Monday, June 22, 2026

ਪੰਜਾਬ ਸਰਕਾਰ ਦੀ ਸੱਸਤਾ ਅਨਾਜ ਸਕੀਮ ਤੋਂ ਪੱਟੀ ਦੇ ਕਈ ਪ੍ਰੀਵਾਰ ਵਾਂਝੇ

ਪੱਟੀ, 16 ਸਤੰਬਰ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋਂ)ਂ – ਸਥਾਨਿਕ ਸ਼ਹਿਰ ਅੰਦਰ ਸਸਤੀ ਕਣਕ ਵੰਡ ਪ੍ਰਣਾਲੀ ਤਹਿਤ ਸ਼ਹਿਰ ਦੇ ਕਈ ਪ੍ਰੀਵਾਰ ਕਣਕ ਮਿਲਣ ਤੋਂ ਵਾਂਝੇ ਰਹਿ ਗਏ ਹਨ। ਇਸ ਸਬੰਧੀ ਦੇਵ ਰਾਜ ਪੁੱਤਰ ਹੰਸਰਾਜ ਵਾਸੀ ਵਾਰਡ ਨੰ: 11 ਨੇ ਦੱਸਿਆ ਕਿ ਸਸਤੀ ਆਟਾ ਦਾਲ ਸਕੀਮ ਤਹਿਤ ਉਸ ਨੂੰ ਉਸ ਦੇ ਪ੍ਰੀਵਾਰ ਨੂੰ ਕਣਕ ਨਹੀਂ ਮਿਲੀ ਅਤੇ ਨਾ ਹੀ ਕਿਸੇ ਵੱਲੋਂ ੇ ਨੀਲੇ ਕਾਰਡ ਬਣਾਏ ਗਏ ਹਨ। ਉਸ ਨੇ ਦੱਸਿਆ ਕਿ ਜਦ ਉਹ ਅਧਾਰ ਕਾਰਡ ਲੈ ਕੇ ਕਣਕ ਲੈਣ ਗਿਆ ਹਾਂ ਤਾਂ ਵਾਪਸ ਮੋੜ ਦਿੱਤਾ ਗਿਆ ਹੈ, ਜਦਕਿ ਕਈ ਪ੍ਰੀਵਾਰ ਜਿਨ੍ਹਾਂ ਨੂੰ ਇਸ ਸਕੀਮ ਦੀ ਲੋੜ ਨਹੀਂ ਹੈ, ਉਹ ਨਜਾਇਜ਼ ਹੀ ਕਣਕ ਪ੍ਰਾਪਤ ਕਰ ਰਹੇ ਹਨ। ਦੇਵ ਰਾਜ ਨੇ ਦੱਸਿਆ ਕਿ ਮੈਂ ਸੈਂਟਰਲ ਕੋਆਪ੍ਰੇਟਿਵ ਬੈਂਕ ਚੋਂ ਸੇਵਾ ਮੁਕਤ ਹੋਏ ਹਨ, ੀ ਨੌਕਰੀ ਤੋਂ ਬਾਅਦ ਕੋਈ ਪੈਨਸ਼ਨ ਸਹੂਲਤ ਨਹੀਂ ਹੈ। ਘਰ ਪਤਨੀ ਤੋਂ ਇਲਾਵਾ ਤਲਾਕਸ਼ੁਦਾ ਲੜਕੀ ਵੀ ਰਹਿ ਰਹੀ ਹੈ, ਘਰ ਦਾ ਗੁਜ਼ਾਰਾ ਮੁਸ਼ਕਿਲ ਨਾਲ ਚੱਲ ਰਿਹਾ ਹੈ। ਉਨ੍ਹਾ ਕਿਹਾ ਕਿ ਸਰਕਾਰ ਤੋਂ ਮਿਲਣ ਵਾਲੀਆਂ ਸਹੂਲਤਾਂ ਹਮੇਸ਼ਾਂ ਲੋੜਵੰਦਾਂ ਨੂੰ ਹੀ ਮਿਲਣੀਆਂ ਚਾਹੀਦੀਆਂ ਹਨ।ਇਸ ਸਬੰਧੀ ਜਦੋਂ ਗੁਰਚਰਨ ਸਿੰਘ ਚੰਨ ਸ਼ਹਿਰੀ ਪ੍ਰਧਾਨ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਕਈ ਵਾਰਡਾਂ ਚੋਂ ਪ੍ਰੀਵਾਰ ਰਹਿ ਗਏ ਹਨ ਜਿਨ੍ਹਾਂ ਦੀਆਂ ਲਿਸਟਾਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਕੈਬਨਿਟ ਮੰਤਰੀ ਪੰਜਾਬ ਨੂੰ ਭੇਜੀਆਂ ਗਈਆਂ ਹਨ, ਜਿਸ ਦੇ ਮਨਜ਼ੂਰ ਹੋਣ ਤੋਂ ਬਾਅਦ ਇਨ੍ਹਾਂ ਪ੍ਰੀਵਾਰਾਂ ਨੂੰ ਵੀ ਕਣਕ ਦੀ ਸਕੀਮ ਦਾ ਲਾਭ ਦਿੱਤਾ ਜਾਵੇਗਾ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply