵਾਨਾਂ ਵਿੱਚ ਮੀਰੀੁਪੀਰੀ ਦੇ ਮਾਲਿਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਸ਼ੁਰੂ ਕੀਤੀ ਗਈ ਮਾਰਸ਼ਲ ਆਰਟ (ਗਤਕਾ) ਪ੍ਰਤੀ ਜ਼ਜ਼ਬਾ ਪੈਦਾ ਕਰਨ ਲਈ ਇਨ੍ਹਾਂ ਮੁਕਾਬਲਿਆਂ ਦੀ ਪਹਿਲੀ ਵਾਰ ਸ਼ੁਰੂਆਤ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਗਤਕੇ ਨੂੰ ਸਧਾਰਣ ਖੇਡ ਵਜੋਂ ਵਿਕਸਤ ਕਰਨ ਕਰਕੇ ਸਿੱਖ ਗਤਕਾ ਖਿਡਾਰੀ ਵੀ ਪੱਤਿਤਪੁਣੇ ਵੱਲ ਪ੍ਰੇਰਿਤ ਹੋ ਰਹੇ ਹਨ ਅਤੇ ਪ੍ਰੰਪਾਰਿਕ ਮਰਯਾਦਾ ਅਲੋਪ ਹੁੰਦੀ ਜਾ ਰਹੀ ਹੈ।ਇਸ ਲਈ ਸ਼ੋ੍ਰਮਣੀ ਕਮੇਟੀ ਵੱਲੋਂ ਇਸ ਦਾ ਸਮਾਂ ਰਹਿੰਦਿਆਂ ਹੱਲ ਕਰਨ ਲਈ ਇਹ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ ਤਾਂ ਕਿ ਬੱਚੇ ਸਾਬਤ ਸੂਰਤ ਅਤੇ ਅੰਮ੍ਰਿਤਧਾਰੀ ਹੋ ਕੇ ਹੀ ਗਤਕੇ ਵਿੱਚ ਭਾਗ ਲੈਣ।
ਉਨ੍ਹਾਂ ਦੱਸਿਆ ਕਿ ਸ਼ੋ੍ਰਮਣੀ ਕਮੇਟੀ ਦੇ ਡਾਇਰੈਕਟਰ ਗਤਕਾ ਡਾਕਟਰ ਮਨਮੋਹਨ ਸਿੰਘ ਭਾਗੋਵਾਲੀਆ ਦੀ ਨਿਗਰਾਨੀ ਹੇਠ ਕੁੱਲ ੮ ਐਡੀਸ਼ਨਾਂ ਲਈਆਂ ਜਾਣਗੀਆਂ ਜਿਨ੍ਹਾਂ ਵਿੱਚ ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਫਤਹਿਗੜ੍ਹ ਸਾਹਿਬ, ਮੋਹਾਲੀ, ਬਠਿੰਡਾ, ਸੰਗਰੂਰ ਅਤੇ ਮੋਗਾ ਸ਼ਾਮਿਲ ਹਨ।ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚ ਚੁਣੇ ਗਏ ਖਿਡਾਰੀਆਂ ਲਈ ਦੋ ਮੈਗਾ ਐਡੀਸ਼ਨ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਵਿੱਚ ਕੀਤੇ ਜਾਣਗੇ ਤੇ ਉਨ੍ਹਾਂ ਵਿੱਚੋਂ ਸਫ਼ਲ ਰਹੇ ਗਤਕਾ ਖਿਡਾਰੀ 29 ਨਵੰਬਰ ਨੂੰ ਕਲਾ ਦਾ ਜੌਹਰ ਵਿਖਾਉਣਗੇ।ਉਨ੍ਹਾਂ ਦ’ਸਿਆ ਕਿ ਜਿੱਥੇ ਇਕ ਖਿਡਾਰੀ ਨੂੰ ਗਤਕਾ ਪ੍ਰਾਈਡ ਦਾ ਐਵਾਰਡ ਅਤੇ ਮੋਟਰ ਸਾਈਕਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

Check Also

“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ

ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …

Leave a Reply