Wednesday, February 25, 2026

ਮੇਅਰ ਵਲੋਂ ਸੀਨੀ; ਡਿਪਟੀ ਮੇਅਰ ਤੇ ਡਿਪਟੀ ਮੇਅਰ ਸਮੇਤ ਜੋਨ ਨੰ. 6 ਅਤੇ 8 ਦੀ ਅਚਨਚੇਤ ਚੈਕਿੰਗ

PPN0909201521

ਅੰਮ੍ਰਿਤਸਰ , 9 ਸੰਤਬਰ (ਗੁਰਚਰਨ ਸਿੰਘ )- ਮੇਅਰ ਸ਼੍ਰੀ ਬਖਸ਼ੀ ਰਾਮ ਅਰੋੜਾ, ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂਵਾਲਾ ਅਤੇ ਡਿਪਟੀ ਮੇਅਰ ਅਵਿਨਾਸ਼ ਚੰਦਰ ਜੌਲੀ ਵੱਲੋਂ ਜੋਨ ਨੰ. 6 ਅਤੇ 8 ਵਿਖੇ ਨਗਰ ਨਿਗਮ ਵੱਲੋਂ ਸਿਵਲ ਵਿਭਾਗ, ਓ.ਐਂਡ ਐਮ. ਵਿਭਾਗ ਦੇ ਕੰਮਾਂ ਅਤੇ ਜਨਮ ਅਤੇ ਮੌਤ ਵਿਭਾਗ ਦੇ ਕੰਮਾਂ ਬਾਰੇ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਇਸ ਦੇ ਨਾਲ ਹੀ ਇਹਨਾਂ ਜੋਨਾਂ ਵਿਚ ਵਸੂਲੇ ਜਾ ਰਹੇ ਪ੍ਰਾਪਰਟੀ ਟੈਕਸ ਦਾ ਜਾਇਜ਼ਾ ਵੀ ਲਿਆ ਗਿਆ।ਇਸ ਅਵਸਰ ‘ਤੇ ਉਹਨਾਂ ਦੇ ਨਾਲ ਅਸ਼ੋਕ ਗੁਪਤਾ, ਡਾ: ਰਾਜੂ ਚੌਹਾਨ, ਸਿਹਤ ਅਫ਼ਸਰ ਡਾ: ਨਵਜੋਤ ਕੌਰ, ਲੋਕਲ ਰਜਿਸਟਰਾਰ ਅਤੇ ਨਗਰ ਨਿਗਮ ਦੇ ਅਧਿਕਾਰੀ ਵੀ ਸ਼ਾਮਿਲ ਸਨ।
ਮੇਅਰ ਅਰੋੜਾ ਨੇ ਸੰਬੋਧਨ ਕਿਹਾ ਕਿ ਸ਼ਹਿਰ ਨਿਵਾਸੀਆਂ ਨੂੰ ਜਨਮ ਅਤੇ ਮੌਤ ਦੇ ਸਰਟੀਫਿਕੇਟ ਪ੍ਰਾਪਤ ਕਰਨ ਲਈ ਨਗਰ ਨਿਗਮ ਦੇ ਮੁੱਖ ਦਫ਼ਤਰ ਵਿਖੇ ਆ ਕੇ ਸਰਟੀਫਿਕੇਟ ਵਸੂਲਣ ਲਈ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਨੂੰ ਦੂਰ ਕਰਨ ਲਈ ਨਗਰ ਨਿਗਮ ਦੀ ਹਦੂਦ ਅੰਦਰ 5 ਵਿਧਾਨ ਸਭਾ ਹਲਕਿਆਂ ਵਿਚ ਪੈਂਦੇ ਜੋਨਾਂ ਵਿੱਚ ਸਥਾਪਿਤ ਕੀਤੇ ਗਏ ਜਨਮ ਅਤੇ ਮੌਤ ਦੇ ਦਫ਼ਤਰਾਂ ਦਾ ਨਰੀਖਣ ਕੀਤਾ ਗਿਆ।ਉਹਨਾ ਕਿਹਾ ਕਿ ਹੁਣ ਹਰ ਇਕ ਹਲਕੇ ਦੇ ਨਿਵਾਸੀ ਉਸ ਹਲਕੇ ਵਿੱਚ ਪੈਂਦੇ ਜੋਨ ਵਿਚ ਸਥਾਪਿਤ ਕੀਤੇ ਗਏ ਜਨਮ ਅਤੇ ਮੌਤ ਦੇ ਦਫ਼ਤਰ ਤੋਂ ਸਰਟੀਫਿਕੇਟ ਅਸਾਨੀ ਨਾਲ ਵਸੂਲ ਕਰਨਗੇ ਕਿਉਂ ਜੋ ਵਿਧਾਨ ਸਭਾ ਜੋਨਾਂ ਵਿਚ ਖੋਲੇ ਗਏ ਦਫ਼ਤਰਾਂ ਵਿਚ ਕੰਮਪਿਊਟਰ ਵੀ ਸਥਾਪਿਤ ਕੀਤੇ ਜਾ ਰਹੇ ਹਨ ਅਤੇ ਸਰਟੀਫਿਕੇਟ ਵਸੂਲ ਕਰਨ ਵਾਲੇ ਵਿਅਕਤੀਆਂ ਨੂੰ ਕੰਮਪਿਊਟਰਾਈਜ਼ਡ ਸਰਟੀਫਿਕੇਟ ਅਸਾਨੀ ਨਾਲ ਪ੍ਰਾਪਤ ਹੋਣਗੇ। ਉਹਨਾ ਵੱਲੋਂ ਜੋਨ ਨੰ. 6 ਵਿਚ ਸਥਾਪਿਤ ਕੀਤੇ ਦਫ਼ਤਰ ਨੂੰ ਉਸੇ ਜੋਨ ਵਿਚ ਹੀ ਹੋਰ ਵੱਡੇ ਕਮਰੇ ਵਿਚ ਤਬਦੀਲ ਕਰਨ, ਦਫ਼ਤਰ ਦੀ ਸਾਫ਼-ਸਫਾਈ ਅਤੇ ਰਿਕਾਰਡ ਨੂੰ ਠੀਕ ਢੰਗ ਨਾਲ ਅਤੇ ਸੁਰੱਖਿਅਤ ਰੱਖਣ ਲਈ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਗਏ।
ਉਹਨਾਂ ਜਨਮ ਅਤੇ ਮੌਤ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀ ਆਦੇਸ਼ ਦਿੱਤੇ ਕਿ ਜੋਨ ਨੰ. 8 ਵਿਚ ਵੀ ਜਨਮ ਅਤੇ ਮੌਤ ਦੇ ਸਰਟੀਫਿਕੇਟ ਮੁਹੱਈਆ ਕਰਨ ਲਈ ਦਫ਼ਤਰ ਦਾ ਸੁਧਾਰ ਕੀਤਾ ਜਾਵੇ ਅਤੇ ਰਿਕਾਰਡ ਨੂੰ ਸੁਰੱਖਿਅਤ ਰੱਖਿਆ ਜਾਵੇ ਤਾਂ ਜੋ ਪੱਛਮੀ ਹਲਕੇ ਦੇ ਲੋਕ ਅਸਾਨੀ ਨਾਲ ਇਸ ਜੋਨ ਵਿਚ ਆ ਕੇ ਸਰਟੀਫਿਕੇਟ ਪ੍ਰਾਪਤ ਕਰ ਸਕਣ।ਮੇਅਰ ਨੇ ਇਹ ਵੀ ਕਿਹਾ ਕਿ ਜੋਨ ਨੰ.8 ਵਿਚ ਨਗਰ ਨਿਗਮ ਵੱਲੋਂ ਬਹੁਤ ਵਧੀਆ ਲਾਇਬ੍ਰੇਰੀ ਸਥਾਪਿਤ ਕੀਤੀ ਹੋਈ ਹੈ, ਜਿੱਥੇ ਕਿ ਕਾਫ਼ੀ ਤਾਦਾਦ ਵਿੱਚ ਕਿਤਾਬਾਂ ਪੜ੍ਹੀਆਂ ਜਾ ਸਕਦੀਆਂ ਹਨ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …

Leave a Reply