Thursday, April 16, 2026

ਵੋਟ ਬਣਾਉਣ, ਕਟੌਤੀ ਜਾਂ ਦਰੁਸਤੀ ਸਬੰਧੀ ਸਪੈਸ਼ਲ ਕੈਂਪ 20 ਨੂੰ -ਰਵੀ ਭਗਤ

ਬੂਥ ਲੈਵਲ ਅਫ਼ਸਰ ਪੋਲਿੰਗ ਬੂਥਾਂ ‘ਤੇ 9 ਤੋਂ 5 ਵਜੇ ਤੱਕ ਲੈਣਗੇ ਫਾਰਮ

PPN1709201515

ਅੰਮ੍ਰਿਤਸਰ, 17 ਸਤੰਬਰ (ਗੁਰਚਰਨ ਸਿੰਘ) – ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਮਿਤੀ 1 ਜਨਵਰੀ 2016 ਦੀ ਯੋਗਤਾ ਮਿਤੀ ਅਨੁਸਾਰ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਮਿਤੀ 15 ਸਤੰਬਰ 2015 ਨੂੰ ਨਿਰਧਾਰਤ ਸਥਾਨਾਂ ‘ਤੇ ਕੀਤੀ ਜਾ ਚੁੱਕੀ ਹੈ ਜਿਸ ਤਹਿਤ ਨਵੀਂ ਵੋਟ ਬਣਾਉਣ, ਵੋਟ ਦੀ ਕਟੌਤੀ ਕਰਨ ਅਤੇ ਵੋਟਰ ਸੂਚੀ ਵਿਚ ਦਰਜ ਵੇਰਵਿਆਂ ਦੀ ਦਰੁਸਤੀ ਆਦਿ ਸਬੰਧੀ ਸਪੈਸ਼ਲ ਕੈਂਪ ਮਿਤੀ 20 ਸਤੰਬਰ 2015 ਅਤੇ ਮਿਤੀ 4 ਅਕਤੂਬਰ 2015 ਨੂੰ ਜ਼ਿਲ੍ਹੇ ਦੇ ਸਮੂਹ ਚੋਣ ਹਲਕਿਆਂ ਵਿਚ ਨਿਯੁਕਤ ਪੋਲਿੰਗ ਬੂਥਾਂ (ਜਿਥੇ ਵੋਟਰ ਆਪਣੀ ਵੋਟ ਪਾਉਂਦੇ ਹਨ) ‘ਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਲਗਾਏ ਜਾਣਗੇ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਦੌਰਾਨ ਸਮੂਹ ਬੂਥ ਲੈਵਲ ਅਫ਼ਸਰ ਮਿਤੀ 20 ਸਤੰਬਰ ਅਤੇ 4 ਅਕਤੂਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹਾਜ਼ਰ ਰਹਿ ਕੇ ਨਵੀਂ ਵੋਟ ਬਣਾਉਣ, ਕਟੌਤੀ ਕਰਵਾਉਣ ਅਤੇ ਦਰੁਸਤੀ ਕਰਵਾਉਣ ਆਦਿ ਸਬੰਧੀ ਆਮ ਜਨਤਾ ਪਾਸੋਂ ਫਾਰਮ ਪ੍ਰਾਪਤ ਕਰਨਗੇ ਅਤੇ ਰਸੀਦਾਂ ਜਾਰੀ ਕਰਨਗੇ।
ਉਨ੍ਹਾਂ ਦੱਸਿਆ ਕਿ ਬੂਥ ਲੈਵਲ ਅਫ਼ਸਰਾਂ ਦੀ ਸਬੰਧਤ ਬੂਥਾਂ ‘ਤੇ ਹਾਜ਼ਰੀ ਦੀ 100 ਫੀਸਦੀ ਚੈਕਿੰਗ ਜ਼ਿਲ੍ਹਾ ਚੋਣ ਅਫ਼ਸਰ, ਵਧੀਕ ਜ਼ਿਲ੍ਹਾ ਚੋਣ ਅਫ਼ਸਰ, ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ, ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ-1, ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ-2 ਅਤੇ ਸੁਪਰਵਾਈਜ਼ਰੀ ਅਫ਼ਸਰਾਂ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੋ ਬੂੁਥ ਲੈਵਲ ਅਫ਼ਸਰ ਡਿਊਟੀ ਤੋਂ ਗੈਰ ਹਾਜ਼ਰ ਪਾਏ ਜਾਣਗੇ, ਉਨ੍ਹਾਂ ਖਿਲਾਫ਼ ਚੋਣ ਨਿਯਮਾਂ ਅਧੀਨ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਆਮ ਜਨਤਾ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਮਿਤੀ 20 ਸਤੰਬਰ 2015 ਦਿਨ ਐਤਵਾਰ ਨੂੰ ਸਬੰਧਤ ਬੂਥਾਂ ‘ਤੇ ਪਹੁੰਚ ਕੇ ਨਵੀਂ ਵੋਟ, ਵੋਟ ਦੀ ਕਟੌਤੀ, ਵੋਟ ਦੀ ਦਰੁਸਤੀ ਆਦਿ ਸਬੰਧੀ ਫਾਰਮ ਜਮ੍ਹਾਂ ਕਰਵਾਓ ਅਤੇ ਸਪੈਸ਼ਲ ਕੈਂਪ ਦਾ ਫਾਇਦਾ ਉਠਾਓ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …

Leave a Reply