Sunday, April 5, 2026

ਸ੍ਰੀ ਦੇਸ ਰਾਜ ਧੁੱਗਾ ਵੱਲੋਂ ਸਪੋਰਟਸ ਰੂਮ ਦਾ ਉਦਘਾਟਨ

ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਹਰ ਸਹੂਲਤ ਦਿਤੀ ਜਾਵੇਗੀ-ਧੁੱਗਾ

PPN2209201504ਬਟਾਲਾ, 22 (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿੱਚ ਪੜਨ ਵਾਲੇ ਵਿਦਿਆਰਥੀਆਂ ਨੂੰ ਹਰ ਸਹੂਲਤ ਦੇ ਰਹੀ ਹੈ, ਖਾਸ ਕਰਕੇ ਪੰਜਾਬ ਸਰਕਾਰ ਵੱਲੋਂ ਲੜਕੀਆਂ ਦੀ ਸਿਖਿਆ ਮੁਫਤ ਕਰ ਦਿਤੀ ਗਈ ਹੈ, ਇਹਨਾ ਸਬਦਾਂ ਪ੍ਰਗਟਾਵਾ ਸੰਸਦੀ ਸਕੱਤਰ ਸ੍ਰੀ ਦੇਸ ਰਾਜ ਸਿੰਘ ਧੁਗਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਹਰਗੋਬਿੰਦਪੁਰ ਵਿਖੇ ਇਕ ਸਪੋਰਟਸ ਰੂਮ ਦਾ ਉਦਘਾਟਨ ਕਰਨ ਮੌਕੇ ਵਿਦਿਆਰਥੀਆ ਨੂੰ ਸੰਬੋਧਨ ਕਰਦਿਆਂ ਇੱਕ ਭਰਵੇਂ ਇਕੰਠ ਨੂੰ ਕਹੇ।ਉਹਨਾ ਅੱਗੇ ਦੱਸਿਆ ਵਿਦਿਆਰਥੀਆਂ ਦਾ ਮੁਖ ਕੰਮ ਪੜਾਈ ਹੋਣਾਂ ਚਾਹੀਦਾ ਹੈ, ਜਿਹੜੇ ਵਿਦਿਆਰਥੀ ਸਕੂਲੀ ਪੜ੍ਹਾਂਈ ਦੇ ਸਮੇ ਮੌਕੇ ਮਿਹਨਤ ਕਰਨੀ ਚਾਹੀਦੀ ਹੈ ਤਾਂ ਜੋ ਜਿੰਦਗੀ ਵਿਚ ਕਾਮਯਾਬ ਹੋਇਆ ਜਾ ਰਹੇ। ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਨੇ ਗੁਰਦਾਸਪੁਰ ਜੋ ਕਿ ਇਸੇ ਹੀ ਸਕੂਲ ਦੇ ਵਿਦਿਆਰਥੀ ਰਹੇ ਹਨ, ਉੋਹਨਾ ਨੇ ਸਕੂਲ ਵਿਖੇ ਬਿਤਾਏ ਸਮੇਂ ਦੀਆਂ ਯਾਦਾ ਸਾਂਝੀਆ ਕੀਤੀਆਂ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ, ਉਹਨਾ ਦਾ ਫਰਜ ਬਣਦਾ ਹੈ ਉਹ ਸਕੂਲ, ਅਧਿਆਪਕਾ ਤੇ ਆਪਣੇ ਮਾਤਾ ਪਿਤਾ ਨਾਮ ਉਚਾ ਚੱਕਣ ਇਹ ਤਾਂ ਹੀ ਹੋ ਸਕਦਾ ਹੈ ਜੇਕਰ ਪੜ੍ਹਾਈ ਮਨ ਲਾਕੇ ਕੀਤੀ ਜਾਵੇ।ਸਕੂਲ ਵਿਖੇ ਬਣਾਇਆ ਗਿਆ ਸਪੋਰਟਸ ਰੂਪ ਖਿਡਾਰੀਆਂ ਵਾਸਤੇ ਸਹਾਈ ਸਿਧ ਹੋਵੇਗਾ।ਕਮਰੇ ਦੇ ਉਦਘਾਟਨੀ ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋ ਧਾਰਮਿਕ ਗੀਤ, ਕਵਿਤਾ, ਤੇ ਭਾਸ਼ਣ ਵੀ ਦਿਤੇ ਗਏ, ਭਰੂਨ ਹੱਤਿਆ ਤੇ ਪੇਸ਼ ਕੀਤੇ ਵਿਚਾਰਾ ਕਰਕੇ ਸ੍ਰੀ ਧੁੱਗਾ ਵੱਲੋ ਵਿਦਿਆਰਥੀਆਂ ਨੂੰ ਨਕਦ ਇਨਾਮ ਵੀ ਦਿਤੇ ਗਏ। ਧੀਆ ਪੇਸ਼ ਕਾਰੀ ਕਰਨ ਵਾਲੇ ਇਕ ਵਿਦਿਆਰਥੀ ਨੂੰ ਇਕ ਹਜ਼ਾਰ ਰੁਪੈ ਮਹੀਨਾ ਦੇਣ ਦਾ ਵਾਅਦਾ ਕੀਤਾ ਗਿਆ।ਇਸ ਮੌਕੇ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਗੁਰਦਾਸਪੁਰ, ਡਿਪਟੀ ਡੀ ਈ ੳ ਸ੍ਰੀ ਭਾਰਤ ਭੂਸ਼ਨ, ਸ੍ਰੀ ਅਮਰਜੀਤ ਸਿੰਘ ਭਾਟੀਆ ਪ੍ਰਿੰਸੀਪਲ ਤੇ ਸਾਬਕਾ ਡੀ ਈ ਓ ਜਿਲ੍ਹਾ ਪ੍ਰੀਸ਼ਦ ਰਜਿੰਦਰ ਸਿੰਘ ਲੈਕਚਰਾਰ ਨਿਰੀਖਣ ਟੀਮ, ਨਵਦੀਪ ਸਿੰਘ ਲੈਕਚਰਾਰ, ਸੁਰਿੰਦਰ ਸਿੰਘ ਮੁੱਖ ਅਧਿਆਪਕ, ਬ੍ਰਿਜ ਮੋਹਨ ਪ੍ਰਧਾਨ,ਪਰਮਜੀਤ ਸਿਘ ਪੰਮ, ਲਖਵਿੰਦਰ ਸਿੰਘ ਵਾਈਸ ਪ੍ਰਿੰਸੀਪਲ, ਨਿਰਮਲ ਸਿੰਘ ਲੈਕਚਰਾਰ ਤੋ ਇਲਾਵਾ ਸਮੂਹ ਸਟਾਫ ਮੈਂਬਰ ਹਾਜਰ ਸਨ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …

Leave a Reply