
ਅੰਮ੍ਰਿਤਸਰ, 17 ਸਤੰਬਰ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਤੇ ਪੇਡਾ ਚੇਅਰਮੈਨ ਸ੍ਰ: ਉਪਕਾਰ ਸਿਘ ਸਧੂ ਦੀ ਸੋਚ ਹੈ ਕਿ ਹਲਕਾ ਪੂਰਬੀ ਦੇ ਕਿਸੇ ਵੀ ਨਿਵਾਸੀ ਨੂੰ ਕੋਈ ਮੁਸ਼ਕਿਲ ਨਾ ਆਵੇ ਜਿਸ ਦੇ ਮੱਦੇ ਨਜ਼ਰ ਅਕਾਲੀ ਜਥਾ ਬਾਦਲ ਸ਼ਹਿਰੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਜੇਲ੍ਹ ਬੋਰਡ ਮੈਂਬਰ ਕਵਰਬੀਰ ਸਿਘ ਅਮ੍ਰਿਤਸਰ ਹਲਕਾ ਪੂਰਬੀ ਦੇ ਨਿਵਾਸੀਆਂ ਦੀ ਸਾਲਾਂ ਬੱਦੀ ਲਟਕ ਰਹੀ ਮੰਗ ਨੂੰ ਹੱਲ ਕਰਵਾਉਣ ਲਈ ਨਿੱਤਰੇ ਹਨ। ਉਹ ਅੱਜ ਅਕਾਲੀ ਆਗੂਆਂ ਨੂੰ ਨਾਲ ਲੈ ਕੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਪ੍ਰਦੀਪ ਸਭਰਵਾਲ ਨੂੰ ਮਿਲੇ ਅਤੇ ਇੱਕ ਮਗ ਪੱਤਰ ਸੌਂਪਿਆ, ਜਿਸ ਵਿੱਚ ਉਨ੍ਹਾਂ ਕਿਹਾ ਕਿ ਹਲਕੇ ਦੇ ਵਾਰਡ ਨ: 15, 16, 17 ਤੇ ਖਾਸ ਕਰਕੇ 18 ਅਤੇ 28 ਨਬਰ ਵਾਰਡ ਵਿੱਚ ਪਿਛਲੇ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ, ਲੋਕ ਪੀਣ ਵਾਲਾ ਪਾਣੀ ਗਦਾ ਪੀਣ ਲਈ ਮਜ਼ਬੂਰ ਹਨ, ਜਿਸ ਨਾਲ ਉਨ੍ਹਾਂ ਨੂੰ ਕਈ ਬਿਮਾਰੀਆਂ ਜਿਵੇਂ ਪੇਟ ਦੀ ਇਨਫੈਕਸ਼ਨ, ਪੀਲੀਆ, ਬੁਖਾਰ ਨੇ ਘੇਰਿਆ ਹੋਇਆ ਹੈ।ਕਵਰਬੀਰ ਸਿਘ ਨੇ ਕਿਹਾ ਕਿ ਇਨਾ ਸਮਾਂ ਬੀਤਣ ਦੇ ਬਾਵਜੂਦ ਵੀ ਨਗਰ ਨਿਗਮ ਅਤੇ ਸਿਹਤ ਵਿਭਾਗ ਵੱਲੋਂ ਕੋਈ ਠੋਸ ਕਦਮ ਕਿਉਂ ਨਹੀਂ ਚੁੱਕੇ ਗਏ।ਅੱਜ ਵੀ ਜਿੱਥੇ ਲੋਕ ਉਸੇ ਗਦੇ ਪਾਣੀ ਨੂੰ ਪੀਣ ਲਈ ਮਜ਼ਬੂਰ ਹਨ। ਉਨ੍ਹਾਂ ਕਿਹਾ ਕਿ 6 ਮਹੀਨੇ ਪਹਿਲਾਂ ਵੀ ਲੋਕਾਂ ਦੀ ਜੋਰਦਾਰ ਮਗ ਤੇ ਸਿਹਤ ਵਿਭਾਗ ਦੀ ਟੀਮ ਨੇ ਇਲਾਕੇ ਦੇ ਤਕਰੀਬਨ 6 ਸੈਂਪਲ ਭਰੇ ਸਨ। ਇਲਾਕਾ ਨਿਵਾਸੀਆਂ ਦੇ ਦੱਸਣ ਮੁਤਾਬਿਕ ਉਹ ਸਾਰੇ ਹੀ ਫੇਲ੍ਹ ਪਾਏ ਗਏ ਸਨ, ਪਰ ਉਸ ਤੋਂ ਬਾਅਦ ਵੀ ਲੋਕਾਂ ਦੀ ਸਮੱਸਿਆ ਨੂੰ ਹੱਲ ਨਹੀਂ ਕੀਤਾ ਗਿਆ। ਕਵਰਬੀਰ ਸਿਘ ਨੇ ਕਿਹਾ ਕਿ ਅਸੀਂ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਸਭਰਵਾਲ ਨੂੰ ਅਪੀਲ ਕੀਤੀ ਕਿ ਪੀਣ ਵਾਲੇ ਪਾਣੀ ਦੀ ਸਮੱਸਿਆ ਤੁਰੰਤ ਹੱਲ ਕੀਤੀ ਜਾਵੇ।ਇਸ ਮੌਕੇ ਨਿਗਮ ਕਮਿਸ਼ਨਰ ਪ੍ਰਦੀਪ ਸੱਭਰਵਾਲ ਨੇ ਤੁਰੰਤ ਸੀਨੀਅਰ ਅਧਿਕਾਰੀਆਂ ਨੂੰ ਮੌਕੇ ਤੇ ਪਹੁੰਚ ਕੇ ਮੁਸ਼ਕਲ ਨੂੰ ਹੱਲ ਕਰਵਾਉਣ ਦੇ ਨਿਰਦੇਸ਼ ਦਿੱਤੇ।
ਅਖੀਰ ਵਿੱਚ ਕਵਰਬੀਰ ਸਿਘ ਨੇ ਕਿਹਾ ਕਿ ਨਿਗਮ ਕਮਿਸ਼ਨਰ ਨੂੰ ਸੌਂਪੇ ਗਏ ਮਗ ਪੱਤਰ ਤੋਂ ਪਹਿਲਾਂ ਸਮੂਹ ਇਲਾਕਿਆਂ ਵਿੱਚ ਇੱਕ ਦਸਤਖਤੀ ਮੁਹਿਮ ਵੀ ਚਲਾਈ ਗਈ ਸੀ ਅਤੇ ਸੈਂਕੜੇ ਲੋਕਾਂ ਦੇ ਦਸਤਖਤਾਂ ਵਾਲੀਆਂ ਕਾਪੀਆਂ ਵੀ ਨਿਗਮ ਕਮਿਸ਼ਨਰ ਨੂੰ ਦਿੱਤੇ ਗਏ ਮਗ ਪੱਤਰ ਦੇ ਨਾਲ ਨੱਥੀ ਕੀਤੀਆਂ ਗਈਆਂ। ਇਸ ਮੌਕੇ ਕੌਸਲਰ ਵਾਰਡ ਨ: 28 ਕਾਮਰੇਡ ਰਾਜ ਕੁਮਾਰ, ਸੰਦੀਪ ਸਿੰਘ ਖਾਲਸਾ, ਗੁਰਰਿੰਦਰ ਸਿੰਘ ਸ਼ਾਂਤ, ਪਦਮਦੀਪ ਸਿੰਘ ਢੀਂਗਰਾ, ਮਨਦੀਪ ਸਿੰਘ ਪੰਛੀ, ਰਜਿੰਦਰ ਸਿੰਘ ਵੀ ਨਾਲ ਹਾਜ਼ਰ ਸਨ।
Punjab Post Daily Online Newspaper & Print Media