Friday, July 3, 2026

ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੀ ਮੀਟਿੰਗ ਅਯੋਜਿਤ

PPN0909201504
ਪੱਟੀ, 9 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੀ ਮੀਟਿੰਗ ਐਡਵੋਕੇਟ ਦਵਿੰਦਰਜੀਤ ਸਿੰਘ ਢਿੱਲੋਂ ਦੇ ਗ੍ਰਹਿ ਵਿਖੇ “ਆਪ” ਦੇ ਪਾਰਲੀਮੈਂਟ ਹਲਕਾ ਖਡੂਰ ਸਹਿਬ ਦੇ ਇੰਚਰਾਜ ਐਡਵੋਕੇਟ ਇਕਬਾਲ ਸਿੰਘ ਭਾਗੋਵਾਲੀਆ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਕਿਸਾਨ ਵਿੰਗ ਦੇ ਸੂਬਾ ਇੰਚਾਰਜ ਡਾਕਟਰ ਕਸ਼ਮੀਰ ਸਿੰਘ ਢਿੱਲੋ, ਗੁਰਨਾਮ ਸਿੰਘ ਗੁਰਦਾਸਪੁਰ, ਜਸਚੰਤ ਸਿੰਘ ਹੁਸਿਆਰਪੁਰ ਅਤੇ ਹਰਪ੍ਰੀਤ ਸਿੰਘ ਨਵਾ ਸ਼ਹਿਰ (ਤਿੰਨ) ਸੁਬਾਈ ਆਗੂਆਂ ਨੇ ਵਿਸ਼ੇਸ਼ ਤੋਰ ਤੇ ਸਮੂਲੀਅਤ ਕੀਤੀ।
ਐਡਵੋਕੇਟ ਭਾਗੋਵਾਲੀਆ ਨੇ ਕਿਸਾਨ-ਮਜਦੂਰਾਂ ਦੇ ਵਲੰਟੀਅਰਾਂ ਨੂੰ ਸਬੋਧਨ ਕਰਦਿਆਂ ਕਿਹਾ ਕਿ ਹਾਕਮ ਧਿਰ ਦੀਆਂ ਧੱਕੇਸ਼ਾਹੀਆਂ ਤੋਂ ਰਾਜ ਦਾ ਹਰ ਵਿਆਕਤੀ ਦੁੱਖੀ ਹੈ।ਇਸ ਲਈ ਲੋਕਾਂ ਨੂੰ “ਆਪ” ਨਾਲ ਜੋੜਨ ਲਈ ਸਮੁੱਚੇ ਪੰਜਾਬ ਅੰਦਰ ਰੈਲੀਆਂ ਦਾ ਅਯੋਜਿਤ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਆਮ ਆਦਮੀ ਪਾਰਟੀ ਜੋਨ ਖਡੂਰ ਸਾਹਿਬ ਦੀ ਵਿਸ਼ਾਲ ਰੈਲੀ 11 ਸਤੰਬਰ 2015 ਦਿਨ ਸੁਕਰਵਾਰ ਨੂੰ ਪੱਟੀ ਦੀ ਦਾਣਾ ਮੰਡੀ ਵਿਖੇ ਕੀਤੀ ਜਾ ਰਹੀ ਹੈ।ਇਸ ਵਿਸ਼ਾਲ ਰੈਲੀ ਨੂੰ ਪੰਜਾਬ ਮਸਲਿਆ ਦੇ ਇੰਚਾਰਜ ਸੱਜੇ ਸਿੰਘ, ਸੁਬਾਈ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਉੱਘੇ ਹਸਰਸ ਕਲਾਕਾਰ ਭਗਵੰਤ ਮਾਨ, ਪ੍ਰੋ. ਸਾਧੂ ਸਿੰਘ (ਦੋਵੇ) ਮੈਂਬਰ ਪਾਰਲੀਮੈਟ ਸਬੋਧਨ ਕਰਨ ਲਈ ਵਿਸ਼ੇਸ਼ ਤੋਰ ‘ਤੇ ਪਹੁੰਚ ਰਹੇ ਹਨ।ਉਹਨਾ ਕਿਸਾਨ-ਮਜਦੂਰ ਵਲਾਟੀਅਰਾਂ ਨੂੰ ਸੱਦਾ ਦਿੱਤਾ ਕਿ 11 ਸਤੰਬਰ ਦੀ ਪੱਟੀ ਰੈਲੀ ‘ਚ ਕਾਫਲਿਆਂ ਦੇ ਰੂਪ ਵਿੱਚ ਜੱਥੇਬੰਨ ਕੇ ਸਮੂਲੀਅਤ ਕਰੋ।ਇਸ ਤੋਂ ਇਲਾਵਾ ਸੈਕਟਰ ਇੰਚਾਰਜ ਸਰਤਾਜ ਸਿੰਘ ਸੰਧੂ ਹਰੀਕੇ, ਚਾਨਣ ਸਿੰਘ ਪਹਿਲਵਾਨਕੇ, ਡਾ: ਹਰਿੰਦਰ ਸਿੰਘ ਜੀਰਾ, ਗੁਦਿਆਲ ਸਿੰਘ ਬੱਲ, ਅਮਰਜੀਤ ਸਿੰਘ ਮੱਲਾ, ਸੁਖਦੇਵ ਸਿੰਘ ਬਾਠ, ਦਲੀਪ ਸਿੰਘ, ਕਮਲਜੀਤ ਸਿੰਘ, ਤਰਲੋਕ ਸਿੰਘ ਅਤੇ ਗੁਰਵਿੰਦਰ ਸਿੰਘ ਆਦਿ ਆਗੂਆ ਨੇ ਸਬੋਧਨ ਕੀਤਾ। ਸਟੇਜ ਦਾ ਸੰਚਾਲਨ ਐਡਵੋਕੇਟ ਦਵਿੰਦਰਜੀਤ ਸਿੰਘ ਢਿੱਲੋ ਨੇ ਕੀਤਾ। ਇਸ ਮੋਕੇ ਹੋਰਨਾ ਤੋ ਇਲਾਵਾ ਮਾਸਟਰ ਗੁਰਦਿਆਲ ਸਿੰਘ,ਹਰਭਜਨ ਸਿੰਘ ਪੱਟੀ, ਮੋਹਕਮ ਸਿੰਘ ਸੀਤੋ, ਜਗੀਰ ਸਿੰਘ ਲਹੋਕਾ ਕੁਲਦੀਪ ਸਿੰਘ, ਕੁਲਵੰਤ ਕਲਸੀ, ਰਣਜੀਤ ਸਿੰਘ ਰਾਣਾ, ਮੇਜਾ ਸਿੰਘ ਧੁੰਨ, ਹੀਰਾ ਸਿੰਘ, ਮੇਜਰ ਸਿੰਘ, ਕਿਸਾਨ ਸਿੰਘ, ਅਮਰਜੀਤ ਸਿੰਘ, ਗੁਰਦੇਵ ਸਿੰਘ, ਸੁਖਦੇਵ ਸਿੰਘ, ਡਾ: ਗੁਰਨਾਮ ਸਿੰਘ ਨਵੀਪੁਰ, ਬਖਸੀਸ ਸਿੰਘ, ਮਹਿੰਦਰ ਸਿੰਘ ਆਦਿ ਆਗੂ ਮੋਜੂਦ ਸਨ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply